'ਸਿੰਧੂ ਨਦੀ ਉੱਤੇ ਬੰਨ੍ਹ ਬਣਾਇਆ ਗਿਆ ਤਾਂ ਯੁੱਧ ਹੋਵੇਗਾ', ਅਸੀਮ ਮੁਨੀਰ ਮਗਰੋਂ ਬਿਲਾਵਰ ਭੁੱਟੇ ਨੇ ਦਿੱਤੀ ਧਮਕੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਸੀਮ ਮੁਨੀਰ ਨੇ ਕਿਹਾ ਸੀ ਕਿ ਜੇਕਰ ਜੰਗ ਹੁੰਦੀ ਹੈ ਤਾਂ ਪਾਕਿਸਤਾਨ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਕਰੇਗਾ।

'If a dam is built on the Indus River, there will be war', Bilawal Bhutto threatens after Asim Munir


ਨਵੀਂ ਦਿੱਲੀ: ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਨੇ ਇੱਕ ਵਾਰ ਫਿਰ ਧਮਕੀ ਦਿੱਤੀ ਹੈ। ਉਨ੍ਹਾਂ ਨੇ ਧਮਕੀ ਦਿੱਤੀ ਹੈ ਕਿ ਜੇਕਰ ਭਾਰਤ ਸਿੰਧੂ ਜਲ ਸੰਧੀ ਨੂੰ ਮੁਅੱਤਲ ਕਰਦਾ ਹੈ ਅਤੇ ਸਿੰਧੂ ਨਦੀ 'ਤੇ ਡੈਮ ਬਣਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਜੰਗ ਹੋਵੇਗੀ। ਇਸ ਤੋਂ ਪਹਿਲਾਂ ਅਸੀਮ ਮੁਨੀਰ ਨੇ ਕਿਹਾ ਸੀ ਕਿ ਜੇਕਰ ਜੰਗ ਹੁੰਦੀ ਹੈ ਤਾਂ ਪਾਕਿਸਤਾਨ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਕਰੇਗਾ।