ਮਾਸਕੋ ਦੇ ਨਰਸਿੰਗ ਹੋਮ 'ਚ ਅੱਗ ਲੱਗਣ ਨਾਲ 9 ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਮਾਸਕੋ ਦੇ ਬਾਹਰਵਾਰ ਇਕ ਨਰਸਿੰਗ ਹੋਮ ਵਿਚ ਸੋਮਵਾਰ ਨੂੰ ਅੱਗ ਲੱਗਣ ਨਾਲ ਘੱਟੋ-ਘੱਟ 9 ਲੋਕਾਂ ਦੀ ਮੌਤ ਹੋ ਗਈ ਜਦਕਿ 9 ਹੋਰ ਜ਼ਖ਼ਮੀ ਹੋ ਗਏ।

File Photo

ਮਾਸਕੋ, 11 ਮਈ : ਮਾਸਕੋ ਦੇ ਬਾਹਰਵਾਰ ਇਕ ਨਰਸਿੰਗ ਹੋਮ ਵਿਚ ਸੋਮਵਾਰ ਨੂੰ ਅੱਗ ਲੱਗਣ ਨਾਲ ਘੱਟੋ-ਘੱਟ 9 ਲੋਕਾਂ ਦੀ ਮੌਤ ਹੋ ਗਈ ਜਦਕਿ 9 ਹੋਰ ਜ਼ਖ਼ਮੀ ਹੋ ਗਏ। ਮਾਸਕੋ ਦੇ ਉੱਤਰੀ-ਪੱਛਮੀ ਇਲਾਕੇ ਕ੍ਰਾਸਨੋਗੋਰਸਕ ਦੇ ਅਧਿਕਾਰੀਆਂ ਨੇ ਦਸਿਆ ਕਿ ਬਜ਼ੁਰਗਾਂ ਲਈ ਬਣਾਏ ਗਏ ਇਸ ਪ੍ਰਾਈਵੇਟ ਨਰਸਿੰਗ ਹੋਮ ਵਿਚ ਅੱਗ ਐਤਵਾਰ ਦੇਰ ਰਾਤ ਲੱਗੀ। ਪ੍ਰਸ਼ਾਸਨ ਦੇ ਤਰਜਮਾਨ ਨੇ ਦਸਿਆ ਕਿ 9 ਲੋਕਾਂ ਦੀ ਮੌਤ ਹੋ ਗਈ ਜਦਕਿ 9 ਹੋਰ ਜ਼ਖ਼ਮੀ ਹੋ ਗਏ ਜੋਕਿ ਹਸਪਤਾਲ ਵਿਚ ਜ਼ੇਰੇ ਇਲਾਜ ਹਨ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗਾ ਪਰ ਪ੍ਰਸ਼ਾਸਨ ਨੇ ਅੱਗ ਤੋਂ ਬਚਾਅ ਲਈ ਬਣਾਏ ਸੁਰੱਖਿਆ ਨਿਯਮਾਂ ਦੀ ਅਣਗਹਿਲੀ ਦੀ ਜਾਂਚ ਸ਼ੁਰੂ ਕਰ ਦਿਤੀ ਹੈ। (ਏਜੰਸੀ)