ਜੰਗਬੰਦੀ ਲਈ ਸਹਿਮਤ ਹੋਇਆ ਯੂਕਰੇਨ , ਉਮੀਦ ਹੈ ਕਿ ਰਾਸ਼ਟਰਪਤੀ ਪੁਤਿਨ ਵੀ ਮੰਨ ਜਾਣਗੇ: ਡੋਨਾਲਡ ਟਰੰਪ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਡੋਨਾਲਡ ਟਰੰਪ ਨੇ ਰੂਸ ਦੇ ਨਾਲ ਜੰਗਬੰਦੀ 'ਤੇ ਯੂਕਰੇਨ ਦੇ ਸਮਝੌਤੇ ਦਾ ਸਵਾਗਤ ਕੀਤਾ

Ukraine agrees to ceasefire Donald Trump News

ਪਿਛਲੇ 3 ਸਾਲਾਂ ਤੋਂ ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਦੇ ਵਿਚਕਾਰ ਵੱਡੀ ਖ਼ਬਰ ਆ ਰਹੀ ਹੈ ਕਿ ਯੂਕਰੇਨ ਜੰਗਬੰਦੀ ਲਈ ਸਹਿਮਤ ਹੋ ਗਿਆ ਹੈ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰੂਸ ਦੇ ਨਾਲ ਜੰਗਬੰਦੀ 'ਤੇ ਯੂਕਰੇਨ ਦੇ ਸਮਝੌਤੇ ਦਾ ਸਵਾਗਤ ਕੀਤਾ ਹੈ ਅਤੇ ਉਮੀਦ ਜਤਾਈ ਹੈ ਕਿ ਰੂਸ ਵੀ ਇਸ 'ਤੇ ਸਕਾਰਾਤਮਕ ਜਵਾਬ ਦੇਵੇਗਾ।

ਟਰੰਪ ਦਾ ਇਹ ਬਿਆਨ ਉਦੋਂ ਆਇਆ ਜਦੋਂ ਮੰਗਲਵਾਰ ਨੂੰ ਸਾਊਦੀ ਅਰਬ ਦੇ ਜੇਦਾਹ 'ਚ ਅਮਰੀਕੀ ਪ੍ਰਤੀਨਿਧੀਆਂ ਨਾਲ ਗੱਲਬਾਤ ਤੋਂ ਬਾਅਦ ਯੂਕਰੇਨ 30 ਦਿਨਾਂ ਦੀ ਜੰਗਬੰਦੀ 'ਤੇ ਸਹਿਮਤ ਹੋ ਗਿਆ। ਟਰੰਪ ਨੇ ਪੱਤਰਕਾਰਾਂ ਨੂੰ ਕਿਹਾ ਕਿ ਯੂਕਰੇਨ ਹੁਣੇ ਹੀ ਜੰਗਬੰਦੀ ਲਈ ਸਹਿਮਤ ਹੋਇਆ ਹੈ। ਹੁਣ ਸਾਨੂੰ ਰੂਸ ਵੱਲ ਜਾਣਾ ਪਵੇਗਾ ਅਤੇ ਉਮੀਦ ਹੈ ਕਿ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵੀ ਇਸ ਨੂੰ ਸਵੀਕਾਰ ਕਰਨਗੇ।

ਟਰੰਪ ਨੇ ਰੂਸ-ਯੂਕਰੇਨ ਯੁੱਧ ਵਿਚ ਵੱਡੀ ਗਿਣਤੀ ਵਿਚ ਸੈਨਿਕਾਂ ਅਤੇ ਨਾਗਰਿਕਾਂ ਦੇ ਮਾਰੇ ਜਾਣ 'ਤੇ ਦੁੱਖ ਪ੍ਰਗਟ ਕੀਤਾ ਅਤੇ ਕਿਹਾ ਕਿ ਇਹ ਯੁੱਧ ਹੁਣ ਖ਼ਤਮ ਹੋਣਾ ਚਾਹੀਦਾ ਹੈ। ਉਨ੍ਹਾਂ ਜੰਗਬੰਦੀ ਨੂੰ ਬੇਹੱਦ ਮਹੱਤਵਪੂਰਨ ਦੱਸਿਆ ਅਤੇ ਕਿਹਾ ਕਿ ਇਹ ਬਹੁਤ ਵਧੀਆ ਹੋਵੇਗਾ ਜੇਕਰ ਰੂਸ ਵੀ ਇਸ ਲਈ ਸਹਿਮਤ ਹੋ ਜਾਵੇ।