ਅਮਰੀਕਾ ’ਚ ਆਏ ਤੂਫ਼ਾਨ ਕਾਰਨ 70 ਲੋਕਾਂ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਫੈਕਟਰੀ ਦੀ ਛੱਤ ਉੱਡੀ ਤੇ ਹੋਰ ਵੀ ਹੋਇਆ ਨੁਕਸਾਨ

Hurricane in the United States

 

ਵਾਸ਼ਿੰਗਟਨ : ਅਮਰੀਕਾ ਦੇ ਕੇਂਟਕੀ ਸੂਬੇ ’ਚ ਆਏ ਤੂਫ਼ਾਨ ਕਾਰਨ ਘੱਟ ਤੋਂ ਘੱਟ 70 ਲੋਕਾਂ ਦੀ ਮੌਤ ਹੋ ਗਈ ਹੈ। ਇਹ ਜਾਣਕਾਰੀ ਸੂਬੇ ਦੇ ਗਵਰਨਰ ਐਂਡੀ ਬੇਸ਼ਿਅਰ ਨੇ ਦਿਤੀ ਹੈ। ਬੇਸ਼ਿਅਰ ਨੇ ਕਿਹਾ ਕਿ ਤੂਫ਼ਾਨ ਕਾਰਨ ਵੱਧ ਨੁਕਸਾਨ ਦਾ ਕੇਂਦਰ ਗ੍ਰੇਵਜ਼ ਕਾਉਂਟੀ ਰਿਹਾ ਹੈ, ਜਿਸ ’ਚ ਮੇਫੀਲਡ ਸ਼ਹਿਰ ਵੀ ਸ਼ਾਮਿਲ ਹੈ। ਇਸ ਤੂਫ਼ਾਨ ਨੇ ਮੇਫੀਲਡ ਨੂੰ ਓਨਾ ਹੀ ਨੁਕਸਾਨ ਕੀਤਾ ਹੈ, ਜਿੰਨਾ ਕਿਸੀ ਹੋਰ ਸ਼ਹਿਰ ਨੂੰ ਕੀਤਾ ਹੈ।

 

 

 

ਗਵਰਨਰ ਨੇ ਅੱਗੇ ਦਸਿਆ ਕਿ ਮੇਫੀਲਡ ਵਿਚ ਇਕ ਫੈਕਟਰੀ ਹੈ, ਜਿਸ ਦੀ ਛੱਤ ਡਿੱਗ ਗਈ ਹੈ। ਇਹ ਇਕ ਵੱਡਾ ਹਾਦਸਾ ਹੈ। ਤੂਫ਼ਾਨ ਨਾਲ ਪ੍ਰਭਾਵਿਤ ਇਮਾਰਤਾਂ ਵਿਚ ਗ੍ਰੇਵਜ਼ ਕਾਉਂਟੀ ਕੋਰਟਹਾਊਸ ਅਤੇ ਨਾਲ ਲੱਗਦੀ ਜੇਲ੍ਹ ਵੀ ਸ਼ਾਮਲ ਹੈ।

 

 

 

ਮਿਸੂਰੀ ਵਿਚ ਸੇਂਟ ਚਾਰਲਸ ਅਤੇ ਸੇਂਟ ਲੁਈਸ ਕਾਉਂਟੀ ਦੇ ਕੁਝ ਹਿੱਸਿਆਂ ਵਿਚ 70 ਮੀਲ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਦੀ ਸੂਚਨਾ ਕੀਤੀ ਗਈ ਹੈ। ਸੇਂਟ ਚਾਰਲਸ ਕਾਉਂਟੀ ਦੇ ਘੱਟੋ-ਘੱਟ ਤਿੰਨ ਨਿਵਾਸੀਆਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਅਤੇ ਔਗਸਟਾ, ਮਿਸੂਰੀ ਦੇ ਨੇੜੇ ਖੇਤਰ ਵਿਚ ਤੂਫ਼ਾਨ ਦੁਆਰਾ ਕਈ ਘਰਾਂ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਿਆ ਹੈ।