ਡਰਾਈਵਿੰਗ ਲਾਇਸੈਂਸ ਦੇ ਨਿਯਮ ਬਦਲਣ ਨਾਲ ਲੋਕਾਂ ਨੂੰ ਮਿਲੇਗੀ ਰਾਹਤ
ਹੁਣ ਵਿਦੇਸ਼ 'ਚ ਰਹਿੰਦੇ ਹੋਏ IDP ਲਈ ਬੇਨਤੀ ਕਰਨ ਦੇ ਸਮੇਂ ਮੈਡੀਕਲ ਸਰਟੀਫਾਈਡ ਵੀਜ਼ਾ ਦਾ ਬਿਊਰੋ ਵੀ ਨਹੀਂ ਦੇਣਾ ਪਵੇਗਾ।
Driving license
ਨਵੀਂ ਦਿੱਲੀ --ਦੇਸ਼ ਭਰ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ ਜਿਸ ਦੇ ਦੌਰਾਨ ਵਿਦੇਸ਼ 'ਚ ਫਸੇ ਲੋਕਾਂ ਨੂੰ ਰਾਹਤ ਦੇਣ ਲਈ ਭਾਰਤ ਸਰਕਾਰ ਨੇ ਵੱਡਾ ਕਦਮ ਚੁੱਕਿਆ ਹੈ। ਦੱਸ ਦੇਈਏ ਕਿ ਕੇਂਦਰ ਸਰਕਾਰ ਮੋਟਰ ਵਹੀਕਲ ਨਿਯਮ 1989 'ਚ ਬਣੇ ਐਕਟ ਚ ਬਦਲਾਵ ਕਰਨ ਬਾਰੇ ਸੋਚ ਰਹੀ ਹੈ। ਇਸ ਨਾਲ ਲੋਕਾਂ ਨੂੰ ਥੋੜੀ ਆਸਾਨੀ ਹੋਵੇਗੀ ਤੇ ਜਿਨ੍ਹਾਂ ਦੇ ਇੰਟਰਨੈਸ਼ਨਲ ਡਰਾਈਵਿੰਗ ਪਰਮਿਟ IDP ਦੀ ਮਿਆਦ ਖ਼ਤਮ ਹੋ ਗਈ ਹੈ।
ਮੈਡੀਕਲ ਸਰਟੀਫਾਈਡ ਵੀਜ਼ੇ ਦੀ ਨਹੀਂ ਹੈ ਲੋੜ
ਖਾਸ ਗੱਲ ਇਹ ਹੈ ਕਿ ਹੁਣ ਵਿਦੇਸ਼ 'ਚ ਰਹਿੰਦੇ ਹੋਏ IDP ਲਈ ਬੇਨਤੀ ਕਰਨ ਦੇ ਸਮੇਂ ਮੈਡੀਕਲ ਸਰਟੀਫਾਈਡ ਵੀਜ਼ਾ ਦਾ ਬਿਊਰੋ ਵੀ ਨਹੀਂ ਦੇਣਾ ਪਵੇਗਾ। ਜਿਨ੍ਹਾਂ ਕੋਲ ਵੈਧ ਡਰਾਈਵਿੰਗ ਲਾਇਸੈਂਸ ਹੈ ਉਨ੍ਹਾਂ ਨੇ ਮੈਡੀਕਲ ਸਰਟੀਫਾਈਡ ਪੱਤਰ ਦੀ ਜ਼ਰੂਰਤ ਨਹੀਂ ਹੋਵੇਗੀ। IDP ਲਈ ਅਪਲਾਈ ਕਰਨ ਸਮੇਂ ਵੀਜ਼ਾ ਦੇ ਡਿਟੇਲਜ਼ ਵੀ ਨਹੀਂ ਦੇਣੀ ਪਵੇਗੀ।