ਮਹਾਤਮਾ ਗਾਂਧੀ ਦੇ ਸਨਮਾਨ ਵਿਚ ਸਿੱਕਾ ਜਾਰੀ ਕਰੇਗਾ ਬ੍ਰਿਟੇਨ
ਪਾਕਿਸਤਾਨੀ ਮੂਲ ਦੇ ਬ੍ਰਿਟਿਸ਼ ਵਿੱਤ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਬ੍ਰਿਟੇਨ ਦੇ ਰੋਇਲ ਮਿੰਟ ਨੂੰ ਸਿੱਕਾ ਬਣਾਉਣ ਲਈ ਕਿਹਾ ਹੈ ਤਾਂ ਜੋ ਦੁਨੀਆ ਗਾਂਧੀ ਦੀ ਸਿਖਿਆ ਨੂੰ..
ਲੰਡਨ: ਬ੍ਰਿਟੇਨ ਦੇ ਵਿੱਤ ਮੰਤਰੀ ਸਾਜਿਦ ਜਾਵਿਦ ਨੇ ਕਿਹਾ ਹੈ ਕਿ ਬ੍ਰਿਟੇਨ ਸਰਕਾਰ ਨੇ ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ਦੇ ਮੌਕੇ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਇਕ ਸਿੱਕਾ ਜਾਰੀ ਕਰਨ ਦਾ ਫ਼ੈਸਲਾ ਕੀਤਾ ਹੈ। ਪਾਕਿਸਤਾਨੀ ਮੂਲ ਦੇ ਬ੍ਰਿਟਿਸ਼ ਵਿੱਤ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਬ੍ਰਿਟੇਨ ਦੇ ਰੋਇਲ ਮਿੰਟ ਨੂੰ ਸਿੱਕਾ ਬਣਾਉਣ ਲਈ ਕਿਹਾ ਹੈ ਤਾਂ ਜੋ ਦੁਨੀਆ ਗਾਂਧੀ ਦੀ ਸਿਖਿਆ ਨੂੰ ਕਦੇ ਨਾ ਭੁੱਲੇ।
ਉਨ੍ਹਾਂ ਨੇ ਵੀਰਵਾਰ ਨੂੰ ਲੰਡਨ ਵਿਚ ਸਾਲਾਨਾ ਬ੍ਰਿਟਿਸ਼ ਏਸ਼ੀਆਈ ਲੋਕਾਂ ਦੀ ਸਫ਼ਲਤਾ ਦਾ ਜਸ਼ਨ ਮਨਾਉਣ ਲਈ ਆਯੋਜਿਤ ਜੀਜੀ-2 ਸਮਾਗਮ ਵਿਚ ਇਹ ਐਲਾਨ ਕੀਤਾ। ਜਾਵਿਦ ਬ੍ਰਿਟੇਨ ਦੀ ਪ੍ਰਕਾਸ਼ਨ ਕੰਪਨੀ 'ਏਸ਼ੀਅਨ ਮੀਡੀਆ ਗਰੁੱਪ' (ਏ.ਐੱਮ.ਜੀ.) ਵਲੋਂ ਜਾਰੀ ਕੀਤੀ ਗਈ ਸ਼ਕਤੀਸ਼ਾਲੀ ਲੋਕਾਂ ਦੀ ਸਲਾਨਾ ਸੂਚੀ ਵਿਚ ਸਿਖਰ 'ਤੇ ਹਨ। ਜਾਵਿਦ ਨੇ ਕਿਹਾ,''ਗਾਂਧੀ ਦੀ 150ਵੀਂ ਜਯੰਤੀ ਸਮਾਗਮ ਦੇ ਸਿਲਸਿਲੇ ਵਿਚ ਅੱਜ ਰਾਤ ਦਾ ਪੁਰਸਕਾਰ ਸਮਾਗਮ ਇਸ ਐਲਾਨ ਲਈ ਬਿਲਕੁੱਲ ਸਹੀ ਹੈ।'
' ਉਨ੍ਹਾਂ ਨੇ ਕਿਹਾ,''ਗਾਂਧੀ ਨੇ ਸਾਨੂੰ ਸਿਖਾਇਆ ਕਿ ਤਾਕਤ ਸਿਰਫ ਧਨ ਜਾਂ ਉੱਚੇ ਅਹੁਦੇ ਨਾਲ ਨਹੀਂ ਆਉਂਦੀ। ਸਾਨੂੰ ਉਨ੍ਹਾਂ ਮੁੱਲਾਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਜਿਨ੍ਹਾਂ ਨੂੰ ਗਾਂਧੀ ਨੇ ਆਪਣੇ ਜੀਵਨ ਵਿਚ ਅਪਨਾਇਆ ਸੀ।'' ਬੋਰਿਸ ਜੌਨਸਨ ਦੀ ਅਗਵਾਈ ਵਾਲੀ ਬ੍ਰਿਟਿਸ਼ ਸਰਕਾਰ ਵਿਚ ਭਾਰਤੀ ਮੂਲ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ 2019 ਜੀਜੀ-2 ਪਾਵਰ ਸੂਚੀ ਵਿਚ ਦੂਜੇ ਨੰਬਰ 'ਤੇ ਹੈ। ਜਾਵਿਦ ਮੁਤਾਬਕ ਕੰਮ ਕਰਨ ਵਾਲੇ ਭਾਰਤੀ ਮੂਲ ਦੇ ਉਪ ਮੰਤਰੀ ਰਿਸ਼ੀ ਸੁਨਾਕ ਵੀ ਇਸ ਸੂਚੀ ਵਿਚ 7ਵੇਂ ਸਥਾਨ 'ਤੇ ਹਨ। ਉਹ ਇੰਫ਼ੋਸਸ ਦੇ ਸਹਿ ਸੰਸਥਾਪਕ ਨਾਰਾਇਣ ਮੂਰਤੀ ਦੇ ਜਵਾਈ ਹਨ।