Croatia President: ਕ੍ਰੋਏਸ਼ੀਆ ਦੇ ਰਾਸ਼ਟਰਪਤੀ ਮਿਲਾਨੋਵਿਕ ਨੇ ਮੁੜ ਜਿੱਤੀ ਰਾਸ਼ਟਰਪਤੀ ਚੋਣ
ਅਧਿਕਾਰਤ ਨਤੀਜਿਆਂ ਦੇ ਅਨੁਸਾਰ, ਮਿਲਾਨੋਵਿਕ ਨੂੰ ਇਸ ਚੋਣ ’ਚ ਲਗਭਗ 74 ਪ੍ਰਤੀਸ਼ਤ ਵੋਟਾਂ ਮਿਲੀਆਂ ਜਦੋਂ ਕਿ ਪ੍ਰਿਮੋਰਾਕ ਨੂੰ ਸਿਰਫ਼ 26 ਪ੍ਰਤੀਸ਼ਤ ਵੋਟਾਂ ਹੀ ਮਿਲ ਸਕੀਆਂ
Croatia's President Milanovic secures re-election with nearly 74 pc of votes: ਕਰੋਸ਼ੀਆ ਤੋਂ ਇੱਕ ਵੱਡੀ ਖ਼ਬਰ ਆ ਰਹੀ ਹੈ। ਜਿੱਥੇ ਵਿਰੋਧੀ ਧਿਰ ਦੇ ਸਮਰਥਨ ਵਾਲੇ ਰਾਸ਼ਟਰਪਤੀ ਜ਼ੋਰਾਨ ਮਿਲਾਨੋਵਿਚ ਨੇ ਐਤਵਾਰ ਨੂੰ ਪੰਜ ਸਾਲ ਦੇ ਇੱਕ ਹੋਰ ਕਾਰਜਕਾਲ ਲਈ ਚੋਣਾਂ ਜਿੱਤ ਲਈਆਂ। ਉਨ੍ਹਾਂ ਨੇ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਡ੍ਰੈਗਨ ਪ੍ਰਿਮੋਰਾਕ ਨੂੰ ਦੂਜੇ ਦੌਰ ਦੀਆਂ ਵੋਟਾਂ ਵਿੱਚ ਹਰਾਇਆ। ਅਧਿਕਾਰਤ ਨਤੀਜਿਆਂ ਦੇ ਅਨੁਸਾਰ, ਮਿਲਾਨੋਵਿਕ ਨੂੰ ਇਸ ਚੋਣ ਵਿੱਚ ਲਗਭਗ 74 ਪ੍ਰਤੀਸ਼ਤ ਵੋਟਾਂ ਮਿਲੀਆਂ ਜਦੋਂ ਕਿ ਪ੍ਰਿਮੋਰਾਕ ਨੂੰ ਸਿਰਫ਼ 26 ਪ੍ਰਤੀਸ਼ਤ ਵੋਟਾਂ ਹੀ ਮਿਲ ਸਕੀਆਂ।
ਮਿਲਾਨੋਵਿਕ ਨੇ 29 ਦਸੰਬਰ ਨੂੰ ਪਹਿਲੇ ਦੌਰ ਵਿੱਚ ਆਰਾਮ ਨਾਲ ਜਿੱਤ ਪ੍ਰਾਪਤ ਕੀਤੀ, ਆਪਣੇ ਵਿਰੋਧੀ ਡ੍ਰੈਗਨ ਪ੍ਰਿਮੋਰਾਕ ਅਤੇ ਹੋਰ ਉਮੀਦਵਾਰਾਂ ਨੂੰ ਬਹੁਤ ਪਿੱਛੇ ਛੱਡ ਦਿੱਤਾ। ਹਾਲਾਂਕਿ, ਮਿਲਾਨੋਵਿਕ 50 ਪ੍ਰਤੀਸ਼ਤ ਵੋਟਾਂ ਪ੍ਰਾਪਤ ਕਰਨ ਤੋਂ ਸਿਰਫ਼ 5,000 ਵੋਟਾਂ ਪਿੱਛੇ ਰਹਿ ਗਿਆ, ਇਸ ਲਈ ਦੁਬਾਰਾ ਵੋਟਿੰਗ ਕਰਵਾਉਣੀ ਪਈ।
