ਮਾਣ ਵਾਲੀ ਗੱਲ: ਕੈਨੇਡਾ ਦੀ ਧਰਤੀ ਤੇ ਭਾਰਤੀ ਮੂਲ ਦੀ ਕਿਰਨ ਸ਼ਾਹ ਨੂੰ ਕੋਰਟ ਦੀ ਜੱਜ ਨਿਯੁਕਤ ਕੀਤਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਕੈਨੇਡਾ ਦੀ ਧਰਤੀ 'ਤੇ ਭਾਰਤੀ ਮੂਲ ਦੇ ਕਾਫ਼ੀ ਮਨਿਸਟਰ ਅਤੇ ਉਘੇ ਬਿਜਨਸਮੈਨਾਂ ਤੋਂ ਇਲਾਵਾ ਕੈਨੇਡਾ ਦੀ...

Judge

ਨਿਊਯਾਰਕ/ਟੋਰਾਂਟੋ : ਕੈਨੇਡਾ ਦੀ ਧਰਤੀ 'ਤੇ ਭਾਰਤੀ ਮੂਲ ਦੇ ਕਾਫ਼ੀ ਮਨਿਸਟਰ ਅਤੇ ਉਘੇ ਬਿਜਨਸਮੈਨਾਂ ਤੋਂ ਇਲਾਵਾ ਕੈਨੇਡਾ ਦੀ ਸਿਆਸਤ 'ਚ ਕਾਫ਼ੀ ਭਾਰਤੀ ਸ਼ਾਮਲ ਹਨ। ਉਥੇ ਇਕ ਹੋਰ ਭਾਰਤੀ ਮੂਲ ਦੀ ਮਹਿਲਾ ਨੂੰ ਬੀਤੇ ਦਿਨ ਕੋਰਟ ਦੀ ਜੱਜ ਨਿਯੁਕਤ ਕੀਤਾ ਗਿਆ ਹੈ।

ਕੈਨੇਡਾ ਦੀ ਉਨਟਾਰੀਉ ਦੀ ਸੁਪੀਰੀਅਰ ਕੋਰਟ ਆਫ਼ ਜਸਟਿਸ ਵਿਚ ਇਕ ਭਾਰਤੀ ਮੂਲ ਦੀ ਕਿਰਨ ਸ਼ਾਹ ਨੂੰ ਇਥੋ ਦੀ ਜੱਜ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸ ਦਾ ਐਲਾਨ ਕੈਨੇਡਾ ਦੇ ਨਿਆਂ ਵਿਭਾਗ ਨੇ ਕੀਤਾ।

ਕਿਰਨ ਸ਼ਾਹ ਦਾ ਜਨਮ ਟੋਰਾਂਟੋ ਵਿਚ ਹੋਇਆ ਸੀ ਪਰ ਉਸ ਦੇ ਪਰਵਾਰ ਦਾ ਭਾਰਤ ਦੇ ਨੈਨੀਤਾਲ ਦੇ ਨਾਲ ਹੈ। ਕਿਰਨ ਸ਼ਾਹ ਨੇ ਇਥੇ ਬੀਐਸਸੀ ਦੀ ਪੜ੍ਹਾਈ ਟਰੈਂਟ ਯੂਨੀਵਰਸਟੀ ਅਤੇ ਐਲਐਲਬੀ ਵਿੰਡਸਰ ਯੂਨੀਵਰਸਟੀ ਤੋਂ ਕੀਤੀ।

ਉਸ ਨੂੰ ਸੰਨ 2003 ਵਿਚ ਬਾਰ 'ਚ ਸਦਿਆ ਗਿਆ ਸੀ ਅਤੇ ਕਿਰਨ ਸ਼ਾਹ 2004 ਵਿਚ ਮਾਰਟਨਸ ਲਿਨਗਾਰਡ ਐਲਐਲਪੀ ਨਾਲ ਜੁੜੀ, ਜਿਥੇ ਉਹ ਅਪਣੀ ਨਿਯੁਕਤੀ ਤਕ ਇਕ ਪਾਰਟਨਰ ਵਜੋਂ ਰਹੀ।

ਉਸ ਨੇ ਬੀਮਾ ਰੱਖਿਆ ਖੇਤਰ ਵਿਚ ਸਿਵਲ ਮੁਕੱਦਮਿਆਂ ਦੀ ਪ੍ਰੈਕਟਿਸ ਵੀ ਕੀਤੀ, ਹਾਲਾਂਕਿ ਉਸ ਦੀ ਪ੍ਰੈਕਟਿਸ ਦਾ ਮੁੱਖ ਖੇਤਰ ਪਰਵਾਰਕ ਕਾਨੂੰਨ ਸੀ। 2007 ਵਿਚ ਕਿਰਨ ਸ਼ਾਹ ਦੀ ਨਿਯੁਕਤੀ ਸੈਂਟ ਕੈਥਰੀਨਜ਼ ਲਿਆਇਸਨ ਅਤੇ ਰਿਸੋਰਸ ਕਮੇਟੀ ਫ਼ਾਰ ਫੈਮਲੀ ਕੋਰਟ 'ਚ ਇਕ ਮੈਂਬਰ ਵਜੋਂ ਹੋਈ। 2014 ਵਿਚ ਉਸ ਨੂੰ ਸੈਂਟ ਕੈਥਰੀਨਜ਼ ਵਿਚ ਡਿਸਪਿਊਟ ਰੈਜ਼ੋਲਿਊਸ਼ਨ ਅਫ਼ਸਰ ਨਿਯੁਕਤ ਕੀਤਾ ਗਿਆ।

ਕਿਰਨ ਸ਼ਾਹ ਅਪਣੇ ਕਾਨੂੰਨੀ ਭਾਈਚਾਰੇ ਅਤੇ 2004 ਤੋਂ ਮੌਜੂਦਾ ਸਮੇਂ ਤਕ 'ਲਿਨਕੌਨ ਕਾਊਂਟੀ ਲਾਅ ਐਸੋਸੀਏਸ਼ਨ' (ਐਲਸੀਐਲਏ) ਦੇ ਬੋਰਡ ਡਾਇਰੈਕਟਰਾਂ ਵਿਚ ਇਕ ਸਰਗਰਮ ਭਾਈਵਾਲ ਵਜੋਂ ਭੂਮਿਕਾ ਨਿਭਾ ਰਹੀ ਹੈ। ਉਨ੍ਹਾਂ ਨੇ 2016 ਤੋਂ ਹੁਣ ਤਕ ਲਿਨਕੌਨ ਕਾਊਂਟੀ ਲਾਅ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਵਜੋਂ ਵੀ ਸੇਵਾਵਾਂ ਨਿਭਾਇਆਂ।