ਯੂਰਪੀ ਦੇਸ਼ ਹੰਗਰੀ ‘ਚ ਪਹਿਲੀ ਵਾਰ ਵਿਆਹ ਕਰਨ ‘ਤੇ ਮਿਲਣਗੇ 25 ਲੱਖ ਰੁਪਏ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਯੂਰਪੀ ਦੇਸ਼ ਹੰਗਰੀ ਘਟਦੀ ਆਬਾਦੀ ਅਤੇ ਪਰਵਾਸੀਆਂ ਦੀ ਵਧਦੀ ਗਿਣਤੀ ਤੋਂ ਪ੍ਰੇਸ਼ਾਨ ਹੈ। ਦੇਸ਼ ਦੀ ਆਬਾਦੀ ਵਧਾਉਣ ਦੇ ਲਈ ਪ੍ਰਧਾਨ ਮੰਤਰੀ ਵਿਕਟਰ ਆਰਬਨ...

Marriage

ਬੁਡਾਪੇਸਟ : ਯੂਰਪੀ ਦੇਸ਼ ਹੰਗਰੀ ਘਟਦੀ ਆਬਾਦੀ ਅਤੇ ਪਰਵਾਸੀਆਂ ਦੀ ਵਧਦੀ ਗਿਣਤੀ ਤੋਂ ਪ੍ਰੇਸ਼ਾਨ ਹੈ। ਦੇਸ਼ ਦੀ ਆਬਾਦੀ ਵਧਾਉਣ ਦੇ ਲਈ ਪ੍ਰਧਾਨ ਮੰਤਰੀ ਵਿਕਟਰ ਆਰਬਨ ਨੇ ਨਵੀਂ ਨੀਤੀ ਦੇ ਤਹਿਤ ਔਰਤਾਂ ਨੂੰ ਕਈ ਰਿਆਇਤਾਂ ਦੇਣ ਦਾ ਐਲਾਨ ਕੀਤਾ। ਵਿਕਟਰ ਨੇ ਕਿਹਾ ਕਿ 40 ਸਾਲ ਤੋਂ ਘੱਟ ਉਮਰ ਦੀ ਮਹਿਲਾ ਨੂੰ ਪਹਿਲੀ ਵਾਰ ਵਿਆਹ ਕਰਨ 'ਤੇ 25 ਲੱਖ ਰੁਪਏ ਤੱਕ ਦਾ ਲੋਨ ਬਗੈਰ ਵਿਆਜ ਦੇ ਦਿੱਤਾ ਜਾਵੇਗਾ।

ਤੀਜਾ ਬੱਚਾ ਹੁੰਦੇ ਹੀ ਉਸ ਦਾ ਲੋਨ ਮੁਆਫ਼ ਹੋ ਜਾਵੇਗਾ। ਚਾਰ ਤੋਂ ਜ਼ਿਆਦਾ ਬੱਚੇ ਹੋਣ 'ਤੇ ਮਹਿਲਾਵਾਂ ਨੂੰ ਜ਼ਿੰਦਗੀ ਭਰ ਇਨਕਮ ਟੈਕਸ ਨਹੀਂ ਦੇਣਾ ਹੋਵੇਗਾ। ਇਸ ਤੋਂ ਇਲਾਵਾ ਤਿੰਨ ਜਾਂ ਉਸ ਤੋਂ ਜ਼ਿਆਦਾ ਬੱਚਿਆਂ ਦੇ ਪਰਿਵਾਰ ਨੂੰ ਸਰਕਾਰ ਸੱਤ ਸੀਟਾਂ ਵਾਲੀ ਗੱਡੀ ਖਰੀਦਣ ਦੇ ਲਈ 6 ਲੱਖ ਰੁਪਏ ਮਦਦ ਵੀ ਦੇਵੇਗੀ। ਵਿਕਟਰ ਨੇ ਕਿਹਾ ਕਿ ਪਰਵਾਸੀ ਲੋਕਾਂ 'ਤੇ ਨਿਰਭਰਤਾ ਘੱਟ ਕਰਨ ਅਤੇ ਹੰਗਰੀ ਦਾ ਭਵਿੱਖ ਬਚਾਈ ਰੱਖਣ ਦਾ ਇਹੀ ਇੱਕ ਤਰੀਕਾ ਬਚਿਆ ਸੀ।

ਐਨੁਅਲ ਸਟੇਟ ਆਫ਼ ਦ ਨੇਸ਼ਨ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਹੰਗੇਰਿਅਨ ਪਰਵਾਰਾਂ ਦਾ ਜ਼ਿਆਦਾ ਬੱਚੇ ਪੈਦਾ ਕਰਨਾ ਮੁਸਲਿਮ ਦੇਸ਼ਾਂ ਦੇ ਪਰਵਾਸੀਆਂ ਨੂੰ ਐਂਟਰ ਕਰਨ ਦੀ ਆਗਿਆ ਦੇਣ ਤੋਂ ਬਿਹਤਰ ਹੈ। ਵਿਕਟਰ ਆਰਬਨ ਨੇ ਕਿਹਾ ਕਿ ਮੈਂ ਨਹੀਂ ਚਾਹੁੰਦਾ ਕਿ ਜ਼ਿਆਦਾ ਪਰਵਾਸੀ ਐਂਟਰ ਕਰਨ ਤਾਕਿ ਜਨਸੰਖਿਆ ਵਧ ਸਕੇ।  ਹਾਂ ਮੇਰੀ ਸੋਚ ਇਹ ਹੈ ਕਿ ਸਾਨੂੰ ਨੰਬਰ ਨਹੀਂ, ਹੰਗੇਰੀਅਨ ਚਿਲਡਰਨ ਚਾਹੀਦੇ।

ਉਨ੍ਹਾਂ ਕਿਹਾ ਕਿ ਇਸ ਫ਼ੈਸਲੇ ਨਾਲ ਹੰਗਰੀ ਦੀ ਜਨਸੰਖਿਆ ਵਿਚ ਹੋ ਰਹੀ ਕਮੀ 'ਤੇ ਲਗਾਮ ਲੱਗੇਗੀ ਅਤੇ ਮਹਿਲਾਵਾਂ ਜ਼ਿਆਦਾ ਬੱਚਿਆਂ ਦੇ ਲਈ ਉਤਸ਼ਾਹਤ ਹੋਵੇਗੀ। ਜਦ ਆਰਬਨ ਰਾਸ਼ਟਰ ਨੂੰ ਸੰਬੋਧਨ ਕਰ ਰਹੇ ਸੀ, ਰਾਜਧਾਨੀ ਬੁਡਾਪੇਸਟ ਵਿਚ ਇਨ੍ਹਾਂ ਨੀਤੀਆਂ ਦੇ ਖ਼ਿਲਾਫ਼ ਪ੍ਰਦਰਸਨ ਚਲ ਰਿਹਾ ਸੀ। ਉਨ੍ਹਾਂ ਦੇ ਦਫ਼ਤਰ ਦੇ ਅੱਗੇ ਦੋ ਹਜ਼ਾਰ ਪ੍ਰਦਰਸ਼ਨਕਾਰੀ ਇਸ ਨੂੰ ਵਾਪਸ ਲਏ ਜਾਣ ਦੀ ਮੰਗ ਕਰ ਰਹੇ ਸਨ। ਦੂਜੀ ਹੋਰ ਜਗ੍ਹਾ ਵੀ ਅੰਦੋਲਨ ਹੋਇਆ।