ਪਾਕਿਸਤਾਨ ਨੂੰ ਲੱਗ ਸਕਦੇ ਨੇ ਹੋਰ ਕਈ ਝਟਕੇ- ਪਾਕਿ ਗਵਰਨਰ 

ਏਜੰਸੀ

ਖ਼ਬਰਾਂ, ਕੌਮਾਂਤਰੀ

ਲੋਕਾਂ ਨੂੰ ਇਸ ਲਈ ਤਿਆਰ ਰਹਿਣਾ ਚਾਹੀਦਾ ਹੈ ਤੇ ਸਬਰ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਸਾਰੇ ਚਾਹੁੰਦੇ ਹਾਂ ਕਿ ਮਹਿੰਗਾਈ ਘੱਟ ਜਾਵੇ

Pakistan Will Still Face Many Problems Says Pak Governor

ਕਰਾਚੀ- ਪਹਿਲਾਂ ਤੋਂ ਹੀ ਰਿਕਾਰਡ ਪੱਧਰ ਦੀ ਮਹਿੰਗਾਈ ਨਾਲ ਜੂਝ ਰਹੇ ਪਾਕਿਸਤਾਨੀ ਲੋਕ ਹੋਰ ਵੀ ਸਦਮੇ ਵਿਚ ਆਉਣ ਵਾਲੇ ਹਨ। ਪਾਕਿਸਤਾਨ ਸਟੇਟ ਬੈਂਕ ਦੇ ਗਵਰਨਰ ਨੇ ਇਹ ਚੇਤਾਵਨੀ ਦਿੱਤੀ ਹੈ ਤੇ ਲੋਕਾਂ ਨੂੰ ਸਬਰ ਨਾਲ ਕੰਮ ਲੈਣ ਅਤੇ ਕਰਨ ਲਈ ਕਿਹਾ ਹੈ। ਪਾਕਿਸਤਾਨੀ ਮੀਡੀਆ 'ਚ ਛਪੀ ਰਿਪੋਰਟ ਅਨੁਸਾਰ ਸਟੇਟ ਬੈਂਕ ਆਫ਼ ਪਾਕਿਸਤਾਨ ਦੇ ਗਵਰਨਰ ਡਾਕਟਰ ਰਜ਼ਾ ਬਕਰ ਨੇ ਇਕ ਸਮਾਗਮ 'ਚ ਕਿਹਾ ਹੈ ਕਿ ਮਹਿੰਗਾਈ ਦੇ ਹੋਰ ਝਟਕੇ ਲੱਗ ਸਕਦੇ ਹਨ।

ਲੋਕਾਂ ਨੂੰ ਇਸ ਲਈ ਤਿਆਰ ਰਹਿਣਾ ਚਾਹੀਦਾ ਹੈ ਤੇ ਸਬਰ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਸਾਰੇ ਚਾਹੁੰਦੇ ਹਾਂ ਕਿ ਮਹਿੰਗਾਈ ਘੱਟ ਜਾਵੇ। ਇਹ ਕੁਝ ਸਮੇਂ ਬਾਅਦ ਘੱਟ ਜਾਵੇਗੀ ਪਰ ਸਮੱਸਿਆਵਾਂ ਇੰਨੀਆਂ ਵੱਡੀਆਂ ਤੇ ਵਧੇਰੇ ਹਨ ਕਿ ਇਨ੍ਹਾਂ ਨੂੰ ਹੱਲ ਕਰਨ 'ਚ ਸਮਾਂ ਲੱਗੇਗਾ। ਸਟੇਟ ਬੈਂਕ ਦੇ ਗਵਰਨਰ ਨੇ ਕਿਹਾ ਕਿ ਸਾਡੀ ਸਥਿਤੀ ਨਾਜ਼ੁਕ ਸੀ।  ਅਜਿਹੀ ਸਥਿਤੀ 'ਚ ਸਾਨੂੰ ਅਰਥਚਾਰੇ ਨੂੰ ਮੁੜ ਲੀਹ 'ਤੇ ਲਿਆਉਣ ਲਈ ਕਈ ਸਖ਼ਤ ਫੈਸਲੇ ਲੈਣੇ ਪਏ। ਹੁਣ ਸਥਿਤੀ ਬਿਹਤਰ ਹੁੰਦੀ ਜਾ ਰਹੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