ਇਕ ਤੋਂ ਬਾਅਦ ਇਕ ਭਾਰਤੀ ਦੀ ਲੱਗ ਰਹੀ ਹੈ ਲਾਟਰੀ

ਏਜੰਸੀ

ਖ਼ਬਰਾਂ, ਕੌਮਾਂਤਰੀ

ਇਸ ਤੋਂ ਪਹਿਲਾਂ ਡ੍ਰਾ 40 ਸਾਲ ਦੇ ਰਤਨੇਸ਼ ਕੁਮਾਰ ਰਵਿੰਦਰਨਾਰਾਇਣ ਨੇ ਜਿੱਤੀ ਸੀ ਲਾਟਰੀ

indian man wins 10 million dollar lottery

ਦੁਬਈ- ਓਮਾਨ ਵਿਚ ਸਥਿਤ ਇਕ ਭਾਰਤੀ ਨਾਗਰਿਕ ਨੇ ਦੁਬਈ ਡਿਊਟੀ ਫ੍ਰੀ ਮਿਲੇਨਿਅਮ ਮਿਲੀਨੀਅਰ ਡ੍ਰਾ ਵਿਚ 10 ਲੱਖ ਰੁਪਏ ਦਾ ਇਨਾਮ ਜਿੱਤਿਆ ਹੈ। ਮਾਹਿਰਾਂ ਦੇ ਮੁਤਾਬਕ ਰਘੂ ਕ੍ਰਿਸ਼ਨਮੂਰਤੀ ਡ੍ਰਾ ਵਿਚ 143ਵੇਂ ਭਾਰਤੀ ਬਣ ਚੁੱਕੇ ਹਨ। ਇਸ ਤੋਂ ਪਹਿਲਾਂ ਡ੍ਰਾ 40 ਸਾਲ ਦੇ ਰਤਨੇਸ਼ ਕੁਮਾਰ ਰਵਿੰਦਰਨਾਰਾਇਣ ਨੇ ਜਿੱਤਿਆ ਸੀ। ਦੋ ਭਾਰਤੀ ਨਾਗਰਿਕਾਂ ਸ਼੍ਰੀਨਿਵਾਸ ਕੁਮਾਰ ਅਤੇ ਮਹਿਰੂਫ਼ ਬਾਬੂ ਨੇ ਡਿਊਟੀ ਫ੍ਰੀ ਫਾਈਨ ਸਰਪਰਾਇਜ਼ ਡ੍ਰਾ ਵਿਚ ਬੀਐਮਡਬਲਿਊ ਬਾਈਕ ਜਿੱਤੀ ਜੋ ਕਿ ਮਿਲੀਨਿਅਮ ਮਿਲੀਨੀਅਰ ਡ੍ਰਾ ਤੋਂ ਬਾਅਦ ਐਲਾਨ ਕੀਤਾ ਗਿਆ। ਕੁਮਾਰ ਨੇ ਇਕ ਬੀਐਮਡਬਲਿਊ ਆਰ ਨਾਈਨ ਟੀ ਰੇਸਰ ਜਿੱਤੀ ਜਦਕਿ ਬਾਬੂ ਨੇ ਇਕ ਬੀਐਮਡਬਲਿਊ ਆਰ ਨਿਨੇਟ ਅਰਬਨ ਜਿੱਤੀ। ਦੱਸ ਦਈਏ ਕਿ ਪਹਿਲਾਂ ਵੀ ਦੁਨੀਆ ਵਿਚ ਬਹੁਤ ਸਾਰੇ ਲੋਕਾਂ ਨੇ ਲਾਟਰੀਆਂ ਜਿੱਤ ਕੇ ਆਪਣੀ ਕਿਸਮਤ ਚਮਕਾਈ ਹੈ ਅਤੇ ਹੁਣ ਰਘੂ ਕ੍ਰਿਸ਼ਨਮੂਰਤੀ ਨੇ ਲਾਟਰੀ ਜਿੱਤ ਕੇ ਆਪਣੀ ਕਿਸਮਤ ਅਜਮਾ ਲਈ ਹੈ ਅਤੇ ਉਹ 10 ਲੱਖ ਰੁਪਏ ਦੀ ਲਾਟਰੀ ਜਿੱਤ ਚੁੱਕੇ ਹਨ। ਇਸ ਤੋਂ ਪਹਿਲਾਂ ਵੀ ਅਬੂ ਧਾਬੀ ਵਿਚ ਇਕ ਭਾਰਤੀ 18 ਲੱਖ ਦੀ ਲਾਟਰੀ ਜਿੱਤ ਚੁੱਕਾ ਹੈ।