ਬੂਟੇ ਲਗਾਉਣ ਵਿਚ ਸਭ ਤੋਂ ਅੱਗੇ ਹੈ ਭਾਰਤ-ਚੀਨ : ਨਾਸਾ

ਏਜੰਸੀ

ਖ਼ਬਰਾਂ, ਕੌਮਾਂਤਰੀ

ਨਾਸਾ ਦੇ ਇਕ ਤਾਜ਼ਾ ਅਧਿਐਨ ਵਿਚ ਆਮ ਧਾਰਣਾ ਦੇ ਉਲਟ ਇਹ ਦਸਿਆ ਗਿਆ ਹੈ ਕਿ ਭਾਰਤ ਅਤੇ ਚੀਨ ਬੂਟੇ ਲਗਾਉਣ ਦੇ ਮਾਮਲੇ ਵਿਚ ਵਿਸ਼ਵ ਵਿਚ ਸਭ ਤੋਂ ਮੋਹਰੀ....

India is ahead in tree plantation

ਵਾਸ਼ਿੰਗਟਨ : ਨਾਸਾ ਦੇ ਇਕ ਤਾਜ਼ਾ ਅਧਿਐਨ ਵਿਚ ਆਮ ਧਾਰਣਾ ਦੇ ਉਲਟ ਇਹ ਦਸਿਆ ਗਿਆ ਹੈ ਕਿ ਭਾਰਤ ਅਤੇ ਚੀਨ ਬੂਟੇ ਲਗਾਉਣ ਦੇ ਮਾਮਲੇ ਵਿਚ ਵਿਸ਼ਵ ਵਿਚ ਸਭ ਤੋਂ ਮੋਹਰੀ ਮੁਲਕ ਹਨ। ਇਸ ਅਧਿਐਨ ਵਿਚ ਕਿਹਾ ਗਿਆ ਕਿ ਦੁਨੀਆ 20 ਸਾਲ ਪਹਿਲਾਂ ਦੇ ਮੁਕਾਬਲੇ ਵਿਚ ਜ਼ਿਆਦਾ ਹਰੀ-ਭਰੀ ਹੋ ਗਈ ਹੈ। 
ਨਾਸਾ ਦੇ ਉਪਗ੍ਰਹਿ ਤੋਂ ਮਿਲੇ ਅੰਕੜਿਆਂ ਅਤੇ ਵਿਸ਼ਲੇਸ਼ਣ 'ਤੇ ਅਧਾਰਿਤ ਅਧਿਐਨ ਵਿਚ ਕਿਹਾ ਗਿਆ ਕਿ ਭਾਰਤ ਅਤੇ ਚੀਨ ਬੂਟੇ ਲਗਾਉਣ ਦੇ ਮਾਮਲੇ ਵਿਚ ਅੱਗੇ ਹਨ। ਅਧਿਐਨ ਦੇ ਲੇਖਕ ਚੀ ਚੇਨ ਨੇ ਕਿਹਾ ਕਿ ਇਕ ਤਿਹਾਈ ਬੂਟੇ ਚੀਨ ਅਤੇ

ਭਾਰਤ ਵਿਚ ਹਨ ਪਰ ਗ੍ਰਹਿ ਦੀ ਵਨ ਭੂਮੀ ਦਾ 9 ਫ਼ੀ ਸਦੀ ਖੇਤਰ ਹੀ ਉਨ੍ਹਾਂ ਦਾ ਹੈ। ਬੋਸਟਨ ਯੂਨੀਵਰਸਿਟੀ ਦੇ ਚੇਨ ਨੇ ਕਿਹਾ ਕਿ ਜ਼ਿਆਦਾ ਆਬਾਦੀ ਵਾਲੇ ਇਨ੍ਹਾਂ ਦੇਸ਼ਾਂ ਵਿਚ ਜ਼ਿਆਦਾਤਰ ਕਟਾਈ ਕਾਰਨ ਧਰਤੀ ਦੀ ਉਪਜਾਊ ਸ਼ਕਤੀ ਬਾਰੇ ਸਚਾਈ ਹੈਰਾਨ ਕਰਨ ਵਾਲੀ ਹੈ। ਨੇਚਰ ਸਸਟੇਨੇਬਿਲਟੀਜ਼ ਮੈਗਜ਼ੀਨ ਵਿਚ ਸੋਮਵਾਰ ਨੂੰ ਪ੍ਰਕਾਸ਼ਿਤ ਅਧਿਐਨ ਵਿਚ ਕਿਹਾ ਗਿਆ ਕਿ ਹਾਲੀਆ ਉਪਗ੍ਰਹਿ ਅੰਕੜਿਆਂ (2000-2017) 'ਚ ਬੂਟੇ ਲਗਾਉਣ ਦੀ ਇਸ ਪ੍ਰਕਿਰਿਆ ਦਾ ਪਤਾ ਲੱਗਾ ਹੈ, ਜੋ ਮੁੱਖ ਰੂਪ ਨਾਲ ਚੀਨ ਅਤੇ ਭਾਰਤ ਵਿਚ ਹੋਈ ਹੈ।

