ਇਸ ਵਜ੍ਹਾ ਨਾਲ ਭਾਰਤੀਆਂ ਨੂੰ ਅਮਰੀਕੀ ਗ੍ਰੀਨ ਕਾਰਡ ਮਿਲਣ ਵਿਚ ਲੱਗ ਜਾਂਦਾ ਹੈ 10 ਸਾਲ ਦਾ ਸਮਾਂ

ਏਜੰਸੀ

ਖ਼ਬਰਾਂ, ਕੌਮਾਂਤਰੀ

ਅਮਰੀਕੀ ਕਾਂਗਰੇਸ਼ਨਲ ਸਰਵਿਸ ਦੀ ਹਾਲ ਹੀ ਵਿਚ ਆਈ ਰਿਪੋਰਟ ਵਿਚ ਇਹ ਕਿਹਾ ਗਿਆ ਹੈ ਕਿ ਜੇਕਰ ਗ੍ਰੀਨ ਕਾਰਡ ਲਈ ਦੇਸ਼ ਵਿਚ ਕੋਟਾ ਹਟਾ ਦਿਤਾ ਜਾਵੇ ਭਾਰਤ ਅਤੇ ਚੀਨ...

Workers Face 10 Year Wait For Us Green Card

ਅਮਰੀਕਾ : ਅਮਰੀਕੀ ਕਾਂਗਰੇਸ਼ਨਲ ਸਰਵਿਸ ਦੀ ਹਾਲ ਹੀ ਵਿਚ ਆਈ ਰਿਪੋਰਟ ਵਿਚ ਇਹ ਕਿਹਾ ਗਿਆ ਹੈ ਕਿ ਜੇਕਰ ਗ੍ਰੀਨ ਕਾਰਡ ਲਈ ਦੇਸ਼ ਵਿਚ ਕੋਟਾ ਹਟਾ ਦਿਤਾ ਜਾਵੇ ਭਾਰਤ ਅਤੇ ਚੀਨ ਵਰਗੇ ਦੇਸ਼ਾਂ ਦੇ ਲੋਕ ਇਸ ਦੋੜ ਵਿਚ ਜ਼ਿਆਦਾ ਗਿਣਤੀ ਵਿਚ ਅੱਗੇ ਆਉਣਗੇ। ਗ੍ਰੀਨ ਕਾਰਡ ਲੋਕਾਂ ਨੂੰ ਅਮਰੀਕਾ ਵਿਚ ਸਥਾਈ ਰੂਪ ਤੋਂ ਰਹਿਣ ਅਤੇ ਕੰਮ ਕਰਨ ਦੀ ਆਗਿਆ ਦਿੰਦਾ ਹੈ।

ਕੋਟੇ ਦੇ ਕਾਰਨ ਗ੍ਰੀਨ ਕਾਰਡ ਲਈ ਸਭ ਤੋਂ ਜਿਆਦਾ ਇੰਤਜ਼ਾਰ ਚੀਨੀ ਕਰਮੀਆਂ ਨੂੰ ਕਰਨਾ ਪੈਂਦਾ ਹੈ। ਉਨ੍ਹਾਂ ਨੂੰ 11 ਸਾਲ 7 ਮਹੀਨੇ ਤੱਕ ਇੰਤਜ਼ਾਰ ਕਰਨਾ ਹੁੰਦਾ ਹੈ। ਉਥੇ ਹੀ ਭਾਰਤੀ ਕਰਮੀਆਂ ਲਈ ਇਹ ਸਮਾਂ ਸੀਮਾ 9 ਸਾਲ 10 ਮਹੀਨੇ ਹੈ। ਉਥੇ ਹੀ ਜਿਨ੍ਹਾਂ ਦੇਸ਼ ਦੇ ਲੋਕਾਂ ਨੂੰ ਘੱਟ ਸਮੇਂ ਵਿਚ ਗ੍ਰੀਨ ਕਾਰਡ ਮਿਲ ਜਾਂਦਾ ਹੈ, ਉਨ੍ਹਾਂ ਵਿਚ ਐਲ ਸਾਲਵਾਡੋਰ / ਗਵਾਟੇਮਾਲਾ / ਹੋਂਡੁਰਾਸ ਦੇ ਲੋਕਾਂ ਨੂੰ 2 ਸਾਲ 10 ਮਹੀਨੇ, ਵੀਅਤਨਾਮ ਦੇ ਲੋਕਾਂ ਨੂੰ 2 ਸਾਲ 8 ਮਹੀਨੇ, ਮੈਕਸੀਕੋ  ਦੇ ਲੋਕਾਂ ਨੂੰ 2 ਸਾਲ ਅਤੇ ਹੋਰਾਂ ਨੂੰ 1 ਸਾਲ 6 ਮਹੀਨੇ ਦਾ ਇੰਤਜ਼ਾਰ ਕਰਨਾ ਹੁੰਦਾ ਹੈ। 

