ਬੰਗਲਾਦੇਸ਼ ’ਚ ਇਕ ਹੋਰ ਹਿੰਦੂ ਨੌਜਵਾਨ ਦੀ ਹੱਤਿਆ
ਮ੍ਰਿਤਕ ਦੀ 28 ਸਾਲ ਦੇ ਸਮੀਰ ਕੁਮਾਰ ਦਾਸ ਵਜੋਂ ਹੋਈ ਪਛਾਣ
ਢਾਕਾ : ਬੰਗਲਾਦੇਸ਼ ਦੇ ਦੱਖਣੀ ਹਿੱਸੇ ਚਟਗਾਓਂ ਡਿਵੀਜ਼ਨ ਦੇ ਫੇਨੀ ਜ਼ਿਲ੍ਹੇ ਦੇ ਦਗਨਭੂਈਆਂ ਵਿੱਚ ਐਤਵਾਰ ਰਾਤ ਨੂੰ ਅਣਪਛਾਤੇ ਹਮਲਾਵਰਾਂ ਨੇ 28 ਸਾਲਾ ਹਿੰਦੂ ਵਿਅਕਤੀ ਸਮੀਰ ਕੁਮਾਰ ਦਾਸ ਨੂੰ ਕੁੱਟਿਆ ਅਤੇ ਚਾਕੂ ਮਾਰ ਕੇ ਮਾਰ ਦਿੱਤਾ ਅਤੇ ਉਸਦਾ ਆਟੋਰਿਕਸ਼ਾ ਵੀ ਚੋਰੀ ਹੋ ਗਿਆ ਸੀ।
ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਸਮੀਰ ਐਤਵਾਰ ਸ਼ਾਮ 7 ਵਜੇ ਆਪਣਾ ਆਟੋਰਿਕਸ਼ਾ ਲੈ ਕੇ ਘਰੋਂ ਨਿਕਲਿਆ ਸੀ। ਜਦੋਂ ਉਹ ਦੇਰ ਰਾਤ ਤੱਕ ਘਰ ਨਹੀਂ ਪਰਤਿਆ ਤਾਂ ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸਦੀ ਭਾਲ ਸ਼ੁਰੂ ਕਰ ਦਿੱਤੀ ਅਤੇ ਉਸਦੀ ਲਾਸ਼ ਸਵੇਰੇ 2 ਵਜੇ ਦੇ ਕਰੀਬ ਜਗਤਪੁਰ ਪਿੰਡ ਦੇ ਇੱਕ ਖੇਤ ਵਿੱਚ ਮਿਲੀ।
ਦਗਨਭੂਈਆਂ ਥਾਣੇ ਦੇ ਇੱਕ ਪੁਲਿਸ ਅਧਿਕਾਰੀ ਅਨੁਸਾਰ ਸਮੀਰ ਦੇ ਕਤਲ ਵਿੱਚ ਦੇਸੀ ਹਥਿਆਰਾਂ ਦੀ ਵਰਤੋਂ ਕੀਤੀ ਗਈ ਸੀ ਅਤੇ ਇਹ ਕਤਲ ਯੋਜਨਾਬੱਧ ਤਰੀਕਾ ਨਾਲ ਕੀਤਾ ਗਿਆ ਹੈ। ਇਸ ਮਾਮਲੇ ਅਜੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਅਤੇ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਬੀਤੇ 23 ਦਿਨਾਂ ਵਿੱਚ ਬੰਗਲਾਦੇਸ਼ ਵਿੱਚ ਹਿੰਦੂ ਨੌਜਵਾਨਾ ਦਾ ਹੋਇਆ 7ਵਾਂ ਕਤਲ ਹੈ।