ਆਸਟ੍ਰੇਲੀਆਈ ਕਰੂਜ਼ 'ਤੇ ਸਵਾਰ 800 ਯਾਤਰੀ ਪਾਏ ਗਏ ਕੋਰੋਨਾ ਪਾਜ਼ੇਟਿਵ, ਅਧਿਕਾਰੀਆਂ ਨੇ ਜਹਾਜ਼ ਨੂੰ ਆਸਟ੍ਰੇਲੀਆ ਦੇ ਸਿਡਨੀ ਸ਼ਹਿਰ ਵਿਚ ਰੋਕਿਆ

ਏਜੰਸੀ

ਖ਼ਬਰਾਂ, ਕੌਮਾਂਤਰੀ

ਜ਼ਹਾਜ ’ਤੇ ਕੁੱਲ 4,600 ਯਾਤਰੀ ਸਨ ਸਵਾਰ

800 passengers on board the Australian cruise were found to be corona positive

 

ਸਿਡਨੀ: ਛੁੱਟੀਆਂ ਮਨਾਉਣ ਵਾਲੇ ਕਰੂਜ਼ ਵਿੱਚ 800 ਯਾਤਰੀ ਕੋਰੋਨਾ ਪਾਜ਼ੀਟਿਵ ਪਾਏ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਜਹਾਜ਼ ਨੂੰ ਆਸਟ੍ਰੇਲੀਆ ਦੇ ਸਿਡਨੀ ਸ਼ਹਿਰ ਵਿਚ ਡੌਕ ਕੀਤਾ ਗਿਆ ਹੈ। ਦਰਅਸਲ ਮੈਜੇਸਟਿਕ ਪ੍ਰਿੰਸੇਸ ਕਰੂਜ਼ ਸਮੁੰਦਰੀ ਜਹਾਜ਼ ਨਿਊਜ਼ੀਲੈਂਡ ਤੋਂ ਰਵਾਨਾ ਹੋ ਰਿਹਾ ਸੀ ਅਤੇ ਲਗਭਗ 4,600 ਯਾਤਰੀਆਂ ਅਤੇ ਚਾਲਕ ਦਲ ਨੂੰ ਲੈ ਕੇ ਜਾ ਰਿਹਾ ਸੀ। 

ਕਰੂਜ਼ ਆਪਰੇਟਰ ਕਾਰਨੀਵਲ ਆਸਟ੍ਰੇਲੀਆ ਦੇ ਪ੍ਰਧਾਨ ਮਾਰਗਰੇਟ ਫਿਟਜ਼ਗੇਰਾਲਡ ਨੇ ਕਿਹਾ ਕਿ ਇਹ ਯਾਤਰਾ 12 ਦਿਨਾਂ ਦੀ ਸੀ, ਜਿਸ ਵਿੱਚ ਵੱਡੀ ਗਿਣਤੀ ਵਿੱਚ ਲੋਕ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ।

ਦੱਸ ਦੇਈਏ ਕਿ ਵੱਡੀ ਗਿਣਤੀ 'ਚ ਯਾਤਰੀਆਂ ਦੇ ਕੋਰੋਨਾ ਪਾਜ਼ੀਟਿਵ ਹੋਣ ਦੀ ਖ਼ਬਰ ਮਿਲਣ ਤੋਂ ਬਾਅਦ ਹੜਕੰਪ ਮਚ ਗਿਆ ਸੀ। ਜਹਾਜ਼ ਦੇ ਕੰਮਕਾਜ ਨੂੰ ਤੁਰੰਤ ਰੋਕ ਦਿੱਤਾ ਗਿਆ ਸੀ. ਕਲੇਰ ਓ'ਨੀਲ ਨੇ ਕਿਹਾ ਅਧਿਕਾਰੀਆਂ ਨੇ ਰੁਟੀਨ ਪ੍ਰੋਟੋਕੋਲ ਬਣਾਏ ਹਨ ਅਤੇ ਨਿਊ ਸਾਊਥ ਵੇਲਜ਼ ਹੈਲਥ ਇਹ ਨਿਰਧਾਰਿਤ ਕਰਨ ਵਿੱਚ ਅਗਵਾਈ ਕਰੇਗੀ ਕਿ ਯਾਤਰੀਆਂ ਨੂੰ ਮੈਜੇਸਟਿਕ ਪ੍ਰਿੰਸੈਸ ਜਹਾਜ਼ ਤੋਂ ਕਿਵੇਂ ਉਤਾਰਿਆ ਜਾਵੇ। 

ਏਜੰਸੀ ਨੇ ਕਿਹਾ ਕਿ ਉਹ ਯਾਤਰੀਆਂ ਅਤੇ ਚਾਲਕ ਦਲ ਦੇ ਮੈਂਬਰਾਂ ਦੀ ਸਿਹਤ ਦੀ ਨਿਗਰਾਨੀ ਕਰਨ ਲਈ ਕਰੂਜ਼ ਜਹਾਜ਼ ਦੇ ਅਮਲੇ ਨਾਲ ਕੰਮ ਕਰ ਰਹੀ ਹੈ। ਕੰਪਨੀ ਦੇ ਪ੍ਰਧਾਨ ਮਾਰਗਰੇਟ ਫਿਟਜ਼ਗੇਰਾਲਡ ਨੇ ਦੱਸਿਆ ਕਿ ਆਸਟ੍ਰੇਲੀਆ ਵਿੱਚ ਵੀ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ।