ਖ਼ੁਸ਼ਖ਼ਬਰੀ! ਪ੍ਰਵਾਸੀਆਂ ਦੇ ਮਾਪਿਆਂ ਨੂੰ ਪੱਕਾ ਕਰਨ ਲਈ ਕੈਨੇਡਾ ਸਰਕਾਰ ਲਿਆ ਰਹੀ ਹੈ ਇਹ ਯੋਜਨਾ

ਏਜੰਸੀ

ਖ਼ਬਰਾਂ, ਕੌਮਾਂਤਰੀ

ਮਾਤਾ-ਪਿਤਾ ਅਤੇ ਦਾਦਾ-ਦਾਦੀ (PGP) ਪ੍ਰੋਗਰਾਮ ਤਹਿਤ ਹੋਵੇਗੀ 15,000 ਅਰਜ਼ੀਆਂ  ਚੋਣ

Canada PGP program

ਉਂਟਾਰੀਓ : ਕੈਨੇਡਾ ਰਹਿੰਦੇ ਪ੍ਰਵਾਸੀਆਂ ਲਈ ਸਥਾਨਕ ਸਰਕਾਰ ਨੇ ਅਹਿਮ ਫੈਸਲਾ ਲੈਂਦਿਆਂ ਇੱਕ ਖਾਸ ਪ੍ਰੋਗਰਾਮ ਲਿਆਂਦਾ ਹੈ ਜਿਸ ਤਹਿਤ ਹੁਣ ਪ੍ਰਵਾਸੀਆਂ ਦੇ ਮਾਪਿਆਂ ਨੂੰ ਵੀ ਪੱਕਾ ਕੀਤਾ ਜਾਵੇਗਾ। ਸਰਕਾਰ ਵਲੋਂ ਇਸ ਸਾਲ ਮਾਤਾ-ਪਿਤਾ ਅਤੇ ਦਾਦਾ-ਦਾਦੀ (PGP) ਪ੍ਰੋਗਰਾਮ ਲਿਆਂਦਾ ਜਾ ਰਿਹਾ ਹੈ ਜਿਸ ਤਹਿਤ ਸਪਾਂਸਰਸ਼ਿਪ ਲਈ 15,000 ਤੱਕ ਸੰਪੂਰਨ ਅਰਜ਼ੀਆਂ ਨੂੰ ਸਵੀਕਾਰ ਕੀਤਾ ਜਾਵੇਗਾ।

ਇਹ ਐਲਾਨ ਇਮੀਗ੍ਰੇਸ਼ਨ ਕੈਨੈਡਾ (IRCC) ਵਲੋਂ ਕੀਤਾ ਗਿਆ ਹੈ। ਜਿਸ ਦੇ ਚਲਦੇ ਅਗਲੇ 2 ਹਫ਼ਤਿਆਂ ਦੌਰਾਨ 23,100 ਸੰਭਾਵੀ ਸਪਾਂਸਰਾਂ ਨੂੰ ਅਪਲਾਈ ਕਰਨ ਲਈ ਸੱਦੇ ਭੇਜੇ ਜਾਣਗੇ ਅਤੇ ਇਨ੍ਹਾਂ ਵਿਚੋਂ 15,000 ਅਰਜ਼ੀਆਂ ਦੀ ਚੋਣ ਹੋਵੇਗੀ। ਇਸ ਤੋਂ ਇਲਾਵਾ ਇਹ ਵੀ ਜਾਣਕਾਰੀ ਮਿਲੀ ਹੈ ਕਿ ਸਾਲ 2020 ਦੇ ਪੂਲ ਵਿੱਚ ਬਚੇ ਹੋਏ ਸਪਾਂਸਰ ਫਾਰਮਾਂ ਲਈ ਦਿਲਚਸਪੀ ਦੀ ਗਿਣਤੀ ਕਾਰਨ IRCC ਉਸ ਪੂਲ ਤੋਂ ਚੁਣੇ ਗਏ ਸੰਭਾਵੀ ਸਪਾਂਸਰਾਂ ਨੂੰ ਅਰਜ਼ੀ ਦੇਣ ਲਈ ਸੱਦਾ ਭੇਜੇਗਾ। ਜਿਹਨਾਂ ਨੇ 2020 ਵਿੱਚ ਸਪਾਂਸਰ ਫਾਰਮ ਵਿਚ ਦਿਲਚਸਪੀ ਦਿਖਾਈ ਸੀ, ਪਰ ਉਹਨਾਂ ਨੂੰ  ਜਨਵਰੀ 2021 ਜਾਂ ਸਤੰਬਰ 2021 ਵਿੱਚ ਅਰਜ਼ੀ ਦੇਣ ਦਾ ਸੱਦਾ ਨਹੀਂ ਮਿਲਿਆ ਸੀ ,ਉਹਨਾ ਨੂੰ ਵੀ ਸੱਦੇ ਭੇਜੇ ਜਾਣਗੇ।

ਦੱਸਣਯੋਗ ਹੈ ਕਿ ਇਸ ਪ੍ਰੋਗਰਾਮ ਵਿਚ ਅਰਜ਼ੀ ਦੇਣ ਵਾਲੇ ਕੈਨੇਡਾ ਦੇ ਵਸਨੀਕ ਹੋਣੇ ਚਾਹੀਦੇ ਹਨ ਅਤੇ ਉਮਰ ਘੱਟ ਤੋਂ ਘੱਟ 18 ਸਾਲ ਹੋਣੀ ਚਾਹੀਦੀ ਹੈ। ਇਹ ਉਮੀਦਵਾਰ ਕੈਨੇਡਾ ਦੇ ਸਥਾਈ ਵਸਨੀਕ, ਸਿਟੀਜਨ ਜਾਂ ਫਿਰ ਕੈਨੇਡੀਅਨ-ਇੰਡੀਅਨ ਐਕਟ ਤਹਿਤ ਰਜਿਸਟਰ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਤੁਹਾਡੇ ਕੋਲ ਆਪਣੇ ਮਾਪਿਆਂ ਦੇ ਸਮਰਥਨ ਲਈ ਕਾਫ਼ੀ ਪੈਸਾ ਹੈ ਜਿਨ੍ਹਾਂ ਨੂੰ ਤੁਸੀਂ ਸਪਾਂਸਰ ਕਰਨਾ ਚਾਹੁੰਦੇ ਹੋ।