ਇਹ ਜਿੱਤ ਮਿਲਾਨੋਵਿਕ ਲਈ ਇੱਕ ਵੱਡੀ ਸਫ਼ਲਤਾ ਹੈ, ਜੋ ਰੂਸ ਵਿਰੁੱਧ ਜੰਗ ਵਿੱਚ ਯੂਕਰੇਨ ਲਈ ਪੱਛਮੀ ਫੌਜੀ ਸਮਰਥਨ ਦੇ ਆਲੋਚਕ ਰਹੇ ਹਨ। ਮਿਲਾਨੋਵਿਕ ਨੂੰ ਵਿਆਪਕ ਤੌਰ 'ਤੇ ਕਰੋਸ਼ੀਆ ਦਾ ਸਭ ਤੋਂ ਮਸ਼ਹੂਰ ਨੇਤਾ ਮੰਨਿਆ ਜਾਂਦਾ ਹੈ, ਅਤੇ ਰਾਜਨੀਤਿਕ ਵਿਰੋਧੀਆਂ ਨਾਲ ਗੱਲਬਾਤ ਕਰਨ ਦੇ ਉਨ੍ਹਾਂ ਦੇ ਅੰਦਾਜ਼ ਲਈ ਉਨ੍ਹਾਂ ਦੀ ਤੁਲਨਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਕੀਤੀ ਜਾਂਦੀ ਹੈ।
ਕ੍ਰੋਏਸ਼ੀਆ ਦੀਆਂ ਚੋਣਾਂ ਅਜਿਹੇ ਸਮੇਂ ਹੋਈਆਂ ਜਦੋਂ ਕ੍ਰੋਏਸ਼ੀਆ ਮਹਿੰਗਾਈ, ਭ੍ਰਿਸ਼ਟਾਚਾਰ ਅਤੇ ਮਜ਼ਦੂਰਾਂ ਦੀ ਘਾਟ ਵਰਗੀਆਂ ਸਮੱਸਿਆਵਾਂ ਨਾਲ ਜੂਝ ਰਿਹਾ ਸੀ। ਮਿਲਾਨੋਵਿਕ ਨੇ ਜਿੱਤ ਤੋਂ ਬਾਅਦ ਕਿਹਾ ਕਿ ਉਹ ਇਸ ਜਿੱਤ ਦੀ ਪੂਰੀ ਉਮੀਦ ਕਰ ਰਿਹਾ ਸੀ ਅਤੇ ਇਸ ਨੂੰ ਮਹੱਤਵਪੂਰਨ ਦੱਸਿਆ। ਮਿਲਾਨੋਵਿਕ ਨੇ ਯੂਰਪੀਅਨ ਯੂਨੀਅਨ ਦੀ ਵੀ ਆਲੋਚਨਾ ਕੀਤੀ, ਇਸ ਨੂੰ ਗੈਰ-ਲੋਕਤੰਤਰੀ ਕਿਹਾ ਅਤੇ ਕਿਹਾ ਕਿ ਯੂਰਪੀਅਨ ਯੂਨੀਅਨ ਵਿੱਚ ਜਿਹੜੇ ਲੋਕ ਵੱਖੋ-ਵੱਖਰੇ ਵਿਚਾਰ ਰੱਖਦੇ ਹਨ, ਉਨ੍ਹਾਂ ਨਾਲ ਦੁਸ਼ਮਣਾਂ ਵਾਂਗ ਵਿਵਹਾਰ ਕੀਤਾ ਜਾਂਦਾ ਹੈ। ਉਨ੍ਹਾਂ ਨੇ ਇਸ ਨੂੰ ਮਾਨਸਿਕ ਹਿੰਸਾ ਦੇ ਬਰਾਬਰ ਦੱਸਿਆ ਅਤੇ ਕਿਹਾ ਕਿ ਇਹ ਉਹ ਆਧੁਨਿਕ ਯੂਰਪ ਨਹੀਂ ਹੈ ਜਿਸ ਵਿੱਚ ਉਹ ਰਹਿਣਾ ਅਤੇ ਕੰਮ ਕਰਨਾ ਚਾਹੁੰਦਾ ਹੈ।
ਕਰੋਸ਼ੀਆ ਦੀ ਰਾਜਨੀਤੀ ਵਿੱਚ ਜ਼ੋਰਾਨ ਮਿਲਾਨੋਵਿਕ ਦੀ ਜਿੱਤ ਉੱਥੋਂ ਦੀ ਰਾਜਨੀਤੀ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਣ ਜਾ ਰਹੀ ਹੈ। ਦੂਜੇ ਪਾਸੇ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਮਿਲਾਨੋਵਿਕ ਦੀ ਜਿੱਤ ਨਾਲ ਰਾਜਨੀਤਿਕ ਗਰਮੀ ਵਧਣ ਦੀ ਸੰਭਾਵਨਾ ਹੈ।