ਅਮਰੀਕਾ 'ਚ ਕੋਰੋਨਾ ਵਾਇਰਸ ਨਾਲ ਇਕ ਦਿਨ 'ਚ 2108 ਮੌਤਾਂ
ਅਮਰੀਕਾ ਵਿਚ ਪਿਛਲੇ 24 ਘੰਟਿਆਂ ਵਿਚ 2108 ਦੀ ਮੌਤ ਹੋਣ ਤੋਂ ਬਾਅਦ ਉਹ ਵਿਸ਼ਵ ਦਾ ਪਹਿਲਾ ਅਜਿਹਾ ਦੇਸ਼ ਹੈ ਜਿਥੇ ਇਕ ਹੀ ਦਿਨ ਵਿਚ ਕੋਰੋਨਾ ਵਾਇਰਸ ਨਾਲ
ਵਾਸ਼ਿੰਗਟਨ : ਅਮਰੀਕਾ ਵਿਚ ਪਿਛਲੇ 24 ਘੰਟਿਆਂ ਵਿਚ 2108 ਦੀ ਮੌਤ ਹੋਣ ਤੋਂ ਬਾਅਦ ਉਹ ਵਿਸ਼ਵ ਦਾ ਪਹਿਲਾ ਅਜਿਹਾ ਦੇਸ਼ ਹੈ ਜਿਥੇ ਇਕ ਹੀ ਦਿਨ ਵਿਚ ਕੋਰੋਨਾ ਵਾਇਰਸ ਨਾਲ 2000 ਤੋਂ ਜ਼ਿਆਦਾ ਮੌਤਾਂ ਹੋਈਆਂ। ਜਾਨ ਹਾਪਕਿਨਸ ਯੂਨੀਵਰਸਟੀ ਦੇ ਅੰਕੜਿਆਂ ਮੁਤਾਬਕ ਪੀੜਤ ਲੋਕਾਂ ਦੇ ਲਿਹਾਜ਼ ਨਾਲ ਵੀ ਅਮਰੀਕਾ ਵਿਸ਼ਵ ਵਿਚ ਸੱਭ ਤੋਂ ਉਪਰ ਹੈ ਅਤੇ ਪੀੜਤਾਂ ਦੀ ਗਿਣਤੀ 5,00,000 ਤੋਂ ਪਾਰ ਪਹੁੰਚ ਗਈ ਹੈ।
ਪੂਰੇ ਯੂਰਪ ਅਤੇ ਅਮਰੀਕਾ ਵਿਚ ਫੈਲਣ ਤੋਂ ਪਹਿਲਾਂ ਪਿਛਲੇ ਸਾਲ ਦਸੰਬਰ ਵਿਚ ਚੀਨ ਵਿਚ ਸ਼ੁਰੂ ਹੋਏ ਕੋਰੋਨਾ ਵਾਇਰਸ ਨੇ ਉਥੇ ਹੁਣ ਤਕ 3339 ਲੋਕਾਂ ਦੀ ਜਾਨ ਲਈ ਅਤੇ ਕੁਲ 81000 ਲੋਕਾਂ ਨੂੰ ਇਨਫ਼ੈਕਸ਼ਨ ਕੀਤਾ ਹੈ। ਯੂਨੀਵਰਸਟੀ ਦੇ ਅੰਕੜੇ ਵਿਚ ਕਿਹਾ ਗਿਆ ਹੈ ਕਿ ਮ੍ਰਿਤਕਾਂ ਦੇ ਹਿਸਾਬ ਨੂੰ ਵੇਖਦੇ ਹੋਏ ਅਮਰੀਕਾ ਜਲਦ ਹੀ ਇਟਲੀ ਤੋਂ ਅੱਗੇ ਨਿਕਲ ਜਾਵੇਗਾ ਜਿਥੇ ਹੁਣ ਤਕ ਇਸ ਮਹਾਮਰੀ ਨਾਲ ਮ੍ਰਿਤਕਾਂ ਦੀ ਗਿਣਤੀ 18848 ਹੈ। ਸ਼ੁਕਰਵਾਰ ਰਾਤ ਅਮਰੀਕਾ ਵਿਚ 18679 ਮੌਤਾਂ ਹੋਈਆਂ ਜੋ ਇਟਲੀ ਤੋਂ ਕੁੱਝ ਹੀ ਘੱਟ ਹੈ। ਸਪੇਨ ਵਿਚ 16000 ਤੋਂ ਜ਼ਿਆਦਾ ਲੋਕਾਂ ਦੀ ਅਤੇ ਜਮਰਨੀ ਵਿਚ ਕਰੀਬ 13000 ਲੋਕਾਂ ਦੀ ਮੌਤ ਹੋਈ ਹੈ। ਇਸ ਵਿਚ ਦਸਿਆ ਗਿਆ ਹੈ ਕਿ ਸ਼ੁਕਰਵਾਰ ਰਾਤ ਤਕ ਕੋਰੋਨਾ ਵਾਇਰਸ ਨਾਲ 2108 ਅਮਰੀਕੀ ਲੋਕਾਂ ਦੀ ਮੌਤ ਹੋ ਗਈ ਅਤੇ 500399 ਲੋਕਾਂ ਵਿਚ ਵਿਸ਼ਾਣੂ ਦੀ ਪੁਸ਼ਟੀ ਹੋਈ ਹੈ।