Pakistani fisherman becomes millionaire: ਪਾਕਿਸਤਾਨੀ ਮਛੇਰੇ ਦੇ ਹੱਥ ਲੱਗੀ ਦੁਰਲੱਭ ਮੱਛੀ; ਕੁੱਝ ਹੀ ਘੰਟਿਆਂ ਵਿਚ ਬਣਿਆ ਕਰੋੜਪਤੀ
ਪਾਕਿਸਤਾਨੀ ਮਛੇਰਿਆਂ ਦੇ ਰਾਤੋ-ਰਾਤ ਕਰੋੜਪਤੀ ਬਣਨ ਦੀ ਕਹਾਣੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।
Pakistani fisherman becomes millionaire overnight: ਅਸੀਂ ਅਕਸਰ ਫ਼ਿਲਮਾਂ 'ਚ ਰਾਤੋ-ਰਾਤ ਕਰੋੜਪਤੀ ਬਣਨ ਦੀਆਂ ਕਈ ਕਹਾਣੀਆਂ ਦੇਖੀਆਂ ਹੋਣਗੀਆਂ। ਪਰ ਜੇਕਰ ਇਹ ਕਹੀਏ ਕਿ ਅਸਲ ਜ਼ਿੰਦਗੀ 'ਚ ਵੀ ਕੁੱਝ ਅਜਿਹਾ ਹੀ ਹੋਇਆ ਹੈ ਤਾਂ ਤੁਸੀਂ ਇਸ 'ਤੇ ਯਕੀਨ ਨਹੀਂ ਕਰੋਗੇ। ਜੀ ਹਾਂ... ਪਾਕਿਸਤਾਨੀ ਮਛੇਰਿਆਂ ਦੇ ਰਾਤੋ-ਰਾਤ ਕਰੋੜਪਤੀ ਬਣਨ ਦੀ ਕਹਾਣੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।
ਪਾਕਿਸਤਾਨ ਦੇ ਇਬਰਾਹਿਮ ਹੈਦਰੀ ਦੀ ਕਿਸਮਤ ਉਸ ਸਮੇਂ ਬਦਲ ਗਈ। ਜਦੋਂ ਉਸ ਨੇ 'ਗੋਲਡਨ ਫਿਸ਼' ਫੜੀ। ਅਰਬ ਸਾਗਰ ਤੋਂ ਫੜੀ ਗਈ ਇਸ ਮੱਛੀ ਨੇ ਮਛੇਰੇ ਦੀ ਜ਼ਿੰਦਗੀ ਬਦਲ ਕੇ ਰੱਖ ਦਿਤੀ ਹੈ। ਪਾਕਿਸਤਾਨ ਫਿਸ਼ਰਮੈਨ ਫੋਕ ਫੋਰਮ ਦੇ ਮੁਬਾਰਕ ਖਾਨ ਨੇ ਕਿਹਾ ਕਿ ਸ਼ੁਕਰਵਾਰ ਸਵੇਰੇ ਜਦੋਂ ਮਛੇਰੇ ਨੇ ਕਰਾਚੀ ਬੰਦਰਗਾਹ 'ਤੇ ਫੜੀ ਗਈ ਮੱਛੀ ਦੀ ਨਿਲਾਮੀ ਕੀਤੀ ਤਾਂ ਹਰ ਕੋਈ ਹੈਰਾਨ ਰਹਿ ਗਿਆ। ਕਿਉਂਕਿ ਉਹ ਸੋਵਾ ਮੱਛੀ ਸੀ, ਜੋ ਤਕਰੀਬਨ ਸੱਤ ਕਰੋੜ ਰੁਪਏ ਵਿਚ ਵਿਕ ਗਈ।
ਪੂਰੀ ਘਟਨਾ 'ਤੇ ਮਛੇਰਿਆਂ ਨੇ ਦਸਿਆ ਕਿ ਅਸੀਂ ਕਰਾਚੀ ਦੇ ਖੁੱਲ੍ਹੇ ਸਮੁੰਦਰ 'ਚ ਮੱਛੀਆਂ ਫੜ ਰਹੇ ਸੀ। ਜਦੋਂ ਸਾਨੂੰ ‘ਗੋਲਡ ਫਿਸ਼’ ਦਾ ਇਕ ਵੱਡਾ ਭੰਡਾਰ ਮਿਲਿਆ ਅਤੇ ਇਹ ਸਾਡੇ ਲਈ ਹੈਰਾਨ ਕਰਨ ਵਾਲਾ ਪਲ ਸੀ। ਉਸ ਨੇ ਇਹ ਵੀ ਕਿਹਾ ਕਿ ਉਹ ਇਸ ਪੈਸੇ ਨੂੰ ਸੱਤ ਲੋਕਾਂ ਦੀ ਅਪਣੀ ਟੀਮ ਨਾਲ ਸਾਂਝਾ ਕਰੇਗਾ।
ਕੀ ਹੁੰਦੀ ਹੈ ਸੋਵਾ
ਸੋਵਾ ਫਿਸ਼ ਨੂੰ ਕੀਮਤੀ ਅਤੇ ਦੁਰਲੱਭ ਮੰਨਿਆ ਜਾਂਦਾ ਹੈ ਕਿਉਂਕਿ ਇਸ ਦੇ ਪੇਟ ਵਿਚੋਂ ਨਿਕਲਣ ਵਾਲੇ ਪਦਾਰਥਾਂ ਵਿਚ ਇਲਾਜ ਅਤੇ ਚਿਕਿਤਸਕ ਗੁਣ ਹੁੰਦੇ ਹਨ। ਮੱਛੀ ਤੋਂ ਪ੍ਰਾਪਤ ਧਾਗੇ ਵਰਗਾ ਪਦਾਰਥ ਸਰਜੀਕਲ ਪ੍ਰਕਿਰਿਆਵਾਂ ਵਿਚ ਵੀ ਵਰਤਿਆ ਜਾਂਦਾ ਹੈ। ਮੱਛੀ ਦਾ ਭਾਰ 20 ਤੋਂ 40 ਕਿਲੋ ਦੇ ਵਿਚਕਾਰ ਹੁੰਦਾ ਹੈ। ਜਿਸ ਦੀ ਪੂਰਬੀ ਏਸ਼ੀਆਈ ਦੇਸ਼ਾਂ ਵਿਚ ਬਹੁਤ ਮੰਗ ਹੈ। ਸੱਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ, ਸੋਵਾ ਫਿਸ਼ ਸੱਭਿਆਚਾਰਕ ਅਤੇ ਰਵਾਇਤੀ ਮਹੱਤਤਾ ਵੀ ਰੱਖਦੀ ਹੈ, ਜੋ ਕਿ ਰਵਾਇਤੀ ਦਵਾਈਆਂ ਅਤੇ ਸਥਾਨਕ ਪਕਵਾਨਾਂ ਵਿਚ ਵਰਤੀ ਜਾਂਦੀ ਹੈ।