ਪਿਛਲੇ ਸਾਢੇ 4 ਸਾਲਾਂ ਤੋਂ ਭਾਰਤ 'ਚ ਅਸਹਿਣਸ਼ੀਲਤਾ ਤੇ ਗੁੱਸਾ ਵਧਿਆ : ਰਾਹੁਲ

ਏਜੰਸੀ

ਖ਼ਬਰਾਂ, ਕੌਮਾਂਤਰੀ

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸਨਿਚਰਵਾਰ ਨੂੰ ਇਥੇ ਕਿਹਾ ਕਿ ਪਿਛਲੇ ਸਾਢੇ 4 ਸਾਲਾਂ ਤੋਂ ਭਾਰਤ ਵਿਚ ਅਸਹਿਣਸ਼ੀਲਤਾ ਅਤੇ ਗੁੱਸਾ ਵਧਿਆ ਹੈ.......

Intolerance and resentment in India increased for the last four and a half years: Rahul

ਦੁਬਈ : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸਨਿਚਰਵਾਰ ਨੂੰ ਇਥੇ ਕਿਹਾ ਕਿ ਪਿਛਲੇ ਸਾਢੇ 4 ਸਾਲਾਂ ਤੋਂ ਭਾਰਤ ਵਿਚ ਅਸਹਿਣਸ਼ੀਲਤਾ ਅਤੇ ਗੁੱਸਾ ਵਧਿਆ ਹੈ ਅਤੇ ਇਹ ਸੱਤਾ ਵਿਚ ਬੈਠੇ ਲੋਕਾਂ ਦੀ ਮਾਨਸਿਕਤਾ ਦੀ ਉਪਜ ਹੈ। ਰਾਹੁਲ ਗਾਂਧੀ ਸੰਯੁਕਤ ਅਮੀਰਾਤ (ਯੂ. ਏ. ਈ.) ਦੀ ਯਾਤਰਾ 'ਤੇ ਹਨ। ਯਾਤਰਾ 'ਤੇ ਦੂਜੇ ਦਿਨ ਉਨ੍ਹਾਂ ਨੇ ਕਿਹਾ ਕਿ ਭਾਰਤ ਲੋਕਾਂ 'ਤੇ ਇਕ ਵਿਚਾਰਧਾਰਾ ਨਹੀਂ ਥੋਪਦਾ ਸਗੋਂ ਕਿ ਅਨੇਕਾਂ ਵਿਚਾਰਾਂ ਨੂੰ ਨਾਲ ਲੈ ਕੇ ਚਲਦਾ ਹੈ। ਉਨ੍ਹਾਂ ਨੇ ਆਈ. ਐੱਮ. ਟੀ. ਦੁਬਈ ਯੂਨੀਵਰਸਿਟੀ ਦੇ ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਕਿਹਾ, ''ਭਾਰਤ ਨੇ ਵਿਚਾਰਾਂ ਨੂੰ ਘੜਿਆ ਹੈ ਅਤੇ ਵਿਚਾਰਾਂ ਨੇ ਭਾਰਤ ਨੂੰ ਘੜਿਆ ਹੈ।

ਹੋਰ ਲੋਕਾਂ ਨੂੰ ਸੁਣਨਾ ਵੀ ਭਾਰਤ ਦਾ ਵਿਚਾਰ ਹੈ।'' ਰਾਹੁਲ ਨੇ ਅੱਗੇ ਕਿਹਾ ਕਿ ਭਾਰਤ 'ਭੁੱਖ' ਵਰਗੀ ਵੱਡੀ ਚੁਣੌਤੀ ਦਾ ਸਾਹਮਣਾ ਕਰ ਰਿਹਾ ਹੈ, ਅਜਿਹੇ ਵਿਚ ਦੇਸ਼ ਵਿਚ ਖੇਡਾਂ ਨੂੰ ਨੰਬਰ ਇਕ ਦੀ ਤਰਜੀਹ ਦੇਣਾ ਮੁਸ਼ਕਲ ਹੈ। ਸਹਿਣਸ਼ੀਲਤਾ ਸਾਡੇ ਸੱਭਿਆਚਾਰ ਦਾ ਅਨਿਖੜਵਾਂ ਹਿੱਸਾ ਹੈ ਪਰ ਅਸੀਂ ਪਿਛਲੇ ਸਾਢੇ 4 ਸਾਲਾਂ ਤੋਂ ਬਹੁਤ ਸਾਰਾ ਗੁੱਸਾ ਅਤੇ ਭਾਈਚਾਰੇ ਵਿਚਾਲੇ ਡੂੰਘੀ ਖੱਡ ਦੇਖੀ ਹੈ। ਉਨ੍ਹਾਂ ਕਿਹਾ ਕਿ ਅਸੀਂ ਇਕ ਅਜਿਹਾ ਭਾਰਤ ਪਸੰਦ ਨਹੀਂ ਕਰਾਂਗੇ, ਜਿਥੇ ਪੱਤਰਕਾਰਾਂ ਨੂੰ ਗੋਲੀ ਮਾਰ ਦਿਤੀ ਜਾਂਦੀ ਹੈ, ਜਿਥੇ ਲੋਕਾਂ ਦੀ ਹਤਿਆ ਇਸ ਲਈ ਕਰ ਦਿਤੀ ਜਾਂਦੀ ਹੈ, ਕਿਉਂਕਿ ਉਨ੍ਹਾਂ ਨੇ ਅਪਣੀ ਗੱਲ ਰੱਖੀ। 

ਇਹ ਕੁਝ ਅਜਿਹੀਆਂ ਚੀਜ਼ਾਂ ਹਨ, ਜਿਨ੍ਹਾਂ ਨੂੰ ਅਸੀਂ ਬਦਲਣਾ ਚਾਹੁੰਦੇ ਹਾਂ, ਆਉਣ ਵਾਲੀਆਂ ਚੋਣਾਂ ਵਿਚ ਇਹ ਹੀ ਚੁਣੌਤੀ ਹੈ। ਰਾਹੁਲ ਗਾਂਧੀ ਨੇ ਕਿਹਾ ਕਿ 21ਵੀਂ ਸਦੀ ਵਿਚ ਲੋਕ ਜ਼ਿਆਦਾ ਗਤੀਮਾਨ ਹਨ ਅਤੇ ਉਨ੍ਹਾਂ ਨੂੰ ਜਿਥੇ ਮੌਕੇ ਮਿਲਦੇ ਹਨ, ਉਹ ਉੱਥੇ ਚਲੇ ਜਾਂਦੇ ਹਨ। ਵਿਅਕਤੀ ਨੂੰ ਸਮਝਣਾ ਚਾਹੀਦਾ ਹੈ ਕਿ ਤੁਹਾਡਾ ਦੇਸ਼ ਮੌਕਾ ਮੁਹੱਈਆ ਕਰਾਉਂਦਾ ਹੈ। (ਪੀਟੀਆਈ)