Teenagers ਨੂੰ ਹਾਨੀਕਾਰਕ ਕੰਟੇਂਟ ਤੋਂ ਬਚਾਉਣ ਲਈ ਜਲਦ ਨਵੇਂ ਟੂਲ ਪੇਸ਼ ਕਰੇਗਾ ਇੰਸਟਾਗ੍ਰਾਮ
ਨਿਕ ਕਲੇਗ ਨੇ ਕਿਹਾ ਕਿ ਫੋਟੋ ਸ਼ੇਅਰਿੰਗ ਪਲੇਟਫਾਰਮ ਇੱਕ ਫੀਚਰ ਪੇਸ਼ ਕਰੇਗਾ ਤੇ ਟੀਨਏਜਰਸ ਨੂੰ ਹਾਨੀਕਾਰਕ ਕੰਟੇਂਟ ਤੋਂ ਬਚਾਏਗਾ।
ਸੈਨ ਫਰਾਂਸਿਸਕੋ: ਫੇਸਬੁੱਕ ਦੀ ਮਲਕੀਅਤ ਵਾਲੇ ਇੰਸਟਾਗ੍ਰਾਮ (Instagram) ਨੇ ਘੋਸ਼ਣਾ ਕੀਤੀ ਹੈ ਕਿ ਉਹ ਜਲਦ ਹੀ ਟੀਨਏਜਰਸ (Teenagers) ਨੂੰ ਨੁਕਸਾਨਦੇਹ ਕੰਟੇਂਟ (Harmful content) ਤੋਂ ਬਚਾਉਣ ਲਈ ਨਵੇਂ ਟੂਲ ਪੇਸ਼ ਕਰੇਗਾ। ਵਿਸਲਬਲੋਅਰ ਫ੍ਰਾਂਸਿਸ ਹੋਗੇਨ ਨੇ ਪਿਛਲੇ ਹਫ਼ਤੇ US ਕਾਂਗਰਸ ਨੂੰ ਦੱਸਿਆ ਸੀ ਕਿ ਇੰਸਟਾਗ੍ਰਾਮ ਟੀਨਏਜਰਸ ਦੀ ਮਾਨਸਿਕ ਸਿਹਤ 'ਤੇ ਨਕਾਰਾਤਮਕ ਪ੍ਰਭਾਵ ਪਾ ਸਕਦਾ ਹੈ।
ਹੋਰ ਪੜ੍ਹੋ: ਜਲੰਧਰ ਵਿਖੇ ਕਬਾੜ ਦੇ ਗੁਦਾਮ 'ਚ ਲੱਗੀ ਭਿਆਨਕ ਅੱਗ
ਫੇਸਬੁੱਕ ਦੇ ਗਲੋਬਲ ਮਾਮਲਿਆਂ ਦੇ ਉਪ ਪ੍ਰਧਾਨ ਨਿਕ ਕਲੇਗ ਨੇ ਇੱਕ ਸ਼ੋਅ ਵਿਚ ਕਿਹਾ ਕਿ ਫੋਟੋ ਸ਼ੇਅਰਿੰਗ ਪਲੇਟਫਾਰਮ ਇੱਕ "ਟੇਕ ਏ ਬ੍ਰੇਕ" (Take a Break) ਫੀਚਰ ਪੇਸ਼ ਕਰੇਗਾ ਅਤੇ ਟੀਨਏਜਰਸ ਨੂੰ ਹਾਨੀਕਾਰਕ ਕੰਟੇਂਟ ਤੋਂ ਬਚਾਏਗਾ।
ਹੋਰ ਪੜ੍ਹੋ: ਪੰਜਾਬ CM ਵੱਲੋਂ ‘ਮੇਰਾ ਘਰ, ਮੇਰੇ ਨਾਮ’ ਸਕੀਮ ਦਾ ਐਲਾਨ
ਹੋਰ ਪੜ੍ਹੋ: ਦਿੱਲੀ ਸਰਕਾਰ ਨੇ ਲਾਂਚ ਕੀਤਾ 'ਦੇਸ਼ ਦਾ ਮੈਂਟਰ' ਪ੍ਰੋਗਰਾਮ, ਤੁਸੀਂ ਵੀ ਪਾ ਸਕਦੇ ਹੋ ਯੋਗਦਾਨ
ਕਲੇਗ ਨੇ ਕਿਹਾ, “ਅਸੀਂ ਉਹ ਚੀਜ਼ ਪੇਸ਼ ਕਰਨ ਜਾ ਰਹੇ ਹਾਂ ਜਿਸ ਨਾਲ ਮੈਨੂੰ ਲਗਦਾ ਹੈ ਕਿ ਬਹੁਤ ਵੱਡਾ ਫ਼ਰਕ ਪਵੇਗਾ। ਜਿੱਥੇ ਸਾਡੇ ਸਿਸਟਮ ਵੇਖਣਗੇ ਕਿ ਟੀਨਏਜਰਸ ਇੱਕ ਹੀ ਸਮਗਰੀ ਨੂੰ ਬਾਰ ਬਾਰ ਦੇਖ ਰਹੇ ਹਨ, ਜੋ ਉਨ੍ਹਾਂ ਦੀ ਭਲਾਈ ਦੇ ਹਿੱਤ ਵਿਚ ਨਹੀਂ ਹੈ ਤਾਂ ਅਸੀਂ ਉਨ੍ਹਾਂ ਨੂੰ ਹੋਰ ਚੀਜ਼ਾਂ ਵੇਖਣ ਲਈ ਪ੍ਰੇਰਿਤ ਕਰਾਂਗੇ।” ਹਾਲਾਂਕਿ, ਇਹ ਅਜੇ ਪਤਾ ਨਹੀਂ ਹੈ ਕਿ ਇਹ ਟੂਲ (New Tools) ਕਦੋਂ ਪੇਸ਼ ਕੀਤਾ ਜਾਵੇਗਾ।