ਪਾਕਿਸਤਾਨ 'ਚ 13 ਮਈ ਤਕ ਘਰੇਲੂ ਉਡਾਣਾਂ ਰੱਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪਾਕਿਸਤਾਨ ਨੇ ਕੋਵਿਡ-19 ਮਹਾਂਮਾਰੀ ਨੂੰ ਫੈਲਣ  ਤੋਂ ਰੋਕਣ ਲਈ ਘਰੇਲੂ ਉਡਾਣ ਸੇਵਾ 13 ਮਈ ਤਕ ਰੱਦ ਕਰ ਦਿਤੀ ਹੈ। ਦੇਸ਼ ਵਿਚ ਹੁਮ ਤਕ ਕੋਵਿਡ

File Photo

ਇਸਲਾਮਾਬਾਦ, 11 ਮਈ: ਪਾਕਿਸਤਾਨ ਨੇ ਕੋਵਿਡ-19 ਮਹਾਂਮਾਰੀ ਨੂੰ ਫੈਲਣ  ਤੋਂ ਰੋਕਣ ਲਈ ਘਰੇਲੂ ਉਡਾਣ ਸੇਵਾ 13 ਮਈ ਤਕ ਰੱਦ ਕਰ ਦਿਤੀ ਹੈ। ਦੇਸ਼ ਵਿਚ ਹੁਮ ਤਕ ਕੋਵਿਡ 19 ਨਾਲ 667 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 30 ਹਜ਼ਾਰ ਤੋਂ ਜ਼ਿਆਦਾ ਲੋਕ ਕੋਰੋਨਾ ਦਾ ਸ਼ਿਕਾਰ ਹੋ ਚੁੱਕੇ ਹਨ। ਪਾਕਿਤਸਤਾਨ  ਸਿਵਲ ਏਜੰਸੀ ਅਥਾਰਟੀ ਨੇ ਉਡਾਣਾਂ ਉਤੇ ਪ੍ਰਤਿੰਬਧ ਬੁਧਵਾਰ ਤਕ ਵਧਾ ਦਿਤਾ ਹੈ। ਅਥਾਰਟੀ ਨੇ ਕਲ ਦੇਰ ਰਾਤ ਟਵਿੱਟ ਦਿਤਾ ਹੈ ਕਿ ਪਾਕਿਸਤਾਨ ਸਰਕਾਰ ਨੇ ਫ਼ੈਸਲਾ ਦੇ ਅਨੁਸਾਰ ਘਰੇਲੂ ਉਡਾਣਾਂ ਦੀ ਪ੍ਰਤਿਬੰਧਾਂ ਨੂੰ ਵਧਾ ਕੇ 13 ਮਈ ਦਿਨ ਬੁਧਵਾਰ ਤਕ ਕਰ ਦਿਤਾ ਹੈ। ਉਡਾਣਾਂ ਨੂੰ ਰੱਦ ਸਬੰਧੀ ਬਾਕੀ ਨਿਯਮ  ਪਹਿਲਾਂ ਦੀ ਤਰ੍ਹਾਂ ਲਾਗੂ ਰਹਿਣਗੇ। (ਪੀਟੀਆਈ