ਟਰੰਪ ਵੱਲੋਂ ਹਾਰ ਸਵਿਕਾਰ ਨਾ ਕਰਨਾ 'ਸ਼ਰਮਿੰਦਗੀ' ਭਰਿਆ - ਜੋ ਬਾਇਡਨ

ਏਜੰਸੀ

ਖ਼ਬਰਾਂ, ਕੌਮਾਂਤਰੀ

ਜੋ ਬਾਇਡਨ ਦਾ ਡੋਨਾਲਡ ਟਰੰਪ 'ਤੇ ਤੰਨਜ

Trump's refusal to concede defeat an 'embarrassment', says Biden

ਵਾਸ਼ਿੰਗਟਨ- ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਾਇਡਨ ਨੇ ਡੋਨਾਲਡ ਟਰੰਪ 'ਤੇ ਤੰਨਜ ਕੱਸਦੇ ਹੋਏ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਚੋਣਾਂ ਵਿਚ ਟਰੰਪ ਵੱਲੋਂ ਹਾਰ ਨੂੰ ਸਵਿਕਾਰ ਕਰਨ ਤੋਂ ਇਨਕਾਰ ਕਰਨਾ 'ਸ਼ਰਮਿੰਦਗੀ' ਭਰਿਆ ਹੈ। 

ਉਹਨਾਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਅਖੀਰ ਵਿਚ 20 ਜਨਵਰੀ ਨੂੰ ਸਭ ਕੁਝ ਠੀਕ ਹੋ ਜਾਵੇਗਾ। ਇਹ ਉਮੀਦ ਹੈ ਕਿ ਅਮਰੀਕੀ ਲੋਕ ਸਮਝਦੇ ਹਨ ਕਿ ਬਦਲਾਅ ਹੋ ਚੁੱਕਾ ਹੈ।  ਬਾਇਡਨ ਨੇ ਕਿਹਾ ਕਿ ਉਹਨਾਂ ਨੇ ਟਰੰਪ ਨੂੰ ਵੋਟ ਦੇਣ ਵਾਲੇ ਲੋਕਾਂ ਦੇ ਨੁਕਸਾਨ ਦੀ ਭਾਵਨਾ ਨੂੰ ਸਮਝਦੇ ਹਨ।

 

 

ਉਹਨਾਂ ਕਿਹਾ ਮੈਨੂੰ ਲੱਗਦਾ ਹੈ ਕਿ ਅਸੀਂ ਇਕਜੁੱਟ ਹੋਣ ਲਈ ਤਿਆਰ ਹਾਂ ਅਤੇ ਮੇਰਾ ਮੰਨਣਾ ਹੈ ਕਿ ਅਸੀਂ ਦੇਸ਼ ਨੂੰ ਕੜਵਾਹਟ ਭਰੀ ਰਾਜਨੀਤੀ ਵਿਚੋਂ ਬਾਹਰ ਕੱਢ ਸਕਦੇ ਹਾਂ, ਜਿਸ ਨੂੰ ਅਸੀਂ ਪਿਛੇ 5,6,7 ਸਾਲਾਂ ਤੋਂ ਦੇਖਿਆ ਹੈ।  

ਜੋ ਬਾਇਡਨ ਨੇ ਅੱਗੇ ਕਿਹਾ ਕਿ ਉਹਨਾਂ ਵਿਚੋਂ ਜ਼ਿਆਦਾਤਰ ਦੇਸ਼ ਨੂੰ ਇਕਜੁੱਟ ਕਰਨਾ ਚਾਹੁੰਦੇ ਸੀ। ਦੱਸ ਦਈਏ ਕਿ 77 ਸਾਲਾ ਜੋ ਬਾਇਡਨ ਨੇ ਅਮਰੀਕੀ ਰਾਸ਼ਟਰਪਤੀ ਚੋਣਾਂ ਵਿਚ ਡੋਨਾਲਡ ਟਰੰਪ ਨੂੰ ਵੱਡੀ ਹਾਰ ਦਿੱਤੀ ਹੈ। ਪਰ ਡੋਨਾਲਡ ਟਰੰਪ ਵਲੋਂ ਚੋਣਾਂ 'ਚ ਧਾਂਦਲੀ ਦਾ ਦੋਸ਼ ਲਗਾਇਆ ਗਿਆ ਹੈ। ਜੋ ਬਾਈਡਨ ਅਗਲੇ ਸਾਲ 20 ਜਨਵਰੀ ਨੂੰ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕਣਗੇ।