ਕੈਲੀਫੋਰਨੀਆ : ਜਹਾਜ਼ ਹਾਦਸਾਗ੍ਰਸਤ, 2 ਦੀ ਮੌਤ,ਹੋਰ ਜ਼ਖਮੀ

ਏਜੰਸੀ

ਖ਼ਬਰਾਂ, ਕੌਮਾਂਤਰੀ

ਅਮਰੀਕਾ ਦੇ ਸਦਰਨ ਕੈਲੀਫੋਰਨੀਆ ਵਿੱਚ ਇੱਕ ਜਹਾਜ਼ ਹਾਦਸਾਗ੍ਰਸਤ ਹੋ ਗਿਆ ਜਿਸ ਵਿਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀ ਹੋ ਗਏ ਹਨ।

Airplane Crashes

ਕੈਲੀਫੋਰਨੀਆ  : ਅਮਰੀਕਾ ਦੇ ਸਦਰਨ ਕੈਲੀਫੋਰਨੀਆ ਵਿੱਚ ਇੱਕ ਜਹਾਜ਼ ਹਾਦਸਾਗ੍ਰਸਤ ਹੋ ਗਿਆ ਜਿਸ ਵਿਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀ ਹੋ ਗਏ ਹਨ। ਅਧਿਕਾਰਤ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਹਾਦਸੇ ਦੌਰਾਨ ਲੱਗੀ ਅੱਗ ਨੇ ਦੋ ਮਕਾਨਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ।

ਹੋਰ ਪੜ੍ਹੋ: ਦਿੱਲੀ ਵਿਚ ਸ਼ੱਕੀ ਪਾਕਿਸਤਾਨੀ ਅਤਿਵਾਦੀ ਗ੍ਰਿਫ਼ਤਾਰ, AK-47, ਗਰਨੇਡ ਤੇ ਫਰਜ਼ੀ ਪਾਸਪੋਰਟ ਵੀ ਬਰਾਮਦ

ਅੱਗ ਬੁਝਾਊ ਦਸਤੇ ਦੇ ਉਪ ਮੁਖੀ ਜਸਟਿਨ ਮਾਤਸੁਸ਼ਿਤਾ ਨੇ ਦੱਸਿਆ ਕਿ ਜਹਾਜ਼ ਸੈਨ ਡਿਏਗੋ ਨਜ਼ਦੀਕ 20 ਮੀਲ  (30 ਕਿਲੋਮੀਟਰ)  ਉੱਤਰ ਪੂਰਬ ਵਿੱਚ ਸੈਂਟੀ 'ਚ ਦੁਪਹਿਰ ਨੂੰ ਹਾਦਸਾਗ੍ਰਸਤ ਹੋ ਕੇ ਹੇਠਾਂ ਡਿੱਗਿਆ।  ਮਾਤਸੁਸ਼ਿਤਾ ਨੇ ਦੱਸਿਆ ਕਿ ਹਾਦਸੇ ਵਿੱਚ ਦੋ ਲੋਕਾਂ ਦੀ ਮੌਤ ਹੋਈ ਹੈ ਅਤੇ ਦੋ ਹੋਰ ਜ਼ਖਮੀ ਹੋਏ ਹਨ ਜਿਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਹੈ।

ਹੋਰ ਪੜ੍ਹੋ: ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਤੇ ਬੋਲੇ ਮੰਤਰੀ , 'ਇਹਨਾਂ ਕੀਮਤਾਂ ਨਾਲ ਹੋ ਰਹੀ ਮੁਫ਼ਤ ਟੀਕੇ ਦੀ ਭਰਪਾਈ'

ਅਧਿਕਾਰੀਆਂ ਨੇ ਦੱਸਿਆ ਕਿ ਹਾਦਸੇ ਦੌਰਾਨ ਅੱਗ ਲੱਗਣ ਕਾਰਨ ਦੋ ਮਕਾਨ ਅਤੇ ਕਈ ਵਾਹਨ ਨੁਕਸਾਨੇ ਗਏ। ਅੱਗ ਬੁਝਾਊ ਦਸਤੇ ਦੇ ਮੁਖੀ ਜਾਨ ਗਾਰਲੋ ਨੇ ਦੱਸਿਆ ਕਿ ਇਸ ਅੱਗ ਵਿਚ ਦੋ ਲੋਕ ਝੁਲਸ ਗਏ ਹਨ। 
ਜਾਣਕਾਰੀ ਅਨੁਸਾਰ ਇਹ ਜਹਾਜ਼ ਜ਼ੂਮਾ ਅਰੀਜ਼ੋਨਾ ਤੋਂ ਸੈਨ ਡਿਏਗੋ ਜਾ ਰਿਹਾ ਸੀ। ਅਧਿਕਾਰੀਆਂ ਅਨੁਸਾਰ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਜਹਾਜ਼ ਵਿੱਚ ਕਿੰਨੇ ਲੋਕ ਸਵਾਰ ਸਨ।