ਟਰੰਪ ਨੇ ਬਾਈਡਨ 'ਤੇ 'ਚੀਨ ਵਿਚ ਨੌਕਰੀਆਂ ਭੇਜਣ' ਦਾ ਦੋਸ਼ ਲਗਾਇਆ

ਏਜੰਸੀ

ਖ਼ਬਰਾਂ, ਕੌਮਾਂਤਰੀ

ਟਰੰਪ ਦੇ ਕਾਰਜਕਾਲ ਵਿਚ ਨੌਕਰੀਆਂ ਘੱਟ ਹੋਈਆਂ : ਬਾਈਡਨ

image

ਵਾਸ਼ਿੰਗਟਨ, 11 ਅਕਤੂਬਰ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰਾਸ਼ਟਰਪਤੀ ਅਹੁੰਦੇ ਲਈ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਜੋ. ਬਾਈਡਨ 'ਤੇ ਦੋਸ਼ ਲਗਾਇਆ ਕਿ ਜਦੋਂ ਉਹ ਸੀਨੇਟਰ ਅਤੇ ਉਪ ਰਾਸ਼ਟਰਪਤੀ ਸਨ ਉਦੋਂ ਉਨ੍ਹਾਂ ਨੇ ਨੌਕਰੀਆਂ ਚੀਨ ਭੇਜੀਆਂ ਸਨ। ਦੂਜੇ ਪਾਸੇ ਬਾਈਡਨ ਨੇ ਕਿਹਾ ਕਿ ਆਧੁਨਿਕ ਅਮਰੀਕਾ ਦੇ ਇਤਿਹਾਸ ਵਿਚ ਟਰੰਪ ਪਹਿਲੇ ਅਜਿਹੇ ਰਾਸ਼ਟਰਪਤੀ ਹੋਣਗੇ, ਜਿਨ੍ਹਾਂ ਦੇ ਕਾਰਜਕਾਲ ਵਿਚ ਨੌਕਰੀਆਂ ਘੱਟ ਹੋÂਆਂ ਹਨ। ਟਰੰਪ ਹਾਲ ਹੀ ਵਿਚ ਕੋਰੋਨਾ ਨਾਲ ਪੀੜਤ ਪਾਏ ਗਏ ਸਨ, ਜਿਸ ਤੋਂ ਬਾਅਦ ਉਹ ਚਾਰ ਦਿਨ ਹਸਪਤਾਲ ਵਿਚ ਭਰਤੀ ਰਹੇ ਸਨ। ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਵ੍ਹਾਈਟ ਹਾਊਸ ਦੇ ਬਲੂ ਰੂਮ ਦੇ ਛੱਜੇ ਤੋਂ ਪਹਿਲੀ ਵਾਰ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਟਰੰਪ ਨੇ ''ਦੇਸ਼ ਨੂੰ ਸਮਾਜਵਾਦ ਦੀ ਰਾਹ 'ਤੇ ਲੈ ਜਾਣ ਲਈ' ਬਾਈਡਨ ਅਤੇ ਉਨ੍ਹਾਂ ਦੇ ਚੋਣ ਪ੍ਰਚਾਰ ਮੁਹਿੰਤ 'ਤੇ ਨਿਸ਼ਾਨ ਸਾਧਿਆ ਅਤੇ ਕਿਹਾ ਕਿ ਉਹ ਉਨ੍ਹਾਂ ਨੂੰ ਅਜਿਹਾ ਨਹੀਂ ਕਰਨ ਦੇਣਗੇ।

