ਕੈਨੇਡਾ ਨੂੰ ਯੂ.ਐਸ ’ਚ ਮਿਲਾਉਣ ’ਤੇ ਟਰੂਡੋ ਦਾ ਟਰੰਪ ’ਤੇ ਪਲਟਵਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਕਿਹਾ, ਸਾਨੂੰ ਹੀ ਦੇ ਦਿਉ ਵਰਮੋਂਟ ਜਾਂ ਕੈਲੀਫ਼ੋਰਨੀਆ

Trudeau's statement on Trump for joining Canada in the US News in punjabi

ਓਟਾਵਾ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਜਦੋਂ ਅਮਰੀਕਾ ਦੇ ਨਵ-ਨਿਯੁਕਤ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੈਨੇਡਾ ’ਤੇ ਕਬਜ਼ਾ ਕਰਨ ਅਤੇ ਉਸ ਨੂੰ 51ਵੇਂ ਰਾਜ ਵਜੋਂ ਅਮਰੀਕਾ ’ਚ ਸ਼ਾਮਲ ਕਰਨ ਦੀ ਇੱਛਾ ਜ਼ਾਹਰ ਕੀਤੀ ਸੀ ਤਾਂ ਉਨ੍ਹਾਂ ਨੇ ਵੀ ਮਜ਼ਾਕ ’ਚ ਅਮਰੀਕੀ ਰਾਜ ਵਰਮੋਂਟ ਜਾਂ ਕੈਲੀਫ਼ੋਰਨੀਆ ਕੈਨੇਡਾ ਨੂੰ ਦਿਤੇ ਜਾਣ ਮੰਗ ਕਰ ਦਿਤੀ ਸੀ।

ਪਿਛਲੇ ਸਾਲ ਨਵੰਬਰ ’ਚ ਡੋਨਾਲਡ ਟਰੰਪ ਨਾਲ ਹੋਈ ਗੱਲਬਾਤ ਦਾ ਹਵਾਲਾ ਦਿੰਦੇ ਹੋਏ ਟਰੂਡੋ ਨੇ ਮੀਡੀਆ ਨੂੰ ਦਿੱਤੀ ਇੰਟਰਵਿਊ ’ਚ ਇਹ ਗੱਲ ਕਹੀ। ਉਨ੍ਹਾਂ ਮਜ਼ਾਕ ’ਚ ਟਰੰਪ ਨੂੰ ਸੁਝਾਅ ਦਿੱਤਾ ਸੀ ਕਿ ਉਹ ਕੱੁਝ ਥਾਵਾਂ ਦੀ ਅਦਲਾ-ਬਦਲੀ ਵਰਮੋਂਟ ਜਾਂ ਕੈਲੀਫ਼ੋਰਨੀਆ ਨਾਲ ਕਰ ਸਕਦੇ ਹਾਂ। ਟਰੂਡੋ ਨੇ ਯਾਦ ਕੀਤਾ ਕਿ ਉਨ੍ਹਾਂ ਦਾ ਸੁਝਾਅ ਅਮਰੀਕਾ ਦੇ ਨਵ-ਨਿਯੁਕਤ ਰਾਸ਼ਟਰਪਤੀ ਨੂੰ ਪਸੰਦ ਨਹੀਂ ਆਇਆ ਸੀ।