ਚੀਨ ਨਾਲ ਕੋਈ ਸੰਘਰਸ਼ ਨਹੀਂ ਸਗੋਂ ਵਿਚਾਰਾਂ ਦੀ ਲੜਾਈ : ਨਿਕੋਲਸ

ਏਜੰਸੀ

ਖ਼ਬਰਾਂ, ਕੌਮਾਂਤਰੀ

ਚੀਨ ਨਾਲ ਕੋਈ ਸੰਘਰਸ਼ ਨਹੀਂ ਸਗੋਂ ਵਿਚਾਰਾਂ ਦੀ ਲੜਾਈ : ਨਿਕੋਲਸ

1

ਨਵੀਂ ਦਿੱਲੀ, 12 ਜੂਨ : ਸਾਬਕਾ ਅਮਰੀਕੀ ਸਫ਼ੀਰ ਨਿਕੋਲਸ ਬਰਨਸ ਨੇ ਚੀਨ ਦੇ ਆਗੂਆਂ ਨੂੰ ਭੈਅਭੀਤ ਅਤੇ ਅਪਣੇ ਹੀ ਲੋਕਾਂ 'ਤੇ ਸ਼ਿਕੰਜਾ ਕਸਣ ਵਾਲਾ ਕਰਾਰ ਦਿੰਦਿਆਂ ਕਿਹਾ ਕਿ ਭਾਰਤ ਅਤੇ ਅਮਰੀਕਾ ਬੀਜਿੰਗ ਨਾਲ ਲੜਨ ਲਈ ਨਹੀਂ ਸਗੋਂ ਉਸ ਨੂੰ ਕਾਨੂੰਨ ਦੇ ਸ਼ਾਸਨ ਦੀ ਪਾਲਣਾ ਕਰਾਉਣ ਲਈ ਕੰਮ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਚੀਨ ਨਾਲ ਕੋਈ ਸੰਘਰਸ਼ ਨਹੀਂ ਸਗੋਂ ਵਿਚਾਰਾਂ ਦੀ ਲੜਾਈ ਹੈ ਅਤੇ ਭਾਰਤ ਤੇ ਅਮਰੀਕਾ ਨੂੰ ਦੁਨੀਆਂ ਵਿਚ ਇਨਸਾਨੀ ਆਜ਼ਾਦੀ, ਜਮਹੂਰੀਅਤ ਅਤੇ ਲੋਕ ਸ਼ਾਸਨ ਨੂੰ ਹੱਲਾਸ਼ੇਰੀ ਦੇਣ ਲਈ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਅਜਿਹਾ ਮੌਕਾ ਸੀ ਜਦ ਜੀ 20 ਦੇਸ਼ ਮਿਲ ਕੇ ਕੰਮ ਕਰਦੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਚੀਨੀ ਰਾਸ਼ਟਰਪਤੀ ਸ਼ੀ ਚਿਨਫ਼ਿੰਗ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮਿਲ ਕੇ ਕੰਮ ਕਰਦੇ ਪਰ ਅਜਿਹਾ ਨਹੀਂ ਹੋਇਆ। (ਏਜੰਸੀ)