image

ਟਰੰਪ ਨੇ ਕਿਹਾ,''ਡੈਮੋਕ੍ਰੇਟਿਕ ਪਾਰਟੀ ਇਕ ਸਮਾਜਵਾਦੀ ਪ੍ਰੋਗਰਾਮ ਅਤੇ ਮੰਚ ਹੈ, ਇਹ ਸਮਾਜਵਾਦ ਤੋਂ ਵੀ ਅੱਗੇ ਹਨ। ਇਹ ਕੇਵਲ ਸਮਾਜਵਾਦੀ ਨਹੀਂ ਹਨ, ਉਸ ਤੋਂ ਵੀ ਅੱਗੇ ਹਨ।'' ਇਸ ਵਿਚਾਲੇ ਦਰਸ਼ਕਾਂ ਵਿਚੋਂ ਇਕ ਵਿਅਕਤੀ ਚੀਕਿਆ,''ਸਾਮਿਆਵਾਦੀ।'' ਇਸ ਤੋਂ ਬਾਅਦ ਟਰੰਪ ਨੇ ਕਿਹਾ,'ਸਾਮਿਆਵਾਦੀ। ਇਹ ਸਹੀ ਹੈ।''ਦੂਜੇ ਪਾਸੇ ਪੈਸਲਵੇਨੀਆ ਦੇ ਏਰੀ ਸ਼ਹਿਰ ਵਿਚ ਚੋਣ ਪ੍ਰਚਾਰ ਕਰ ਰਹੇ ਬਾਈਡਨ ਨੇ ਦੋਸ਼ ਲਗਾਇਆ ਕਿ ਟਰੰਪ ਕੇਵਲ ਅਮੀਰਾਂ ਅਤੇ ਅਰਬਪਤੀਆਂ ਦੇ ਹਿਤਾਂ ਦੀ ਰਖਿਆ ਕਰ ਰਹੇ ਹਨ। ਬਾਈਡਨ ਨੇ ਕਿਹਾ,''ਟਰੰਪ ਆਧੁਨਿਕ ਅਮਰੀਕਾ ਦੇ ਇਤਿਹਾਸ ਵਿਚ ਪਹਿਲੇ ਅਜਿਹੇ ਰਾਸ਼ਟਰਪਤੀ ਹੋਣਗੇ, ਜਿਨ੍ਹਾਂ ਦੇ ਕਾਰਜਕਾਲ ਵਿਚ ਪਹਿਲਾਂ ਨਾਲੋਂ ਘੱਟ ਨੌਕਰੀਆਂ ਰਹਿ ਗਈਆਂ ਹਨ।'' ਉਨ੍ਹਾਂ ਕਿਹਾ,''ਟਰੰਪ ਨੇ ਦੇਸ਼ ਨੂੰ 'ਕੇ-ਆਕਾਰ' ਵਾਲੀ ਮੰਦੀ ਵਿਚ ਲਿਆ ਖੜਾ ਕੀਤਾ ਹੈ, ਜਿਥੇ ਸਿਖਰ 'ਤੇ ਮੌਜੂਦ ਲੋਕ ਤਰੱਕੀ ਕਰ ਰਹੇ ਹਨ ਪਰ ਮੱਧ ਕ੍ਰਮ ਅਤੇ ਉਸ ਤੋਂ ਹੇਠਾਂ ਵਾਲੇ ਲੋਕਾਂ ਲਈ ਚੀਜ਼ਾਂ ਹੋਰ ਖ਼ਰਾਬ ਹੋ ਰਹੀਆਂ ਹਨ।''


 ਦੂਜੇ ਪਾਸੇ ਟਰੰਪ ਨੇ ਵੱਡੀ ਗਿਣਤੀ ਵਿਚ ਮੌਜੂਦ ਲੋਕਾਂ ਨੂੰ ਕਿਹਾ, ''ਅਸੀਂ ਤੁਹਾਨੂੰ ਪਿਆਰ ਕਰਦੇ ਹਾਂ ਅਤੇ ਟਰੰਪ 'ਚਾਰ ਹੋਰ ਸਾਲ' ਦੇ ਨਾਹਰੇ ਲਗਾ ਰਹੇ ਸਨ। (ਪੀਟੀਆਈ)