ਰੂਸ 'ਚ ਕੋਰੋਨਾ ਦੇ 11 ਹਜ਼ਾਰ ਤੋਂ ਜ਼ਿਆਦਾ ਮਾਮਲੇ ਦਰਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

2 ਲੱਖ ਤੋਂ ਪਾਰ ਪਹੁੰਚਿਆ ਪੀੜਤਾਂ ਦਾ ਅੰਕੜਾ

File Photo

ਮਾਸਕੋ, 11 ਮਈ: ਰੂਸ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ ਦਿਨੋਂ ਦਿਨ ਵੱਧਦੀ ਜਾ ਰਹੀ ਹੈ। ਇੱਥੇ ਇਕ ਦਿਨ ਵਿਚ ਕੋਰੋਨਾ ਪੀੜਤ ਦੇ ਹਜ਼ਾਰਾਂ ਮਾਮਲੇ ਸਾਹਮਣੇ ਆ ਰਹੇ ਹਨ। ਇੱਥੇ ਸਿਰਫ਼ 24 ਘੰਟਿਆਂ ਵਿਚ 11 ਹਜ਼ਾਰ 665 ਲੋਕਾਂ ਵਿਚ ਕੋਰੋਨਾ ਦੇ ਪੀੜਤ ਦੀ ਪੁਸ਼ਟੀ ਹੋਈ ਹੈ। ਦੂਜੇ ਪਾਸੇ 94 ਮੌਤਾਂ ਦਰਜ ਕੀਤੀਆਂ ਗਈਆਂ ਹਨ ਮੌਤਾਂ ਦਾ ਅੰਕੜਾ 2,009 ਤਕ ਪੁੱਜ ਗਿਆ ਹੈ। ਇਸ ਤੋਂ ਇਲਾਵਾ ਦੇਸ਼ ਵਿਚ ਕੁੱਲ ਸੰਕ੍ਰਮਿਤਾਂ ਦਾ ਅੰਕੜਾ 2 ਲੱਖ ਤੋਂ ਪਾਰ ਪਹੁੰਚ ਗਿਆ ਹੈ। ਇਸ ਤੋਂ ਪਹਿਲਾਂ ਸ਼ੁਕਰਵਾਰ ਨੂੰ ਸਾਹਮਣੇ ਆਏ ਅੰਕੜਿਆਂ ਵਿਚ ਇਕ ਹੀ ਦਿਨ ਵਿਚ 10,699 ਮਾਮਲੇ ਸਾਹਮਣੇ ਆਏ ਸੀ।

ਸੈਂਟਰ ਵਲੋਂ ਦਿਤੀ ਗਈ ਜਾਣਕਾਰੀ ਵਿਚ ਇਹ ਵੀ ਦਸਿਆ ਗਿਆ ਸੀ ਕਿ ਉਹ ਲਗਾਤਾਰ ਛੇਵਾਂ ਦਿਨ ਹੈ ਜਦੋਂ ਕੋਰੋਨਾ ਸੰਕ੍ਰਮਿਤਾਂ ਦੇ 10,000 ਤੋਂ ਜ਼ਿਆਦਾ ਮਾਮਲੇ ਦਰਜ ਕੀਤੇ ਗਏ ਹਨ। ਇਸ ਤੋਂ ਪਹਿਲਾਂ ਵੀਰਵਾਰ ਦੇ ਅੰਕੜਿਆਂ ਵਿਚ 11,231 ਮਾਮਲਿਆਂ ਵਿਚ ਵਾਧਾ ਹੋਇਆ ਸੀ। ਜ਼ਿਕਰਯੋਗ ਹੈ ਕਿ ਦੁਨੀਆ ਭਰ 'ਚ ਕੋਰੋਨਾ ਵਾਇਰਸ ਨੇ ਤਬਾਹੀ ਮਚਾਈ ਹੈ। ਇਸ ਨੇ ਹੁਣ ਤਕ ਲਗਪਗ 200 ਦੇਸ਼ਾਂ ਨੂੰ ਅਪਣੀ ਚਪੇਟ ਵਿਚ ਲੈ ਲਿਆ ਹੈ। ਇਸ ਖਤਰਨਾਕ ਵਾਇਰਸ ਦਾ ਸ਼ਿਕਾਰ ਵਿਸ਼ਵ ਦੀ 41 ਲੱਖ 16 ਹਜ਼ਾਰ ਹੋ ਚੁੱਕੀ ਹੈ।

2 ਲੱਖ ਤੋਂ ਜ਼ਿਆਦਾ ਲੋਕਾਂ ਦੀ ਜਾਨ ਵੀ ਜਾ ਚੁੱਕੀ ਹੈ। ਅਮਰੀਕਾ ਵਿਚ ਕੋਰੋਨਾ ਪ੍ਰਭਾਵ ਸੱਭ ਤੋਂ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਹੈ। ਇਥੇ ਕੋਰੋਨਾ ਪੀੜਤਾਂ ਦੀ ਗਿਣਤੀ 13 ਲੱਖ ਤੋਂ ਵੀ ਜ਼ਿਆਦਾ ਹੋ ਚੁੱਕੀ ਹੈ ਅਤੇ ਮਰਨ ਵਾਲਿਆਂ ਦੀ ਗਿਣਤੀ ਵੀ 79 ਹਜ਼ਾਰ ਤੋਂ ਜ਼ਿਆਦਾ ਹੋ ਗਈ ਹੈ। ਅਮਰੀਕਾ ਤੋਂ ਇਲਾਵਾ ਸਪੇਨ, ਇਟਲੀ, ਯੂਨਾਈਟਿਡ ਕਿੰਗਡਮ, ਰੂਸ, ਫ਼ਰਾਂਸ, ਜਰਮਨੀ, ਬ੍ਰਾਜੀਲ, ਤੁਰਕੀ ਤੇ ਈਰਾਨ ਵਿਚ ਵੀ ਅੰਕੜਾ 1 ਲੱਖ ਤੋਂ ਪਾਰ ਪਹੁੰਚ ਗਿਆ ਹੈ। (ਏਜੰਸੀ)