ਇਸ ਸਾਲ ਦੁਨੀਆ ਭਰ 'ਚ 67 ਪੱਤਰਕਾਰ ਹੋਏ ਅਤਿਵਾਦੀ ਹਿੰਸਾ ਦਾ ਸ਼ਿਕਾਰ, 375 ਪੱਤਰਕਾਰਾਂ ਨੂੰ ਕੀਤਾ ਗਿਆ ਕੈਦ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਇੰਟਰਨੈਸ਼ਨਲ ਫ਼ੈਡਰੇਸ਼ਨ ਆਫ਼ ਜਰਨਲਿਸਟਸ ਦੀ ਨਵੀਂ ਰਿਪੋਰਟ 'ਚ ਹੋਇਆ ਖ਼ੁਲਾਸਾ 

Representative

ਮ੍ਰਿਤਕਾਂ 'ਚ ਜ਼ਿਆਦਾਤਰ ਯੂਕਰੇਨ ਯੁੱਧ ਨੂੰ ਕਵਰ ਕਰਨ ਵਾਲੇ ਮੀਡੀਆ ਮੁਲਾਜ਼ਮ  
ਬਰੱਸਲਜ਼  : ਯੂਕਰੇਨ-ਰੂਸ ਯੁੱਧ, ਹੈਤੀ ਵਿਚ ਹਫ਼ੜਾ-ਦਫ਼ੜੀ ਤੇ ਮੈਕਸੀਕੋ ਵਿਚ ਅਪਰਾਧਿਕ ਸਮੂਹਾਂ ਦੁਆਰਾ ਵਧਦੀ ਹਿੰਸਾ ਨੇ 2022 ਵਿਚ ਬਹੁਤ ਸਾਰੇ ਪੱਤਰਕਾਰਾਂ ਦੀ ਜਾਨ ਲੈ ਲਈ | ਅਤਿਵਾਦੀ ਹਿੰਸਾ ਦਾ ਸ਼ਿਕਾਰ ਹੋਣ ਵਾਲੇ ਪੱਤਰਕਾਰਾਂ ਦੀ ਗਿਣਤੀ 'ਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ | ਇੰਟਰਨੈਸ਼ਨਲ ਫ਼ੈਡਰੇਸ਼ਨ ਆਫ ਜਰਨਲਿਸਟਸ ਦੀ ਨਵੀਂ ਰਿਪੋਰਟ ਅਨੁਸਾਰ ਇਸ ਸਾਲ ਹੁਣ ਤਕ ਦੁਨੀਆਂ ਭਰ ਵਿਚ 67 ਪੱਤਰਕਾਰਾਂ ਅਤੇ ਮੀਡੀਆ ਕਰਮੀਆਂ ਦੀ ਹਤਿਆ ਹੋ ਚੁਕੀ ਹੈ, ਜਦਕਿ ਪਿਛਲੇ ਸਾਲ ਇਹ ਗਿਣਤੀ 47 ਸੀ |

ਬ੍ਰਸੇਲਜ਼ ਸਥਿਤ ਇਸ ਫ਼ੈਡਰੇਸ਼ਨ ਨੇ ਦਸਿਆ ਕਿ ਮੀਡੀਆ ਵਾਲਿਆਂ ਨੂੰ  ਵੀ ਉਨ੍ਹਾਂ 'ਤੇ ਦਬਾਅ ਬਣਾਉਣ ਲਈ ਕੈਦ ਕੀਤਾ ਜਾਂਦਾ ਹੈ | ਪੱਤਰਕਾਰਾਂ 'ਤੇ ਅਤਿਆਚਾਰ ਦੀਆਂ ਸੱਭ ਤੋਂ ਵੱਧ ਘਟਨਾਵਾਂ ਚੀਨ ਸਮੇਤ ਹਾਂਗਕਾਂਗ, ਮਿਆਂਮਾਰ ਅਤੇ ਤੁਰਕੀ 'ਚ ਦੇਖਣ ਨੂੰ  ਮਿਲੀਆਂ ਹਨ | ਪਿਛਲੇ ਸਾਲ ਦੀ ਰਿਪੋਰਟ ਨੇ 365 ਪੱਤਰਕਾਰਾਂ ਨੂੰ  ਸਲਾਖਾਂ ਪਿਛੇ ਸੁੱਟ ਦਿਤਾ ਸੀ |

ਆਈਐਫ਼ਜੇ ਅਨੁਸਾਰ ਕਿਸੇ ਵੀ ਹੋਰ ਦੇਸ਼ ਨਾਲੋਂ ਇਸ ਸਾਲ ਯੂਕਰੇਨ ਵਿਚ ਯੁੱਧ ਨੂੰ  ਕਵਰ ਕਰਨ ਵਾਲੇ ਜ਼ਿਆਦਾ ਮੀਡੀਆ ਕਰਮਚਾਰੀ ਮਾਰੇ ਗਏ ਹਨ | ਜ਼ਿਆਦਾਤਰ ਯੂਕਰੇਨੀ ਪੱਤਰਕਾਰ ਮਾਰੇ ਗਏ ਹਨ ਪਰ ਅਮਰੀਕੀ ਦਸਤਾਵੇਜ਼ੀ ਫ਼ਿਲਮ ਨਿਰਮਾਤਾ ਬ੍ਰੈਂਟ ਰੇਨੌਡ ਵੀ ਮਾਰਿਆ ਗਿਆ ਹੈ | ਮਾਰੇ ਗਏ ਮੀਡੀਆ ਕਰਮਚਾਰੀਆਂ ਦੀ ਗਿਣਤੀ ਵਿਚ ਵਾਧੇ ਨੇ ਫ਼ੈਡਰੇਸ਼ਨ ਅਤੇ ਹੋਰ ਮੀਡੀਆ ਅਧਿਕਾਰ ਸਮੂਹਾਂ ਨੂੰ  ਵੱਖ-ਵੱਖ ਦੇਸ਼ਾਂ ਦੀਆਂ ਸਰਕਾਰਾਂ ਨੂੰ  ਪੱਤਰਕਾਰਾਂ ਅਤੇ ਆਜ਼ਾਦ ਪੱਤਰਕਾਰੀ ਦੀ ਸੁਰੱਖਿਆ ਲਈ ਵਧੇਰੇ ਠੋਸ ਕਾਰਵਾਈ ਕਰਨ ਲਈ ਕਿਹਾ ਹੈ |