ਕਾਬੁਲ 'ਚ ਗੈਸ ਸਿਲੰਡਰ ਫਟਣ ਕਾਰਨ 9 ਲੋਕਾਂ ਦੀ ਮੌਤ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਕਾਬੁਲ 'ਚ ਇਕ ਗੈਸ ਸਿਲੰਡਰ ਫਟਣ ਕਾਰਨ ਘੱਟ ਤੋਂ ਘੱਟ ਨੌਂ ਲੋਕਾਂ ਦੀ ਮੌਤ ਹੋ ਗਈ।  ਇਹ ਜਾਣਕਾਰੀ ਅਫਗਾਨਿਸਤਾਨ ਦੇ ਇਕ ਅਧਿਕਾਰੀ ਨੇ ਦਿਤੀ। ਸਿਹਤ ਮੰਤਰਾਲਾ ਦੇ ਬੁਲਾਰੇ...

Gas Cylinder Kabul in Kabul

ਅਫਗਾਨਿਸਤਾਨ: ਕਾਬੁਲ 'ਚ ਇਕ ਗੈਸ ਸਿਲੰਡਰ ਫਟਣ ਕਾਰਨ ਘੱਟ ਤੋਂ ਘੱਟ ਨੌਂ ਲੋਕਾਂ ਦੀ ਮੌਤ ਹੋ ਗਈ।  ਇਹ ਜਾਣਕਾਰੀ ਅਫਗਾਨਿਸਤਾਨ ਦੇ ਇਕ ਅਧਿਕਾਰੀ ਨੇ ਦਿਤੀ। ਸਿਹਤ ਮੰਤਰਾਲਾ ਦੇ ਬੁਲਾਰੇ ਵਾਹਿਦੁੱਲਾ ਮਇਰ ਨੇ ਕਿਹਾ ਕਿ ਅਫਗਾਨਿਸਤਾਨ ਦੀ ਰਾਜਧਾਨੀ 'ਚ ਇਕ ਘਰ  ਦੇ ਅੰਦਰ ਸ਼ਨੀਚਰਵਾਰ ਦੇਰ ਰਾਤ ਹੋਏ ਵਿਸਫੋਟ 'ਚ ਕਈ ਲੋਕ ਜਖ਼ਮੀ ਹੋ ਗਏ।  

ਪਿਛਲੇ ਹਫਤੇ ਕਾਬਲ ਵਿਚ ਇਕ ਗੈਸ ਸਟੇਸ਼ਨ 'ਤੇ ਅੱਗ ਲੱਗ ਗਈ ਜੋ ਨੇੜੇ ਦੇ ਇਕ ਅਪਾਰਟਮੈਂਟ ਕੰਪਲੈਕਸ ਤੱਕ ਫੈਲ ਗਈ ਸੀ, ਜਿਸ ਦੇ ਨਾਲ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ ਅਤੇ ਉਸ ਨਾਲ ਕਾਫ਼ੀ ਨੁਕਸਾਨ ਹੋਇਆ ਸੀ। ਅਧਿਕਰੀਆਂ ਨੇ ਕਿਹਾ ਕਿ 42 ਵਿਅਕਤੀ ਉਸ ਅੱਗ ਵਿਚ ਝੁਲਸ ਗਏ ਸਨ।  ਸਟੇਸ਼ਨ 'ਤੇ ਖੜੀ ਗੈਸ ਨਾਲ ਭਰੇ ਟੈਂਕਰ 'ਚ ਅੱਗ ਲੱਗ ਗਈ ਜਿਸ ਦੇ ਨਾਲ ਅੱਗ ਤੁਰਤ ਫੈਲ ਗਈ ਸੀ।  ਦੂਜੇ ਪਾਸੇ ਪੁਲਿਸ ਹੁਣੇ ਘਟਨਾ ਦੀ ਜਾਂਚ ਕਰ ਰਹੀ ਹੈ।