ਸਿਡਨੀ ਦੀ ਬਲੈਕਟਾਊਨ ਸਿਟੀ 'ਚ SFJ ਦਾ ਪ੍ਰਚਾਰ ਸਮਾਗਮ ਰੱਦ, ਪ੍ਰਸ਼ਾਸਨ ਨੇ ਰੱਦ ਕੀਤੀ ਮਨਜ਼ੂਰੀ  

ਏਜੰਸੀ

ਖ਼ਬਰਾਂ, ਕੌਮਾਂਤਰੀ

ਇਸ ਮਾਮਲੇ ਨਾਲ ਜੁੜੇ ਇੱਕ ਅਧਿਕਾਰੀ ਨੇ ਕਿਹਾ ਕਿ ਅਸੀਂ ਬੇਹਿਸਾਬ ਪੈਸਿਆਂ ਦੇ ਲੈਣ-ਦੇਣ ਦੇ ਸਬੰਧ ਵਿਚ ਜਾਂਚ ਕਰ ਰਹੇ ਹਾਂ।  

Sikh For Justice

 

ਸਿਡਨੀ - ਸਿੱਖਸ ਫਾਰ ਜਸਟਿਸ (SFJ) ਦੇ ਰੈਫਰੈਂਡਮ ਪ੍ਰੋਗਰਾਮ ਨੂੰ ਲੈ ਕੇ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ। ਆਸਟ੍ਰੇਲੀਆ ਦੇ ਅਧਿਕਾਰੀਆਂ ਨੇ ਸਿਡਨੀ ਦੇ ਬਲੈਕਟਾਊਨ ਸ਼ਹਿਰ 'ਚ ਹੋਣ ਵਾਲੇ ਖਾਲਿਸਤਾਨੀ ਜਨਮਤ ਸੰਗ੍ਰਹਿ ਦੇ ਪ੍ਰੋਗਰਾਮ ਨੂੰ ਰੱਦ ਕਰਨ ਦਾ ਫ਼ੈਸਲਾ ਕੀਤਾ ਹੈ। ਸਿਡਨੀ ਵਿਚ SFJ ਦੁਆਰਾ ਪ੍ਰਸਤਾਵਿਤ ਜਨਮਤ ਅਸਲ ਵਿਚ ਸਟੈਨਹੋਪ ਦੇ ਬਲੈਕਟਾਊਨ ਲੀਜ਼ਰ ਸੈਂਟਰ ਵਿਚ ਹੋਣੀ ਸੀ ਪਰ ਆਸਟ੍ਰੇਲੀਅਨ ਅਧਿਕਾਰੀਆਂ ਨੇ ਕੌਂਸਲ ਦੇ ਕਰਮਚਾਰੀਆਂ, ਲੋਕਾਂ ਅਤੇ ਜਾਇਦਾਦ ਦੀ ਸੁਰੱਖਿਆ ਨੂੰ ਲੈ ਕੇ ਇਸ ਪ੍ਰੋਗਰਾਮ ਨੂੰ ਰੱਦ ਕਰ ਦਿੱਤਾ ਹੈ।

ਬਲੈਕਟਾਊਨ ਸਿਟੀ ਕਾਊਂਸਲਿੰਗ ਦੇ ਬੁਲਾਰੇ ਨੇ ਇਕ ਨਿੱਜੀ ਚੈਨਲ ਨੂੰ ਦੱਸਿਆ ਕਿ “ਕੌਂਸਲ ਨੇ ਅੱਜ ਸਵੇਰੇ ਇਸ ਬੁਕਿੰਗ ਨੂੰ ਰੱਦ ਕਰ ਦਿੱਤਾ ਹੈ ਕਿਉਂਕਿ ਇਹ ਲਾਗੂ ਕੌਂਸਲ ਨੀਤੀ ਦੇ ਵਿਰੁੱਧ ਹੈ। ਕੌਂਸਲ ਕਰਮਚਾਰੀਆਂ ਦੀ ਸੁਰੱਖਿਆ, ਕੌਂਸਲ ਦੀ ਜਾਇਦਾਦ ਅਤੇ ਆਮ ਲੋਕਾਂ ਦੀ ਸੁਰੱਖਿਆ ਲਈ ਕੋਈ ਜੋਖ਼ਮ ਨਹੀਂ ਲੈ ਸਕਦੀ। ਅਰਵਿੰਦ ਗੌੜ ਵੱਲੋਂ ਐਸਐਫਜੇ ਨਾਲ ਸਬੰਧਤ ਪ੍ਰੋਗਰਾਮ ਸਬੰਧੀ ਕੌਂਸਲ ਨੂੰ ਸ਼ਿਕਾਇਤ ਕੀਤੀ ਗਈ ਸੀ। ਗੌੜ ਨੇ ਸਿੱਖ ਫਾਰ ਜਸਟਿਸ ਮੁਹਿੰਮ ਵੱਲੋਂ ਪੋਸਟਰਾਂ ਅਤੇ ਬੈਨਰਾਂ ਰਾਹੀਂ ਅਤਿਵਾਦੀਆਂ ਦੀ ਵਡਿਆਈ ਕਰਨ ਦੀ ਸ਼ਿਕਾਇਤ ਕੀਤੀ ਸੀ।

