ਫਿਲੀਪੀਨਜ਼ 'ਚ ਫੌਜੀ ਕੈਂਪ 'ਚ ਸੌਂ ਰਹੇ ਫੌਜੀਆਂ 'ਤੇ ਗੋਲੀਬਾਰੀ, 4 ਫੌਜੀਆਂ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਇਕ ਫੌਜੀ ਗੰਭੀਰ ਜਖਮੀ

photo

 

: ਫਿਲੀਪੀਨਜ਼ ਦੇ ਦੱਖਣ ਵਿਚ ਸਥਿਤ ਉੱਤਰੀ ਮਿੰਡਾਨਾਓ ਵਿਚ ਇਕ ਫੌਜੀ ਕੈਂਪ ਦੇ ਅੰਦਰ ਸੁੱਤੇ ਹੋਏ ਸੈਨਿਕਾਂ 'ਤੇ ਇਕ ਫੌਜੀ ਨੇ ਅੰਨ੍ਹੇਵਾਹ ਗੋਲੀਬਾਰੀ ਕੀਤੀ। ਇਸ ਗੋਲੀਬਾਰੀ ਵਿਚ ਚਾਰ ਜਵਾਨ ਸ਼ਹੀਦ ਹੋ ਗਏ ਅਤੇ ਇਕ ਹੋਰ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਸੂਤਰ ਮੁਤਾਬਕ ਕਥਿਤ ਕਾਤਲ ਨੂੰ ਵੀ ਗੋਲੀ ਮਾਰ ਦਿੱਤੀ ਗਈ। ਘਟਨਾ ਸਥਾਨਕ ਸਮੇਂ ਅਨੁਸਾਰ ਦੁਪਹਿਰ ਕਰੀਬ 1:10 ਵਜੇ ਕੈਗਾਯਾਨ ਡੀ ਓਰੋ ਸ਼ਹਿਰ ਦੇ ਕੈਂਪ ਇਵੈਂਜਲਿਸਟਾ ਵਿਖੇ ਵਾਪਰੀ।

 

ਇਹ ਵੀ ਪੜ੍ਹੋ:ਸਰਕਾਰੀ ਹਸਪਤਾਲਾਂ 'ਚ ਡਾਕਟਰ ਨਹੀਂ ਪਾਉਣਗੇ ਸ਼ਾਰਟਸ, ਜੀਨਸ-ਟੀ-ਸ਼ਰਟ, ਨਵਾਂ ਡਰੈੱਸ ਕੋਡ ਹੋਇਆ ਲਾਗੂ

ਕਮਾਂਡ ਡਿਊਟੀ ਅਫਸਰ ਮੇਜਰ ਐਲਡੇਨ ਬ੍ਰਿਨਸ ਦੇ ਹਵਾਲੇ ਨਾਲ ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਚਾਰ ਸੈਨਿਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਸ਼ੁਰੂਆਤੀ ਗੋਲੀਬਾਰੀ ਤੋਂ ਬਾਅਦ, ਬ੍ਰਾਈਨਜ਼ ਨੇ ਕਿਹਾ, ਬੰਦੂਕਧਾਰੀ ਨੇ ਇਕ ਹੋਰ ਕਮਰੇ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ, ਪਰ ਇਸ ਦੌਰਾਨ ਦੋ ਹੋਰ ਸਿਪਾਹੀਆਂ ਨੇ ਉਸ ਨੂੰ ਫੜ ਲਿਆ, ਉਸ ਦੀ ਬੰਦੂਕ ਖੋਹ ਲਈ ਅਤੇ ਉਸ ਨੂੰ ਗੋਲੀ ਮਾਰ ਦਿੱਤੀ। ਅਧਿਕਾਰੀ ਮੁਤਾਬਕ ਗੰਭੀਰ ਰੂਪ ਨਾਲ ਜ਼ਖਮੀ ਫੌਜੀ ਦਾ ਸਥਾਨਕ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ।

ਇਹ ਵੀ ਪੜ੍ਹੋ:ਲੁਧਿਆਣਾ 'ਚ ਚੋਰਾਂ ਨੇ ਗੁਰੂ ਘਰ ਨੂੰ ਬਣਾਇਆ ਨਿਸ਼ਾਨਾ, ਗੋਲਕ ਲੈ ਕੇ ਹੋਏ ਫਰਾਰ

ਬ੍ਰਿਨਸ ਨੇ ਕਿਹਾ ਕਿ ਗੋਲੀਬਾਰੀ ਦੀ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਫੌਜ ਦੇ ਬੁਲਾਰੇ ਮੇਜਰ ਫਰਾਂਸਿਸਕੋ ਗੈਰੇਲੋ ਨੇ ਕਿਹਾ ਕਿ ਫੌਜ ਘਟਨਾ ਦੇ ਸਾਰੇ ਪਹਿਲੂਆਂ ਦੀ ਜਾਂਚ ਕਰਨ ਲਈ ਅੰਦਰੂਨੀ ਜਾਂਚ ਕਰ ਰਹੀ ਹੈ।