ਮਹਾਰਾਣੀ ਐਲਿਜ਼ਾਬੇਥ-II ਨੂੰ ਪਾਇਲਟ ਅਮਲ ਲਰਲਿਡ ਨੇ ਦਿਤੀ ਅਨੋਖੀ ਸ਼ਰਧਾਂਜਲੀ
ਅਸਮਾਨ ਵਿਚ ਬਣਾਈ ਦੁਨੀਆ ਦੀ ਸਭ ਤੋਂ ਵੱਡੀ ਤਸਵੀਰ
ਪੋਰਟਰੇਟ ਬਣਾਉਣ ਲਈ ਪਾਇਲਟ ਨੇ ਕੀਤਾ 400 ਕਿਲੋਮੀਟਰ ਤੋਂ ਵੱਧ ਸਫ਼ਰ
ਬ੍ਰਿਟੇਨ : ਬ੍ਰਿਟੇਨ ਦੇ ਇਕ ਪਾਇਲਟ ਨੇ ਮਹਾਰਾਣੀ ਐਲਿਜ਼ਾਬੇਥ-II ਨੂੰ ਅਨੋਖੀ ਸ਼ਰਧਾਂਜਲੀ ਦਿੱਤੀ ਹੈ ਜਿਸ ਦੀ ਹਰ ਪਾਸੇ ਚਰਚਾ ਹੋ ਰਹੀ ਹੈ। ਪਾਇਲਟ ਅਮਲ ਲਰਲਿਡ ਨੇ ਆਸਮਾਨ ਵਿੱਚ ਮਰਹੂਮ ਮਹਾਰਾਣੀ ਐਲਿਜ਼ਾਬੈਥ-II ਦੀ ਇੱਕ ਖਾਸ ਤਸਵੀਰ ਬਣਾਈ ਹੈ ਜਿਸ ਨੂੰ ਦੁਨੀਆ ਦੀ ਸਭ ਤੋਂ ਵੱਡੀ ਤਸਵੀਰ ਹੋਣ ਦਾ ਮਾਣ ਹਾਸਲ ਹੋਇਆ ਹੈ। ਇਸ ਲਈ ਪਾਇਲਟ ਅਮਲ ਲਰਲਿਡ ਨੇ ਦੋ ਘੰਟੇ ਵਿਚ ਕਰੀਬ 413 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ ਹੈ।
ਮਿਲੀ ਜਾਣਕਾਰੀ ਅਨੁਸਾਰ ਪਾਇਲਟ ਅਮਲ ਲਰਲਿਡ ਦਾ ਮਕਸਦ ਰਮਸ਼ਾਲਾ ਅਤੇ ਸਿਹਤ ਸੇਵਾ ਲਈ ਇੱਕ ਰਾਸ਼ਟਰੀ ਚੈਰਿਟੀ Hospice UK ਲਈ ਰਾਸ਼ੀ ਇਕੱਠੀ ਸੀ। ਲੰਡਨ ਦੇ ਉੱਤਰ-ਪੱਛਮ ਵਿਚ 105 ਕਿਲੋਮੀਟਰ ਲੰਬੀ ਅਤੇ 63 ਕਿਲੋਮੀਟਰ ਚੌੜੀ ਤਸਵੀਰ ਬਣਾਈ ਗਈ। ਤਸਵੀਰ ਵਿੱਚ ਮਹਾਰਾਣੀ ਐਲਿਜ਼ਾਬੈਥ II ਨੂੰ ਇੱਕ ਤਾਜ ਪਹਿਨੇ ਦਿਖਾਇਆ ਗਿਆ ਹੈ। ਦਿ ਨੈਸ਼ਨਲ ਨਿਊਜ਼ ਦੇ ਅਨੁਸਾਰ, ਉਸ ਦੀ ਪ੍ਰੋਫਾਈਲ ਲਗਭਗ ਸਾਰੇ ਆਕਸਫੋਰਡ ਨੂੰ ਕਵਰ ਕਰਦੀ ਹੈ ਅਤੇ ਉਸ ਦਾ ਤਾਜ ਮਿਲਟਨ ਕੀਨਜ਼ ਤੋਂ ਵਾਰਵਿਕਸ਼ਾਇਰ ਤੱਕ ਫੈਲਿਆ ਹੋਇਆ ਹੈ।
ਪਾਇਲਟ ਅਮਲ ਲਰਲਿਡ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਉਸ ਨੇ ਆਸਮਾਨ ਵਿੱਚ ਉਡਾਣ ਭਰਨ ਤੋਂ ਪਹਿਲਾਂ ਲੈਂਡਮਾਰਕ ਨੂੰ ਬੈਕਅੱਪ ਵਜੋਂ ਵਰਤਦੇ ਹੋਏ, ਇੱਕ ਚਾਰਟ 'ਤੇ ਫਲਾਈਟ ਨੂੰ ਦਸਤੀ ਰੂਪ ਵਿੱਚ ਤਿਆਰ ਕੀਤਾ ਸੀ। ਅਮਲ ਲਰਲਿਡ ਨੇ ਮਹਾਰਾਣੀ ਦੇ ਪੋਰਟਰੇਟ ਨੂੰ ਨੇਵੀਗੇਸ਼ਨ ਲਈ ਫਲਾਈਟ ਪਲੈਨਿੰਗ ਐਪਲੀਕੇਸ਼ਨ ਫੋਰਫਲਾਈਟ ਦੁਆਰਾ ਮਾਨਤਾ ਪ੍ਰਾਪਤ ਇੱਕ ਡਿਜੀਟਲ ਫਾਰਮੈਟ ਵਿੱਚ ਬਦਲ ਦਿੱਤਾ। ਜਿਸ ਨਾਲ ਇਹ ਦੁਨੀਆ ਦੀ ਸਭ ਤੋਂ ਵੱਡੀ ਤਸਵੀਰ ਬਣ ਕੇ ਤਿਆਰ ਹੋਈ ਹੈ। ਜ਼ਿਕਰਯੋਗ ਹੈ ਕਿ ਮਹਾਰਾਣੀ ਐਲਿਜ਼ਾਬੈਥ II ਦਾ ਪਿਛਲੇ ਮਹੀਨੇ ਦਿਹਾਂਤ ਹੋ ਗਿਆ ਸੀ।