ਗੌਡ ਨੇ ਦ ਆਸਟ੍ਰੇਲੀਆ ਟੂਡੇ ਨੂੰ ਦੱਸਿਆ ਕਿ ਉਸ ਨੂੰ ਕੌਂਸਲ ਦੇ ਸੀਈਓ ਕੈਰੀ ਰੌਬਿਨਸਨ ਤੋਂ ਇੱਕ ਜਵਾਬ ਮਿਲਿਆ ਸੀ ਜਿਸ ਵਿਚ ਉਸ ਨੂੰ ਸੂਚਿਤ ਕੀਤਾ ਗਿਆ ਸੀ ਕਿ ਕੌਂਸਲ ਅਧਿਕਾਰੀਆਂ ਦੁਆਰਾ ਅਣਅਧਿਕਾਰਤ ਬੈਨਰ ਅਤੇ ਪੋਸਟਰ ਹਟਾਏ ਜਾ ਰਹੇ ਹਨ ਅਤੇ ਉਸ ਨੇ NSW ਪੁਲਿਸ ਤੋਂ ਸਲਾਹ ਮੰਗੀ ਹੈ। ਰੌਬਿਨਸਨ ਦਾ ਕਹਿਣਾ ਹੈ ਕਿ ਅਸੀਂ ਸ਼ਹਿਰ ਦੇ ਆਲੇ-ਦੁਆਲੇ ਜਨਤਕ ਜਾਇਦਾਦ ਤੋਂ ਬੈਨਰ ਅਤੇ ਪੋਸਟਰ ਹਟਾ ਰਹੇ ਹਾਂ ਕਿਉਂਕਿ ਇਹ ਸਾਡੀ ਮਨਜ਼ੂਰੀ ਤੋਂ ਬਿਨਾਂ ਲਗਾਏ ਗਏ ਹਨ।  

ਆਸਟ੍ਰੇਲੀਆ ਟੂਡੇ ਦਾ ਮੰਨਣਾ ਹੈ ਕਿ NSW ਪੁਲਿਸ, ASIO, AFP ਅਤੇ DFAT ਨੇ ਖਾਲਿਸਤਾਨ ਪ੍ਰਚਾਰ ਪ੍ਰੋਗਰਾਮ ਲਈ ਦਿੱਤੀ ਗਈ ਇਜਾਜ਼ਤ ਵਾਪਸ ਲੈ ਲਈ ਹੈ। ਇਹ ਵੀ ਦੱਸਿਆ ਗਿਆ ਹੈ ਕਿ ਵਿਕਟੋਰੀਆ ਵਿਚ ਰਜਿਸਟਰਡ 'ਸਿੱਖ ਫਾਰ ਜਸਟਿਸ ਪ੍ਰਾਈਵੇਟ ਲਿਮਟਿਡ' ਬਾਰੇ ਵੀ ਜਾਂਚ ਚੱਲ ਰਹੀ ਹੈ। ਇਸ ਮਾਮਲੇ ਨਾਲ ਜੁੜੇ ਇੱਕ ਅਧਿਕਾਰੀ ਨੇ ਕਿਹਾ ਕਿ ਅਸੀਂ ਬੇਹਿਸਾਬ ਪੈਸਿਆਂ ਦੇ ਲੈਣ-ਦੇਣ ਦੇ ਸਬੰਧ ਵਿਚ ਜਾਂਚ ਕਰ ਰਹੇ ਹਾਂ।