ਲੰਬੇ ਸਮੇਂ ਤੱਕ ਬਹਿਰੀਨ 'ਚ ਪ੍ਰਧਾਨ ਮੰਤਰੀ ਰਹੇ ਪ੍ਰਿੰਸ ਖ਼ਲੀਫ਼ਾ ਦਾ ਦਿਹਾਂਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਸਾਲ 2011 'ਚ ਅਰਬ ਕ੍ਰਾਂਤੀ ਦੌਰਾਨ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਚੱਲਦਿਆਂ ਉਨ੍ਹਾਂ ਨੂੰ ਹਟਾਉਣ ਦੀ ਮੰਗ ਉੱਠੀ ਸੀ। 

PM Khalifa bin Salman Al Khalifa

ਮਨਾਮਾ- ਬਹਿਰੀਨ ਦੇ ਪ੍ਰਿੰਸ ਖ਼ਲੀਫ਼ਾ ਦਾ ਅੱਜ ਯਾਨੀ 11 ਨਵੰਬਰ ਨੂੰ ਦਿਹਾਂਤ ਹੋ ਗਿਆ। ਉਹ 84 ਸਾਲਾਂ ਦੇ ਸਨ। ਖ਼ਲੀਫ਼ਾ ਵਿਸ਼ਵ 'ਚ ਸਭ ਤੋਂ ਵਧੇਰੇ ਸਮੇਂ ਤੱਕ ਸੇਵਾ ਦੇਣ ਵਾਲੇ ਪ੍ਰਧਾਨ ਮੰਤਰੀਆਂ 'ਚੋਂ ਇਕ ਸਨ। ਦੱਸ ਦੇਈਏ ਕਿ ਇਨ੍ਹਾਂ ਨੇ ਸਾਲ 1971 'ਚ ਬਹਿਰੀਨ ਦੀ ਸੁਤੰਤਰਤਾ ਮਗਰੋਂ ਇਹ ਅਹੁਦਾ ਸੰਭਾਲਿਆ ਸੀ। ਸਾਲ 2011 'ਚ ਅਰਬ ਕ੍ਰਾਂਤੀ ਦੌਰਾਨ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਚੱਲਦਿਆਂ ਉਨ੍ਹਾਂ ਨੂੰ ਹਟਾਉਣ ਦੀ ਮੰਗ ਉੱਠੀ ਸੀ। 

ਬਹਿਰੀਨ ਦੀ ਸਰਕਾਰੀ ਸਮਾਚਾਰ ਏਜੰਸੀ ਨੇ ਉਨ੍ਹਾਂ ਦੇ ਦਿਹਾਂਤ ਦਾ ਐਲਾਨ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਮਰੀਕਾ ਦੇ ਮੇਯੋ ਕਲੀਨਿਕ 'ਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਪ੍ਰਿੰਸ ਖਲੀਫਾ ਦੀ ਤਾਕਤ ਅਤੇ ਦੌਲਤ ਇਸ ਛੋਟੇ ਦੇਸ਼ ਵਿਚ ਝਲਕਦੀ ਹੈ।  ਖਲੀਫਾ ਦਾ ਆਪਣਾ ਨਿੱਜੀ ਟਾਪੂ ਸੀ ਜਿੱਥੇ ਉਹ ਵਿਦੇਸ਼ੀ ਸੈਲਾਨੀਆਂ ਨੂੰ ਮਿਲਦੇ  ਸੀ।