ਸੀਤ ਲਹਿਰ ਕਾਰਨ ਸ਼ੁਰੂ ਹੋਈ 'ਠੁਰ-ਠੁਰ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਕੈਨੇਡਾ ਦੇ ਕੁਝ ਦੂਸਰੇ ਭਾਗਾਂ ਵਾਂਗ ਬ੍ਰਿਟਿਸ਼ ਕੋਲੰਬੀਆ ਸੂਬੇ 'ਚ ਵੀ ਬੀਤੀ ਰਾਤ ਤੋਂ ਰੁਕ-ਰੁਕ ਕੇ ਹੋ ਰਹੀ ਭਰਵੀਂ ਬਰਫ਼ਬਾਰੀ ਕਾਰਨ ਪੈ ਰਹੀ ਕੜਾਕੇ ਦੀ ਠੰਡ.....

Heavy snow in Canada

ਸਰੀ (ਕੈਨੇਡਾ) : ਕੈਨੇਡਾ ਦੇ ਕੁਝ ਦੂਸਰੇ ਭਾਗਾਂ ਵਾਂਗ ਬ੍ਰਿਟਿਸ਼ ਕੋਲੰਬੀਆ ਸੂਬੇ 'ਚ ਵੀ ਬੀਤੀ ਰਾਤ ਤੋਂ ਰੁਕ-ਰੁਕ ਕੇ ਹੋ ਰਹੀ ਭਰਵੀਂ ਬਰਫ਼ਬਾਰੀ ਕਾਰਨ ਪੈ ਰਹੀ ਕੜਾਕੇ ਦੀ ਠੰਡ ਮਗਰੋਂ ਸੀਤ ਲਹਿਰ ਪੂਰੀ ਤਰ੍ਹਾਂ ਜ਼ੋਰ ਫ਼ੜ ਚੁੱਕੀ ਹੈ। ਕੱਲ੍ਹ ਸ਼ਾਮ ਤੋਂ ਸ਼ੁਰੂ ਹੋਈ ਬਰਫ਼ਬਾਰੀ ਸਾਰੀ ਰਾਤ ਜਾਰੀ ਰਹੀ ਜਿਸ ਕਾਰਨ ਵੱਖ=ਵੱਖ ਸੜਕਾਂ, ਵਾਹਨਾਂ ਦੇ ਨਾਲ=ਨਾਲ ਘਰਾਂ ਦੀਆਂ ਛੱਤਾਂ ਅਤੇ ਵਿਹੜਿਆਂ 'ਚ ਬਰਫ਼ ਦੀ ਮੋਟੀ ਤਹਿ ਜੰਮੀ ਨਜ਼ਰੀ ਪਈ। ਬਰਫ਼ਬਾਰੀ ਨਾਲ ਟ੍ਰੈਫ਼ਿਕ ਵਿਵਸਥਾ ਵੀ ਕੁਝ ਹੱਦ ਤੀਕ ਪ੍ਰਭਾਵਿਤ ਹੋਈ ਜਿਸ ਕਾਰਨ ਮਜ਼ਬੂਰੀ ਵੱਸ ਧੀਮੀ ਗਤੀ ਨਾਲ ਡਰਾਇਵਿੰਗ ਕਰਨ ਨਾਲ ਆਮ ਸ਼ਹਰੀਆਂ ਨੂੰ ਆਪਣੀਆਂ ਮੰਜਿਲਾਂ 'ਤੇ

ਪੁੱਜਣ 'ਚ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਪੰਜਬੀਆਂ ਦੀ ਸੰਘਣੀ ਵੱਸੋਂ ਸਰੀ ਸ਼ਹਿਰ ਤੋਂ ਇਲਾਵਾ ਵੈਨਕੂਵਰ, ਰਿਚਮੰਡ, ਬਰਨਬੀ, ਵੈਸਟ ਮਨਿਸਟਰ, ਐਬਸਫੋਰਡ, ਕੁਇਟਲਮ ਅਤੇ ਵਾਈਟ ਰੌਕ ਆਦਿ ਇਲਾਕਿਆਂ 'ਚ ਵੀ 10 ਤੋਂ 15 ਸੈਮੀਮੀਟਰ ਬਰਫ਼ਬਾਰੀ ਹੋਣ ਦੀਆਂ ਸੂਚਨਾਵਾਂ ਹਨ। ਬਰਫ਼ਬਾਰੀ ਨੂੰ ਹਟਾਉਣ ਅਤੇ ਇਸਤੋਂ ਬਚਾਅ ਲਈ ਸਿਟੀ ਆਫ਼ ਸਰੀ ਵਲੋਂ ਯਤਨ ਅਰੰਡ ਕਰ ਦਿਤੇ ਗਏ ਹਨ ਜਿਸਦੇ ਮੁਢਲੇ ਪੜਾਅ ਵਜੋਂ ਵੱਖ=ਵੱਖ ਸੜਕਾਂ 'ਤੇ ਤਕਰੀਬਨ 17 ਹਜ਼ਾਰ ਟਨ ਨਮਕ ਖਿਲਾਰਨ ਦੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਚੁੱਕੀ ਹੈ।

ਮੌਸਮ ਵਿਭਾਗ ਵਲੋਂ ਸੋਮਵਾਰ ਦੀ ਰਾਤ ਨੂੰ ਹੋਰ ਬਰਫ਼ਬਾਰੀ ਹੋਣ ਦੀ ਭਵਿੱਖਬਾਣੀ ਕੀਤੀ ਗਈ ਹੈ। ਪੁਲਿਸ ਵਲੋਂ ਵੀ ਬਰਫ਼ਬਾਰੀ ਕਾਰਨ ਹੋਣ ਵਾਲੇ ਸੰਭਾਵਿਤ ਹਾਦਸਿਆਂ ਤੋ ਬਚਾਅ ਲਈ ਆਮ ਲੋਕਾਂ ਨੂੰ ਜਾਗਰੁਕ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ।