ਮਾਲੀ 'ਚ ਸੰਯੁਕਤ ਰਾਸ਼ਟਰ ਦੇ 3 ਸ਼ਾਂਤੀਦੂਤਾਂ ਦੀ ਹਤਿਆ
ਉਤਰੀ ਮਾਲੀ ਵਿਚ ਸੰਯੁਕਤ ਰਾਸ਼ਟਰ ਦੇ ਇਕ ਕਾਫ਼ਲੇ ਉਤੇ ਬਾਰੂਦ ਦੀ ਸੁਰੰਗ ਦੇ ਰਾਹੀਂ ਕੀਤੇ ਗਏ ਹਮਲੇ ਵਿਚ ਚਾੜ ਦੇ ਤਿੰਨ ਸਾਂਤੀਦੂਤ ਦੀ ਮੌਤ ਹੋ ਗਈ ਅਤੇ ਚਾਰ
ਸੰਯੁਕਤ ਰਾਸ਼ਟਰ, 11 ਮਈ: ਉਤਰੀ ਮਾਲੀ ਵਿਚ ਸੰਯੁਕਤ ਰਾਸ਼ਟਰ ਦੇ ਇਕ ਕਾਫ਼ਲੇ ਉਤੇ ਬਾਰੂਦ ਦੀ ਸੁਰੰਗ ਦੇ ਰਾਹੀਂ ਕੀਤੇ ਗਏ ਹਮਲੇ ਵਿਚ ਚਾੜ ਦੇ ਤਿੰਨ ਸਾਂਤੀਦੂਤ ਦੀ ਮੌਤ ਹੋ ਗਈ ਅਤੇ ਚਾਰ ਹੋਰ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਸੰਯੁਕਤ ਰਾਸ਼ਟਰ ਦੇ ਬੁਲਾਰੇ ਸਟੀਫ਼ਨ ਡੁਜਾਰਿਕ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਜਨਰਲ ਸਕੱਤਰ ਐਂਟੋਨੀਓ ਗੁਤਾਰਸ ਨੇ ਸ਼ਾਂਤੀ ਦੂਤਾਂ ਉੱਤੇ ਹਮਲਾ ਦੀ ਨਿੰਦਦਾ ਕੀਤੀ ਹੈ। ਉਹ ਹਮਲਾ ਅੰਤਰਰਾਸ਼ਟਰੀ ਕਾਨੂੰਨ ਤਹਿਤ ਯੁੱਧ ਅਪਰਾਧੀ ਦਰਜੇ ਵਿਚ ਆ ਸਕਦਾ ਹੈ।
ਡੁਜਾਰਿਕ ਨੇ ਕਿਹਾ ਕਿ ਜਨਰਲ ਸਕੱਤਰ ਨੇ ਮਾਲੀ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਹ ਇਸ ਘਟਨਾ ਨੂੰ ਅੰਦਾਮ ਦੇਣ ਵਾਲੇ ਆਰੋਪੀਆਂ ਦੀ ਪਹਿਚਾਣ ਕਰ ਵਿਚ ਕੋਈ ਕਸਰ ਬਾਕੀ ਨਾ ਰੱਖੇ ਤਾਕਿ ਉਨ੍ਹਾਂ ਨਿਆਂ ਦੇ ਕਠਘਰੇ ਵਿਚ ਲਿਆ ਜਾ ਸਕੇ। ਸਾਲ 2015 ਵਿਚ ਹੋਏ ਸ਼ਾਂਤੀ ਸਮਝੌਤੇ ਦੇ ਬਾਵਜੂਦ ਕਿਦਾਲ ਵਿਚ ਹਿੰਸਾ ਦਾ ਦੌਰ ਜਾਰੀ ਹੈ। ਇਹ ਸਮਝੌਤ ਸਰਕਾਰ ਅਤੇ ਅਤਿਵਾਦੀਆਂ ਦੇ ਵਿਚ ਹੋਇਆ ਸੀ। ਸਾਲ 2016 ਵਿਚ ਹੋਏ ਇਕ ਹਮਲੇ ਵਿਚ ਸੱਤ ਸਾਂਤੀਸੂਦ ਮਾਰੇ ਗਏ ਸੀ। (ਪੀਟੀਆਈ)