US President ਡੋਨਾਲਡ ਟਰੰਪ ਨੇ ਚੀਨ ’ਤੇ 100% ਟੈਰਿਫ ਲਗਾਇਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਕਿਹਾ : ਚੀਨ ਦੁਨੀਆ ਨੂੰ ਬੰਧਕ ਬਣਾਉਣ ਦੀ ਕਰ ਰਿਹਾ ਹੈ ਕੋਸ਼ਿਸ਼

US President Donald Trump imposes 100% tariff on China

Donald Trump news : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੀਨ ’ਤੇ 100% ਟੈਰਿਫ ਲਗਾਉਣ ਦਾ ਐਲਾਨ ਕੀਤਾ ਹੈ। ਚੀਨ ਤੋਂ ਅਮਰੀਕਾ ਆਉਣ ਵਾਲੇ ਸਮਾਨ ’ਤੇ ਪਹਿਲਾਂ ਹੀ 30% ਟੈਰਿਫ ਲੱਗ ਰਿਹਾ ਹੈ। ਅਜਿਹੇ ’ਚ ਚੀਨ ’ਤੇ ਕੁੱਲ 130% ਟੈਰਿਫ ਲੱਗੇਗਾ। ਟਰੰਪ ਨੇ ਸ਼ੁੱਕਰਵਾਰ ਨੂੰਕਿਹਾ ਕਿ ਨਵਾਂ ਟੈਰਿਫ਼ 1 ਨਵੰਬਰ ਤੋਂ ਲਾਗੂ ਹੋਵੇਗਾ। 

ਟਰੰਪ ਨੇ 1 ਨਵੰਬਰ ਤੋਂ ਸਾਰੇ ਮਹੱਤਵਪੂਰਨ ਸਾਫਟਵੇਅਰ ਦੇ ਨਿਰਯਾਤ ’ਤੇ ਵੀ ਕੰਟਰੋਲ ਕਰਨ ਦੀ ਗੱਲ ਕਹੀ ਹੈ। ਟਰੰਵ ਨੇ ਸੋਸ਼ਲ ਮੀਡੀਆ ਪਲੇਟਫਾਰਮ ਟਰੁੱਥ ਸੋਸ਼ਲ ’ਤੇ ਲਿਖਿਆ ਕਿ ਇਹ ਦੁਨੀਆ ਦੇ ਲਗਭਗ ਹਰ ਦੇਸ਼ ਦੇ ਲਈ ਮੁਸ਼ਕਿਲ ਖੜ੍ਹੀ ਕਰੇਗਾ। ਚੀਨ ਨੇ 9 ਅਕਤੂਬਰ ਨੂੰ ਦੁਰਲਭ ਖਣਿਜ ’ਤੇ ਨਿਰਯਾਤ ਪਾਬੰਦੀਆਂ ਨੂੰ ਸਖਤ ਕਰ ਦਿੱਤਾ ਸੀ, ਜਿਸ ਦੇ ਜਵਾਬ ’ਚ ਟਰੰਪ ਨੇ ਨਵੇਂ ਟੈਰਿਫ਼ ਲਗਾਏ ਹਨ। ਇਨ੍ਹਾਂ ਨਿਯਮਾਂ ਦੇ ਤਹਿਤ ਚੀਨੀ ਖਣਿਜਾਂ ਤਾਂ ਤਕਨਾਲੋਜੀ ਦੀ ਵਰਤੋਂਕਰਨ ਵਾਲੀਆਂ ਵਿਦੇਸ਼ੀ ਕੰਪਨੀਆਂ ਨੂੰ ਲਾਇਸੈਂਸ ਪ੍ਰਾਪਤ ਕਰਨ ਦੀ ਲੋੜ ਹੋਵੇਗੀ। ਚੀਨ ਨੇ ਇਹ ਵੀ ਕਿਹਾ ਕਿ ਉਹ ਕਿਸੇ ਵੀ ਵਿਦੇਸ਼ੀ ਫੌਜ ਨਾਲ ਜੁੜੀਆਂ ਕੰਪਨੀਆਂ ਨੂੰ ਅਜਿਹੇ ਲਾਇਸੈਂਸ ਨਹੀਂ ਦੇਵੇਗਾ।

ਚੀਨ ਕੋਲ ਦੁਨੀਆ ਦੇ 17 ਦੁਰਲੱਭ ਧਰਤੀ ਖਣਿਜ ਹਨ, ਜਿਨ੍ਹਾਂ ਨੂੰ ਉਹ ਦੁਨੀਆ ਨੂੰ ਨਿਰਯਾਤ ਕਰਦਾ ਹੈ। ਇਹਨਾਂ ਦੀ ਵਰਤੋਂ ਇਲੈਕਟ੍ਰਾਨਿਕ ਸਮਾਨ, ਇਲੈਕਟ੍ਰਿਕ ਵਾਹਨਾਂ ਅਤੇ ਰੱਖਿਆ ਖੇਤਰ ਵਿੱਚ ਕੀਤੀ ਜਾਂਦੀ ਹੈ। ਚੀਨ ਨੇ ਪਹਿਲਾਂ ਹੀ ਸੱਤ ਦੁਰਲੱਭ ਖਣਿਜਾਂ ’ਤੇ ਕੰਟਰੋਲ ਕਰ ਰੱਖਿਆ ਸੀ, ਪਰ 9 ਅਕਤੂਬਰ ਨੂੰ ਇਸ ’ਚ ਪੰਜ ਹੋਰ (ਹੋਲਮੀਅਮ, ਐਰਬੀਅਮ, ਥੁਲੀਅਮ, ਯੂਰੋਪੀਅਮ ਅਤੇ ਯਟਰਬੀਅਮ) ਸ਼ਾਮਲ ਕੀਤੇ ਗਏ।