ਗੁਰਦੀਪ ਸਿੰਘ ਪੂਹਲਾ ਨੇ ਇਕ ਵਾਰ ਫਿਰ ਚਾਰ ਤਮਗ਼ੇ ਜਿੱਤ ਪਿੰਡ ਦਾ ਨਾਮ ਕੀਤਾ ਰੌਸ਼ਨ
ਮਲੇਸ਼ੀਆ ਵਿਚ ਹਾਲ ਹੀ ਵਿਚ ਹੋਈਆ ਏਸ਼ੀਅਨ ਪੈਸੀਫਿਕ ਮਾਸਟਰ ਖੇਡਾਂ ਵਿਚ ਇਕ ਸੋਨੇ ਇਕ ਚਾਂਦੀ ਅਤੇ ਦੋ ਕਾਂਸੀ ਤਮਗ਼ੇ ਜੇਤੂ ਰਈਆ.......
ਖਾਲੜਾ : ਮਲੇਸ਼ੀਆ ਵਿਚ ਹਾਲ ਹੀ ਵਿਚ ਹੋਈਆ ਏਸ਼ੀਅਨ ਪੈਸੀਫਿਕ ਮਾਸਟਰ ਖੇਡਾਂ ਵਿਚ ਇਕ ਸੋਨੇ ਇਕ ਚਾਂਦੀ ਅਤੇ ਦੋ ਕਾਂਸੀ ਤਮਗ਼ੇ ਜੇਤੂ ਰਈਆ ਵਿਖੇ ਵਣ ਵਿਭਾਗ ਵਿਚ ਬਤੌਰ ਗਾਰਡ ਗੁਰਦੀਪ ਸਿੰਘ ਪੂਹਲਾ ਨੇ ਸਰਕਾਰੀ ਬੇਰੁਖ਼ੀ ਦੇ ਸ਼ਿਕਾਰ ਹੁੰਦਿਆਂ ਹੋਇਆਂ ਵੀ ਇਕ ਵਾਰ ਫਿਰ ਅਪਣੇ ਪਿੰਡ ਤੇ ਪੰਜਾਬ ਦਾ ਰੌਸ਼ਨ ਕੀਤਾ ਹੈ। ਜ਼ਿਕਰਯੋਗ ਹੈ ਕਿ ਬੇਸ਼ੱਕ ਗੁਰਸਿੱਖ ਖਿਡਾਰੀ ਹੋਣ 'ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਮਨਜੀਤ ਸਿੰਘ, ਹਲਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ, ਸਾਬਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ,
ਜ਼ਿਲ੍ਹਾ ਤਰਨ-ਤਾਰਨ ਵਿਧਾਇਕ ਅਗਨੀਹੋਤਰੀ ਵਲੋਂ ਉਚੇਚੇ ਤੌਰ 'ਤੇ ਏਸ਼ੀਅਨ ਖੇਡਾਂ ਵਿਚੋਂ ਮੈਡਲ ਲਿਆਉਣ 'ਤੇ ਗੁਰਦੀਪ ਸਿੰਘ ਪੂਹਲਾ ਨੂੰ ਸਨਮਾਨਤ ਕੀਤਾ ਗਿਆ ਸੀ ਪ੍ਰੰਤੂ ਇਨ੍ਹਾਂ ਲੀਡਰਾਂ ਵਲੋਂ ਸਨਮਾਨਤ ਕੀਤੇ ਜਾਣ ਦੇ ਬਾਵਜੂਦ ਵੀ ਹੋਰ ਕੋਈ ਸਰਕਾਰੀ ਅਧਿਕਾਰੀ ਨੇ ਇਥੋਂ ਤਕ ਕਿ ਜ਼ਿਲ੍ਹੇ ਦੇ ਡੀ.ਸੀ. ਵਲੋਂ ਗੁਰਦੀਪ ਸਿੰਘ ਨੂੰ ਮਿਲਣਾ ਜਾਇਜ਼ ਨਾ ਸਮਝਿਆ। ਅਜਿਹੇ ਖਿਡਾਰੀ ਵਲੋਂ ਫਿਰ ਇਕ ਵਾਰ ਖੇਡਾਂ ਵਿਚ ਚੰਗਾ ਪ੍ਰਦਰਸ਼ਨ ਕਰਦੇ ਹੋਏ ਚਲ ਰਹੀਆਂ ਖੇਡਾਂ ਵਿਚ ਚਾਰ ਤਮਗ਼ੇ ਜਿੱਤ ਕੇ ਪਿੰਡ ਦਾ ਨਾਮ ਰੌਸ਼ਨ ਕੀਤਾ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਗੁਰਦੀਪ ਸਿੰਘ ਦੇ ਛੋਟੇ ਭਰਾ ਹਰਦੀਪ ਸਿੰਘ ਪੂਹਲਾ ਨੇ ਦਸਿਆ
ਕਿ ਰਾਏਪੁਰ ਛੱਤੀਸਗੜ੍ਹ ਵਿਚ ਮਿਤੀ 9 ਜਨਵਰੀ ਤੋਂ 13 ਜਨਵਰੀ ਤਕ ਹੋ ਰਹੀਆਂ 24ਵੀਂ ਆਲ ਇੰਡੀਆ ਫ਼ੋਰੈਸਟ ਸਪੋਰਟਸ ਮੀਟ 2019 ਖੇਡਾਂ ਵਿਚ ਗੁਰਦੀਪ ਸਿੰਘ ਨੇ 100 ਮੀਟਰ ਦੌੜ ਵਿਚ ਸੋਨ ਤਮਗ਼ਾ, ਲੋਂਗ ਜੰਪ ਵਿਚ ਸੋਨ ਤਮਗ਼ਾ, ਟਰੀਪਲ ਜੰਪ ਵਿਚ ਸੋਨ ਤਮਗ਼ਾ ਅਤੇ ਜੈਵਲੀਨ ਥਰੋਅ ਵਿਚ ਕਾਂਸੀ ਦਾ ਤਮਗ਼ਾ ਹਾਸਲ ਕੀਤਾ। ਜਿਥੇ ਉਨ੍ਹਾਂ ਦੇ ਪਿੰਡ ਵਾਲਿਆਂ ਅਤੇ ਪ੍ਰਵਾਰ ਨੇ ਖ਼ੁਸ਼ੀ ਜ਼ਾਹਰ ਕੀਤੀ
ਅਤੇ ਸਰਕਾਰ 'ਤੇ ਅਫ਼ਸੋਸ ਵੀ ਪ੍ਰਗਟ ਕੀਤਾ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਗੁਰਦੀਪ ਸਿੰਘ ਪੂਹਲਾ ਨੂੰ ਵਣ ਵਿਭਾਗ ਵਿਚ ਤਰੱਕੀ ਦਿਤੀ ਜਾਵੇ। ਇਸ ਮੌਕੇ ਸਾਬਕਾ ਸਰਪੰਚ ਸ਼ਮਸ਼ੇਰ ਸਿੰਘ, ਜਥੇਦਾਰ ਪਿਆਰਾ ਸਿੰਘ, ਨਿੰਦਾ ਸਿੰਘ, ਮੇਜਰ ਸਿੰਘ, ਹਰਦੇਵ ਸਿੰਘ ਨੰਬਰਦਾਰ, ਸਾਬਕਾ ਸਰਪੰਚ ਕਾਰਜ ਸਿੰਘ,ਜਸਪਾਲ ਸਿੰਘ, ਬਲਬੀਰ ਸਿੰਘ, ਕੁਲਦੀਪ ਸਿੰਘ ਹਾਜ਼ਰ ਸਨ।