ਅਪਰਾਧ ਕਬੂਲ ਕਰਵਾਉਣ ਲਈ ਪੁਲਿਸ ਵਾਲਿਆਂ ਨੇ ਆਰੋਪੀ ਦੇ ਗਲੇ 'ਚ ਲਪੇਟਿਆ ਸੱਪ ! 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਕਈ ਵਾਰ ਪੁਲਿਸ ਵਾਲਿਆਂ ਦੀਆਂ ਹਰਕਤਾਂ ਉਨ੍ਹਾਂ ਦੇ ਲਈ ਮਜ਼ਾਕ ਦਾ ਕਾਰਨ ਬਣ ਜਾਂਦੀਆਂ ਹਨ। ਸਿਰਫ਼ ਭਾਰਤ ਹੀ ਨਹੀਂ ਸਗੋਂ ਦੁਨੀਆਂ ਦੇ ਦੂਜੇ ਦੇਸ਼ਾਂ ਵਿਚ ਵੀ ਪੁਲਿਸ...

Police use snake to scare man

ਜਕਾਰਤਾ : ਕਈ ਵਾਰ ਪੁਲਿਸ ਵਾਲਿਆਂ ਦੀਆਂ ਹਰਕਤਾਂ ਉਨ੍ਹਾਂ ਦੇ ਲਈ ਮਜ਼ਾਕ ਦਾ ਕਾਰਨ ਬਣ ਜਾਂਦੀਆਂ ਹਨ। ਸਿਰਫ਼ ਭਾਰਤ ਹੀ ਨਹੀਂ ਸਗੋਂ ਦੁਨੀਆਂ ਦੇ ਦੂਜੇ ਦੇਸ਼ਾਂ ਵਿਚ ਵੀ ਪੁਲੀਸ ਅਤਿਆਚਾਰ ਸੁਰਖੀਆਂ ਵਿਚ ਰਹਿੰਦਾ ਹੈ। ਇੰਡੋਨੇਸ਼ੀਆ ਦੀ ਪੁਲਿਸ ਨੇ ਇਕ ਅਜਿਹੀ ਹਰਕੱਤ ਕਰ ਦਿਤੀ ਕਿ ਉਸਨੂੰ ਸਾਮੂਹਕ ਤੌਰ 'ਤੇ ਮੁਆਫ਼ੀ ਮੰਗਣੀ ਪੈ ਗਈ। ਦਰਅਸਲ, ਦੇਸ਼ ਦੇ ਵੱਡਾ ਦੂਰ ਪੱਛਮੀ ਖੇਤਰ ਪਾਪੁਆ ਵਿਚ ਪੁਲਿਸ ਇਕ ਮੁਲਜ਼ਮ ਤੋਂ ਪੁੱਛਗਿਛ ਕਰ ਰਹੀ ਸੀ। ਇਸ ਦੌਰਾਨ ਪੁਲਿਸ ਨੇ ਉਸ ਤੋਂ ਜਬਰਨ ਗੁਨਾਹ ਕਬੂਲ ਕਰਾਇਆ ਅਤੇ ਉਸਦੇ ਗਲੇ ਵਿਚ ਜ਼ਿੰਦਾ ਸੱਪ ਲਪੇਟ ਦਿਤਾ।

ਪੁਲਿਸ ਦੀ ਇਹ ਕਰਤੂਤ ਇਕ ਵੀਡੀਓ ਵਿਚ ਕੈਦ ਹੋਈ ਅਤੇ ਸੋਸ਼ਲ ਮੀਡੀਆ ਉੱਤੇ ਝੱਟਪੱਟ ਵਾਇਰਲ ਹੋ ਗਈ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਵੀਡੀਓ ਵਿਚ ਵਿਖਾਇਆ ਗਿਆ ਹੈ ਕਿ ਪੁਲਿਸ ਮੋਬਾਇਲ ਫੋਨ ਚੋਰੀ ਕਰਨ ਦੇ ਇਲਜ਼ਾਮ ਵਿਚ ਇਕ ਸ਼ਖਸ ਤੋਂ ਪੁੱਛਗਿਛ ਕਰ ਰਹੀ ਹੈ। ਇਸ ਦੌਰਾਨ ਇਕ ਪੁਲਸਕਰਮੀ ਆਰੋਪੀ ਦੇ ਚਿਹਰੇ 'ਤੇ ਸੱਪ ਸੁੱਟ ਰਿਹਾ ਹੈ ਅਤੇ ਪੁੱਛਿਆ ਕਿ ਉਸਨੇ ਕਿੰਨੀ ਵਾਰ ਚੋਰੀ ਕੀਤੀ ਹੈ। ਜਿਸ ਤੋਂ ਬਾਅਦ ਆਰੋਪੀ ਸ਼ਖਸ ਕਹਿੰਦਾ ਹੈ ਕਿ ਉਸਨੇ ਦੋ ਵਾਰ ਚੋਰੀ ਕੀਤੀ ਹੈ। ਪੁਲਿਸ ਵਾਲੇ ਇਸ ਦੌਰਾਨ ਸੱਪ ਨੂੰ ਆਰੋਪੀ ਦੀ ਪੈਂਟ ਵਿਚ ਪਾਉਣ ਤੱਕ ਦੀ ਧਮਕੀ ਦੇ ਰਹੇ ਹਨ।

ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਵਾਲਿਆਂ ਦੀ ਹਰ ਪਾਸੇ ਆਲੋਚਨਾ ਸ਼ੁਰੂ ਹੋ ਗਈ। ਜਿਸ ਤੋਂ ਬਾਅਦ ਉੱਥੇ ਦੇ ਪੁਲਿਸ ਮੁਖੀ ਨੇ ਅਧਿਕਾਰੀਆਂ ਦੀ ਗਲਤੀ ਮੰਨੀ ਹੈ ਅਤੇ ਉਨ੍ਹਾਂ ਵਿਰੁਧ ਕਾਰਵਾਈ ਦੀ ਗੱਲ ਕਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕਿਤੇ ਤੋਂ ਵੀ ਪੁੱਛਗਿਛ ਦਾ ਇਹ ਤਰੀਕਾ ਪ੍ਰੋਫੈਸ਼ਨਲ ਵਰਕ ਦਾ ਹਿੱਸਾ ਨਹੀਂ ਹੈ। ਪਾਪੁਆ ਪੁਲਿਸ ਦੇ ਬੁਲਾਰੇ ਨੇ ਵੀ ਕਿਹਾ ਕਿ ਇਸ ਘਟਨਾ ਤੋਂ ਬਾਅਦ ਪੁੱਛਗਿਛ ਵਿਚ ਸ਼ਾਮਿਲ ਪੁਲਿਸ ਵਾਲਿਆਂ ਦੇ ਖਿਲਾਫ ਕਾਰਵਾਈ ਅਮਲ ਵਿਚ ਲਿਆਈ ਜਾ ਰਹੀ ਹੈ। ਉਨ੍ਹਾਂ ਨੇ ਵੀ ਇਸ ਘਟਨਾ ਨੂੰ ਕਾਨੂੰਨ ਦੇ ਖਿਲਾਫ ਅਤੇ ਚਿੰਤਾਜਨਕ ਦੱਸਿਆ।