ਜਾਪਾਨ 'ਚ ਅਮਰੀਕੀ ਲੜਾਕੂ ਜਹਾਜ਼ ਹਾਦਸਾਗ੍ਰਸਤ

ਏਜੰਸੀ

ਖ਼ਬਰਾਂ, ਕੌਮਾਂਤਰੀ

ਜਾਪਾਨ ਦੇ ਦਖਣੀ ਤਟ ਨੇੜੇ ਇਕ ਅਮਰੀਕੀ ਐਫ-15 ਲੜਾਕੂ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ। ਸਥਾਨਕ ਮੀਡੀਆ ਸੂਤਰਾਂ ਮੁਤਾਬਕ ਪਾਇਲਨ ਜਹਾਜ਼ 'ਚੋਂ ....

American Plane

ਟੋਕੀਉ,  ਜਾਪਾਨ ਦੇ ਦਖਣੀ ਤਟ ਨੇੜੇ ਇਕ ਅਮਰੀਕੀ ਐਫ-15 ਲੜਾਕੂ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ। ਸਥਾਨਕ ਮੀਡੀਆ ਸੂਤਰਾਂ ਮੁਤਾਬਕ ਪਾਇਲਨ ਜਹਾਜ਼ 'ਚੋਂ ਸੁਰੱਖਿਆ ਬਾਹਰ ਨਿਕਲਣ ਵਿਚ ਕਾਮਯਾਬ ਰਿਹਾ ਅਤੇ ਜਾਪਾਨੀ ਸੁਰੱਖਿਆ ਫ਼ੌਜ ਨੇ ਉਸ ਨੂੰ ਬਚਾਅ ਲਿਆ। ਅਮਰੀਕਾ ਦੇ ਐਫ-15 ਲੜਾਕੂ ਜਹਾਜ਼ ਨੇ ਓਕਿਨਾਵਾ ਦੇ ਕਾਦੇਨਾ ਹਵਾਈ ਅੱਡੇ ਤੋਂ ਉਡਾਨ ਭਰੀ ਸੀ।  

ਹਾਲਾਂਕਿ ਇਸ ਮਗਰੋਂ ਰਖਿਆ ਮੰਤਰਾਲੇ ਨੇ ਕਿਹਾ ਕਿ ਉਨ੍ਹਾਂ ਕੋਲ ਜਹਾਜ਼ ਦੇ ਹਾਦਸਾਗ੍ਰਸਤ ਹੋਣ ਦੀ ਕੋਈ ਖ਼ਬਰ ਨਹੀਂ ਆਈ ਅਤੇ ਉਹ ਇਸ ਸਬੰਧੀ ਜਾਂਚ ਕਰ ਰਹੇ ਹਨ। ਇਹ ਦੁਰਘਟਨਾ ਸੋਮਵਾਰ ਸਵੇਰੇ ਵਾਪਰਿਆ। ਪਾਇਲਟ ਦੇ ਪੈਰ ਦੀ ਹੱਡੀ ਟੁੱਟ ਗਈ ਹੈ, ਜਿਸ ਨੂੰ ਇਲਾਜ ਲਈ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। (ਪੀਟੀਆਈ)