ਬ੍ਰਿਟੇਨ ਵਿਚਲੇ ਅਪਰਾਧਕ ਸੰਗਠਨਾਂ ਦੀ ਸੂਚੀ 'ਚ 131 ਭਾਰਤੀ ਮੂਲ ਦੇ ਅਪਰਾਧੀ ਸ਼ਾਮਲ
ਬ੍ਰਿਟੇਨ ਵਿਚ ਅਧਿਕਾਰਕ ਅੰਕੜਿਆਂ ਅਨੁਸਾਰ ਘੱਟ ਤੋਂ ਘੱਟ 131 ਭਾਰਤੀ ਮੂਲ ਦੇ ਬਰਤਾਨੀ ਨਾਗਰਿਕ ਦੇਸ਼ ਦੇ ਸੰਗਠਤ ਅਪਰਾਧ ਗਰੋਹਾਂ ਨਾਲ ਸਬੰਧਤ ਪਾਏ ...
131 indian names includes in crime groups list of britain
ਲੰਡਨ, 12 ਮਈ : ਬ੍ਰਿਟੇਨ ਵਿਚ ਅਧਿਕਾਰਕ ਅੰਕੜਿਆਂ ਅਨੁਸਾਰ ਘੱਟ ਤੋਂ ਘੱਟ 131 ਭਾਰਤੀ ਮੂਲ ਦੇ ਬਰਤਾਨੀ ਨਾਗਰਿਕ ਦੇਸ਼ ਦੇ ਸੰਗਠਤ ਅਪਰਾਧ ਗਰੋਹਾਂ ਨਾਲ ਸਬੰਧਤ ਪਾਏ ਗਏ ਹਨ। ਆਰਗੇਨਾਈਜ਼ਡ ਗਰੁੱਪ ਮੈਪਿੰਗ ਯੋਜਨਾ ਜ਼ਰੀਏ ਬ੍ਰਿਟੇਨ ਦੀ ਨੈਸ਼ਨਲ ਕ੍ਰਾਈਮ ਏਜੰਸੀ (ਐਨਸੀਏ) ਤੋਂ ਪ੍ਰਾਪਤ ਅੰਕੜਿਆਂ ਅਨੁਸਾਰ ਅਪਰਾਧਕ ਸਮੂਹ ਨਾਲ ਸਬੰਧਤ ਵਿਦੇਸ਼ੀ ਮੂਲ ਦੇ ਨਾਗਰਿਕਾਂ ਵਿਚ ਸਭ ਤੋਂ ਵੱਡੀ ਗਿਣਤੀ ਅਲਬਾਨਿਆਈ ਮੂਲ ਦੇ ਨਾਗਰਿਕਾਂ ਦੀ ਹੈ।
ਐਨਸੀਏ ਦੇ ਬੁਲਾਰੇ ਨੇ ਦਸਿਆ ਕਿ ਸੰਗਠਤ ਅਪਰਾਧ ਵਿਚ ਸ਼ਾਮਲ ਅਪਰਾਧ ਸਮੂਹਾਂ ਦੇ ਮੈਂਬਰਾਂ ਵਿਚ ਜ਼ਿਆਦਾਤਰ ਗਿਣਤੀ ਬਰਤਾਨੀ ਹਨ। ਇਸ ਦੇ ਅਨੁਸਾਰ 131 ਭਾਰਤੀ, 141 ਸੋਮਾਲੀ, ਪੋਲੈਂਡ ਦੇ 78 ਨਾਗਰਿਕ, ਸ੍ਰੀਲੰਕਾ ਦੇ 47 ਅਤੇ ਨਾਈਜ਼ੀਰੀਆ ਦੇ 44 ਨਾਗਰਿਕ ਸ਼ਾਮਲ ਹਨ। ਇਨ੍ਹਾਂ ਸਾਰਿਆਂ ਨੇ ਬਰਤਾਨੀ ਨਾਗਰਿਕਤਾ ਹਾਸਲ ਕਰ ਲਈ ਹੈ।