ਇਹ ਗੱਲ ਧਿਆਨ ਰੱਖਣ ਯੋਗ ਹੈ ਕਿ ਨੌਕਰੀ ਅਤੇ ਪਰਵਾਰ ਆਧਾਰਿਤ ਗ੍ਰੀਨ ਕਾਰਡ ਦੇ ਸਾਲਾਨਾ ਕੋਟਾ ਦਾ 7 ਫੀਸਦੀ ਇਕ ਹੀ ਦੇਸ਼ ਦੇ ਬਿਨੈਕਾਰਾਂ ਨੂੰ ਮਿਲ ਜਾਂਦਾ ਹੈ ਅਤੇ ਸਿਰਫ 10 ਹਜ਼ਾਰ ਵੀਜ਼ਾ ਹੀ ਪ੍ਰਤੀ ਸਾਲ ਹੋਰ ਅਤੇ ਅਕੁਸ਼ਲ ਮਜਦੂਰਾਂ ਵਰਗੇ ਕੁੱਝ ਵਰਗਾਂ ਵਿਚ ਲੋਕਾਂ ਨੂੰ ਮਿਲ ਪਾਉਂਦਾ ਹੈ। ਨਾਲ ਹੀ ਜੇਕਰ ਇਕ ਹੀ ਦੇਸ਼ ਦੇ ਲੋਕ ਇਕ ਹੀ ਸ਼੍ਰੇਣੀ ਲਈ ਅਰਜ਼ੀ ਕਰਨ ਤਾਂ ਵੀ ਜ਼ਿਆਦਾ ਸਮਾਂ ਲੱਗ ਸਕਦਾ ਹੈ।

ਅਪ੍ਰੈਲ, 2018 ਦੇ ਅਨੁਸਾਰ 306 , 601 ਕੁਲ ਭਾਰਤੀਆਂ ਵਿਚੋਂ ਜ਼ਿਆਦਾਤਰ ਆਈਟੀ ਪ੍ਰੋਫੈਸ਼ਨਲ ਸਨ, ਜੋ ਗ੍ਰੀਨ ਕਾਰਡ ਲਈ ਲਾਈਨ ਵਿਚ ਸਨ। ਕੇਵਲ ਇਕ ਹੀ ਸ਼੍ਰੇਣੀ ਲਈ ਗ੍ਰੀਨ ਕਾਰਡ ਲੈਣ ਵਾਲੇ ਵਿਦੇਸ਼ੀ ਲੋਕਾਂ ਦੀ ਗਿਣਤੀ 395, 025 ਸੀ। ਯਾਨੀ ਭਾਰਤੀਆਂ ਦੀ ਗਿਣਤੀ ਇਸ ਵਿਚ 78 ਫੀਸਦੀ ਸੀ। ਹੁਣ ਕੁੱਝ ਨੇਤਾ ਇਸ ਕੋਟੇ ਵਿਚੋਂ ਕੁੱਝ ਨੂੰ ਖਤਮ ਕਰਨ ਦੀ ਯੋਜਨਾ ਬਣਾ ਰਹੇ ਹਨ।

ਕੋਟਾ ਹੱਟਣ ਨਾਲ ਭਾਰਤੀਆਂ ਅਤੇ ਚੀਨੀ ਲੋਕਾਂ ਦੀ ਗਿਣਤੀ ਗ੍ਰੀਨ ਕਾਰਡ ਲੈਣ ਵਾਲਿਆਂ ਵਿਚ ਵੱਧ ਸਕਦੀ ਹੈ। ਜਿਹੜੇ ਭਾਰਤ ਤੋਂ ਗ੍ਰੀਨ ਕਾਰਡ ਲਈ ਅਰਜ਼ੀ ਦਿੰਦੇ ਹਨ ਉਹ ਹੁਨਰਮੰਦ ਕਾਮੇ, ਪੇਸ਼ੇਵਰਾਂ ਅਤੇ ਹੋਰ ਕਰਮਚਾਰੀ ਹੁੰਦੇ ਹਨ। ਜਦਕਿ ਚੀਨ ਤੋਂ ਸਿਰਫ ਹੋਰ ਹੁਨਰਮੰਦ ਕਰਮਚਾਰੀ ਹੁੰਦੇ ਹਨ।