ਬਲਾਤਕਾਰ ਦੇ ਦੋਸ਼ ਤਹਿਤ ਹਾਲੀਵੁੱਡ ਫ਼ਿਲਮ ਨਿਰਮਾਤਾ ਪਾਲ ਹੈਗਿਸ ਨੂੰ ਹੋਇਆ 75 ਲੱਖ ਡਾਲਰ ਦਾ ਹਰਜਾਨਾ

ਏਜੰਸੀ

ਖ਼ਬਰਾਂ, ਕੌਮਾਂਤਰੀ

ਬਲਾਤਕਾਰ ਦੇ ਦੋਸ਼ ਹੇਠ ਹਾਲੀਵੁੱਡ ਫ਼ਿਲਮਸਾਜ਼,  ਹਰਜਾਨੇ ਵਜੋਂ ਦੇਣੇ ਪੈਣਗੇ 75 ਲੱਖ ਡਾਲਰ 

Hollywood film producer Paul Haggis was awarded 75 million dollars for rape

ਨਿਊਯਾਰਕ - ਵੀਰਵਾਰ ਨੂੰ ਇੱਕ ਅਦਾਲਤ ਵੱਲੋਂ ਅਕੈਡਮੀ ਪੁਰਸਕਾਰ ਜੇਤੂ ਫਿਲਮ ਨਿਰਮਾਤਾ ਪਾਲ ਹੈਗਿਸ ਨੂੰ ਬਲਾਤਕਾਰ ਦੇ ਇੱਕ ਮਾਮਲੇ ਵਿੱਚ ਪੀੜਤ ਨੂੰ 75 ਲੱਖ ਡਾਲਰ ਦਾ ਹਰਜਾਨਾ ਦੇਣ ਦਾ ਹੁਕਮ ਦਿੱਤਾ ਹੈ। ਮਹਿਲਾ ਨੇ 'ਮੀ ਟੂ' ਦੌਰਾਨ ਫ਼ਿਲਮ ਨਿਰਮਾਤਾ 'ਤੇ ਬਲਾਤਕਾਰ ਦਾ ਦੋਸ਼ ਲਗਾਇਆ ਸੀ। ਜੱਜ ਨੇ ਇਹ ਵੀ ਫ਼ੈਸਲਾ ਕੀਤਾ ਕਿ ਵਾਧੂ ਸਜ਼ਾਯੋਗ ਹਰਜਾਨਾ ਵੀ ਦਿੱਤਾ ਜਾਣਾ ਚਾਹੀਦਾ ਹੈ, ਪਰ ਰਕਮ ਦਾ ਫ਼ੈਸਲਾ  ਬਾਅਦ ਵਿੱਚ ਕੀਤਾ ਜਾਵੇਗਾ।

'ਮਿਲੀਅਨ ਡਾਲਰ ਬੇਬੀ' ਅਤੇ 'ਕਰੈਸ਼' ਵਰਗੀਆਂ ਆਸਕਰ-ਜੇਤੂ ਫਿਲਮਾਂ ਦੇ ਪਟਕਥਾ ਲੇਖਕ ਹੈਗਿਸ 'ਤੇ ਪ੍ਰਚਾਰਕ ਹੈਲੀਗ ਬ੍ਰੀਸਟ ਵੱਲੋਂ ਮੁਕੱਦਮਾ ਕੀਤਾ ਗਿਆ ਸੀ। ਬ੍ਰੀਸਟ ਦੀ ਹੈਗਿਸ ਨਾਲ 2010 ਦੇ ਸ਼ੁਰੂ ਵਿੱਚ ਇੱਕ ਫ਼ਿਲਮ ਪ੍ਰੀਮੀਅਰ ਦੌਰਾਨ ਮੁਲਾਕਾਤ ਹੋਈ ਸੀ। 2013 ਵਿੱਚ ਫ਼ਿਲਮ ਦੀ ਸਕ੍ਰੀਨਿੰਗ ਪਾਰਟੀ ਤੋਂ ਬਾਅਦ, ਹੈਗਿਸ ਨੇ ਬ੍ਰੀਸਟ ਨੂੰ ਘਰ ਛੱਡਣ ਦੀ ਪੇਸ਼ਕਸ਼ ਕੀਤੀ ਅਤੇ ਉਸ ਨੂੰ ਆਪਣੇ ਨਿਊਯਾਰਕ ਅਪਾਰਟਮੈਂਟ ਵਿੱਚ ਬੁਲਾਇਆ।

36 ਸਾਲਾ ਬ੍ਰੀਸਟ ਨੇ ਕਿਹਾ ਕਿ ਹੈਗਿਸ ਨੇ ਉਸ ਦਾ ਗ਼ਲਤ ਫ਼ਾਇਦਾ ਚੁੱਕਣ ਦੀ ਕੋਸ਼ਿਸ਼ ਕੀਤੀ ਅਤੇ ਉਸ ਦਾ ਜਿਨਸੀ ਸ਼ੋਸ਼ਣ ਕੀਤਾ, ਜਦ ਕਿ 69 ਸਾਲਾ ਹੈਗਿਸ ਦਾ ਕਹਿਣਾ ਸੀ ਕਿ ਉਸ ਨੂੰ ਅਜਿਹਾ ਕਰਨ ਲਈ ਬ੍ਰੀਸਟ ਨੇ ਹੀ ਉਕਸਾਇਆ ਸੀ। ਅਦਾਲਤ ਨੇ ਬ੍ਰੀਸਟ ਦਾ ਪੱਖ ਪੂਰਿਆ। ਬ੍ਰੀਸਟ ਨੇ ਕਿਹਾ ਕਿ ਹੈਗਿਸ ਖ਼ਿਲਾਫ਼ ਮੁਕੱਦਮਾ ਦਾਇਰ ਕਰਨ ਤੋਂ ਬਾਅਦ ਉਸ ਨੂੰ ਮਾਨਸਿਕ ਅਤੇ ਪੇਸ਼ੇਵਰ ਨੁਕਸਾਨ ਹੋਇਆ ਹੈ। ਹੈਗਿਸ ਉੱਤੇ ਇਹ ਮੁਕੱਦਮਾ ਉਸ ਨੇ 2017 ਵਿੱਚ ਕੀਤਾ ਸੀ।