ਪਾਕਿਸਤਾਨ ਵਿਚ ਡਿੱਗੀ ਅਸਮਾਨੀ ਬਿਜਲੀ, ਬੱਚਿਆਂ ਸਮੇਤ 14 ਲੋਕਾਂ ਦੀ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਰਾਤ ਦਾ ਲਗਾਤਾਰ ਪੈ ਰਿਹਾ ਮੀਂਹ

Lightning strike in Pakistan

 

ਪੇਸ਼ਾਵਰ:  ਉੱਤਰ-ਪੱਛਮੀ ਪਾਕਿਸਤਾਨ ਦੇ ਇਕ ਦੂਰ-ਦੁਰਾਡੇ ਪਿੰਡ ਵਿਚ ਐਤਵਾਰ ਨੂੰ ਤਿੰਨ ਘਰਾਂ ਉੱਤੇ ਬਿਜਲੀ ਡਿੱਗਣ ਨਾਲ ਔਰਤਾਂ ਅਤੇ ਬੱਚਿਆਂ ਸਮੇਤ ਘੱਟੋ-ਘੱਟ 14 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਸ਼ਨਿੱਚਰਵਾਰ ਰਾਤ ਤੋਂ ਬਿਜਲੀ ਗਰਜਣ ਦੇ ਨਾਲ ਭਾਰੀ ਬਾਰਿਸ਼  ਹੋ ਰਹੀ ਹੈ ਅਤੇ ਐਤਵਾਰ ਤੜਕੇ ਤੱਕ ਜਾਰੀ ਰਹੀ, ਜਿਸ ਨਾਲ ਖੈਬਰ ਪਖਤੂਨਖਵਾ ਪ੍ਰਾਂਤ ਦੇ ਤੋਰਘਰ ਪਿੰਡ ਵਿੱਚ ਤਿੰਨ ਕੱਚੇ ਘਰ ਤਬਾਹ ਹੋ ਗਏ।

 

ਹਜ਼ਾਰਾ ਡਿਵੀਜ਼ਨ ਦੇ ਅਧੀਨ ਇਹ ਪਹਾੜੀ ਜ਼ਿਲ੍ਹੇ ਆਮ ਤੌਰ 'ਤੇ ਮਾਨਸੂਨ ਦੇ ਮਹੀਨਿਆਂ ਦੌਰਾਨ  ਜ਼ਮੀਨ ਖਿਸਕਣ ਅਤੇ ਮੀਂਹ ਨਾਲ ਸਬੰਧਤ ਘਟਨਾਵਾਂ ਦਾ ਸ਼ਿਕਾਰ ਹੁੰਦੇ ਹਨ ਸਥਾਨਕ ਲੋਕਾਂ ਅਤੇ ਬਚਾਅ ਟੀਮਾਂ ਨੇ ਮਲਬੇ ਵਿੱਚੋਂ ਲਾਸ਼ਾਂ ਕੱਢੀਆਂ ਅਤੇ ਦੋ ਜ਼ਖ਼ਮੀਆਂ ਨੂੰ  ਨਜ਼ਦੀਕ ਦੇ ਹਸਪਤਾਲ  ਦਾਖਲ ਕਰਵਾਇਆ ਗਿਆ। 

ਅਧਿਕਾਰੀਆਂ ਨੇ ਦੱਸਿਆ ਕਿ ਮਰਨ ਵਾਲਿਆਂ ਵਿੱਚ ਔਰਤਾਂ ਅਤੇ ਬੱਚੇ ਸ਼ਾਮਲ ਹਨ। ਆਫਤ ਪ੍ਰਬੰਧਨ ਅਥਾਰਟੀ, ਖੈਬਰ ਪਖਤੂਨਖਵਾ ਨੇ ਪ੍ਰਭਾਵਿਤ ਪਿੰਡ ਵਿੱਚ ਰਾਹਤ ਸਮੱਗਰੀ ਅਤੇ ਬਚਾਅ ਟੀਮਾਂ ਭੇਜੀਆਂ, ਪਰ ਪਹਾੜੀ ਇਲਾਕਿਆਂ ਵਿੱਚ ਜ਼ਮੀਨ ਖਿਸਕਣ ਕਾਰਨ ਇਹ ਕੋਸ਼ਿਸ਼ਾਂ ਵਿੱਚ ਦੇਰੀ ਹੋਈ। ਰਾਸ਼ਟਰੀ ਆਫਤ ਪ੍ਰਬੰਧਨ ਅਥਾਰਟੀ ਨੇ ਖੈਬਰ ਪਖਤੂਨਖਵਾ, ਪੰਜਾਬ, ਇਸਲਾਮਾਬਾਦ ਅਤੇ ਪੂਰਬੀ ਬਲੋਚਿਸਤਾਨ ਲਈ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਹੈ।