ਨੇਪਾਲ ਦੇ ਪ੍ਰਧਾਨ ਮੰਤਰੀ ਪੁਸ਼ਪ ਕਮਲ ਦਾਹਾਲ ‘ਪ੍ਰਚੰਡ’ ਦੀ ਪਤਨੀ ਦਾ ਦੇਹਾਂਤ

ਏਜੰਸੀ

ਖ਼ਬਰਾਂ, ਕੌਮਾਂਤਰੀ

ਦਿਲ ਦਾ ਦੌਰਾ ਪੈਣ ਕਾਰਨ ਗਈ ਜਾਨ 

Nepal PM's wife Sita Dahal succumbs to cardiac arrest

ਨੇਪਾਲ ਦੇ ਪ੍ਰਧਾਨ ਮੰਤਰੀ ਪੁਸ਼ਪ ਕਮਲ ਦਾਹਾਲ ‘ਪ੍ਰਚੰਡ’ ਦੀ ਪਤਨੀ ਸੀਤਾ ਦਾਹਾਲ ਦਾ ਅੱਜ ਦੇਹਾਂਤ ਹੋ ਗਿਆ। ਉਹ ਲੰਬੇ ਸਮੇਂ ਤੋਂ ਬੀਮਾਰ ਸਨ। ਦਸਿਆ ਜਾ ਰਿਹਾ ਹੈ ਕਿ ਉਨ੍ਹਾਂ ਦਾ ਦੇਹਾਂਤ ਅੱਜ ਦਿਲ ਦਾ ਦੌਰਾ ਪੈਣ ਕਾਰਨ ਹੋਇਆ ਹੈ। ਉਨ੍ਹਾਂ ਦੀ ਉਮਰ ਕਰੀਬ 69 ਵਰ੍ਹੇ। ਸੀ ਤੁਹਾਨੂੰ ਦੱਸ ਦੇਈਏ ਕਿ ਬੁੱਧਵਾਰ ਸਵੇਰੇ 7:30 ਵਜੇ ਉਨ੍ਹਾਂ ਦਾ ਆਕਸੀਜਨ ਲੈਵਲ ਘੱਟ ਹੋਣ ਤੋਂ ਬਾਅਦ ਉਨ੍ਹਾਂ ਨੂੰ ਨੌਰਵਿਕ ਹਸਪਤਾਲ ਲਿਜਾਇਆ ਗਿਆ।

ਹਸਪਤਾਲ ਦੇ ਅਨੁਸਾਰ, ਉਹ ਪ੍ਰਗਤੀਸ਼ੀਲ ਸੁਪਰਨਿਊਕਲੀਅਰ ਪਾਲਸੀ, ਪਾਰਕਿਨਸਨਵਾਦ, ਡਾਇਬੀਟੀਜ਼ ਮੇਲੀਟਸ-III ਅਤੇ ਹਾਈਪਰਟੈਨਸ਼ਨ ਦੀ ਮਰੀਜ਼ ਸੀ। ਪੀਈਜੀ ਫੀਡਿੰਗ ਅਤੇ ਇਨਡਵੈਲਿੰਗ ਕੈਥੀਟਰ ਨਾਲ ਆਕਸੀਜਨ ਦੀ ਕਮੀ ਕਾਰਨ ਸਵੇਰੇ 8 ਵਜੇ ਦਿਲ ਦਾ ਦੌਰਾ ਪੈ ਗਿਆ। ਹਸਪਤਾਲ ਅਧਿਕਾਰੀਆਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਉਨ੍ਹਾਂ ਨੂੰ ਅੱਜ ਸਵੇਰੇ ਕਰੀਬ 8:33 ਵਜੇ ਮ੍ਰਿਤਕ ਐਲਾਨ ਦਿਤਾ ਗਿਆ।

ਪ੍ਰਧਾਨ ਮੰਤਰੀ 'ਪ੍ਰਚੰਡ' ਅਤੇ ਪਤਨੀ ਸੀਤਾ ਦੀਆਂ ਤਿੰਨ ਧੀਆਂ ਅਤੇ ਇਕ ਪੁੱਤਰ ਹੈ। ਉਨ੍ਹਾਂ ਦੀ ਵੱਡੀ ਬੇਟੀ ਗਿਆਨੂ ਦਾਹਾਲ ਅਤੇ ਬੇਟੇ ਪ੍ਰਕਾਸ਼ ਦਾਹਾਲ  ਦਾ ਪਹਿਲਾਂ ਹੀ ਦੇਹਾਂਤ ਹੋ ਚੁੱਕਾ ਹੈ। ਸੀਤਾ ਦਾਹਾਲ  ਆਪਣੇ ਪਿੱਛੇ ਪ੍ਰਧਾਨ ਮੰਤਰੀ 'ਪ੍ਰਚੰਡ' ਅਤੇ ਦੋ ਧੀਆਂ ਰੇਣੂ ਅਤੇ ਗੰਗਾ ਛੱਡ ਹਨ। ਰੇਣੂ ਦਾਹਾਲ ਇਸ ਸਮੇਂ ਭਰਤਪੁਰ ਮੈਟਰੋਪੋਲੀਟਨ ਸਿਟੀ ਦੀ ਮੇਅਰ ਵਜੋਂ ਸੇਵਾ ਨਿਭਾ ਰਹੀ ਹੈ। ਉਨ੍ਹਾਂ ਦਾ ਅੰਤਿਮ ਸਸਕਾਰ ਦੁਪਹਿਰ ਨੂੰ ਕਾਠਮੰਡੂ ਦੇ ਪਸ਼ੂਪਤੀਨਾਥ ਮੰਦਰ ਦੇ ਆਰੀਆਘਾਟ 'ਤੇ ਕੀਤਾ ਜਾਵੇਗਾ।