ਦਰੱਖਤ-ਬੂਟਿਆਂ ਨਾਲ ਢਕੇ ਖੇਤਰ ਵਿਚ ਸੰਸਾਰਿਕ ਵਾਧੇ 'ਚ 25 ਫ਼ੀ ਸਦੀ ਯੋਗਦਾਨ ਸਿਰਫ ਚੀਨ ਦਾ ਹੈ, ਜੋ ਸੰਸਾਰਿਕ ਵਣ ਖੇਤਰ ਦਾ ਸਿਰਫ 6.6 ਫ਼ੀ ਸਦੀ ਹੈ। ਨਾਸਾ ਦੇ ਅਧਿਐਨ ਵਿਚ ਕਿਹਾ ਗਿਆ ਕਿ ਚੀਨ ਵਣ (42 ਫ਼ੀ ਸਦੀ) ਅਤੇ ਖੇਤੀ ਵਾਲੀ ਜ਼ਮੀਨ (32 ਫ਼ੀ ਸਦੀ) ਕਾਰਨ ਹਰਾ-ਭਰਿਆ ਬਣਿਆ ਹੋਇਆ ਹੈ, ਜਦੋਂ ਕਿ ਭਾਰਤ 'ਚ ਅਜਿਹੀ ਮੁੱਖ ਖੇਤੀ ਵਾਲੀ ਜ਼ਮੀਨ (82 ਫ਼ੀ ਸਦੀ) ਕਾਰਨ ਹੋਇਆ ਹੈ। ਇਸ 'ਚ ਵਣ (4.4 ਫੀਸਦੀ) ਦਾ ਹਿੱਸਾ ਬਹੁਤ ਘੱਟ ਹੈ। ਚੀਨ ਜ਼ਮੀਨ ਸੁਰੱਖਿਆ, ਹਵਾ ਪ੍ਰਦੂਸ਼ਣ ਅਤੇ ਜਲਵਾਯੂ ਤਬਦੀਲੀ ਨੂੰ ਘੱਟ ਕਰਨ ਦੇ ਟੀਚੇ ਨਾਲ ਵਣਾਂ ਨੂੰ ਵਧਾਉਣ ਅਤੇ

ਉਨ੍ਹਾਂ ਨੂੰ ਰਾਖਵਾਂ ਰੱਖਣ ਦੀ ਉਮੀਦ ਵਾਲੇ ਪਰੋਗਰਾਮ ਚਲਾ ਰਿਹਾ ਹੈ। ਭਾਰਤ ਅਤੇ ਚੀਨ 'ਚ 2000 ਤੋਂ ਬਾਅਦ ਖੁਰਾਕ ਉਤਪਾਦਨ 'ਚ 35 ਫ਼ੀ ਸਦੀ ਤੋਂ ਜ਼ਿਆਦਾ ਵਾਧਾ ਹੋਇਆ ਹੈ। ਨਾਸਾ ਦੇ ਖੋਜ ਕੇਂਦਰ 'ਚ ਇਕ ਖੋਜ ਵਿਗਿਆਨੀ ਅਤੇ ਅਧਿਐਨ ਦੀ ਸਾਥੀ ਲੇਖਿਕਾ ਰਮਿਆ ਨੇਮਾਨੀ ਨੇ ਕਿਹਾ, ਜਦੋਂ ਧਰਤੀ 'ਤੇ ਵਣ ਪਹਿਲੀ ਵਾਰ ਵੇਖਿਆ ਗਿਆ ਤਾਂ ਸਾਨੂੰ ਲੱਗਾ ਕਿ ਅਜਿਹਾ ਗਰਮ ਅਤੇ ਨਮੀ ਯੁਕਤ ਜਲਵਾਯੂ ਅਤੇ ਵਾਯੂਮੰਡਲ 'ਚ ਵਧੇਰੇ ਕਾਰਬਨ ਡਾਈਆਕਸਾਇਡ ਕਾਰਨ ਹੀ ਖੁਦ ਹੈ। ਉਨ੍ਹਾਂ ਨੇ ਕਿਹਾ ਕਿ ਨਾਸਾ ਦੇ ਟੇਰਾ ਅਤੇ ਐਕਵਾ ਉਪਗ੍ਰਹਿਆਂ 'ਤੇ ਮਾਡਰੇਟ ਰੇਜ਼ੋਲਿਊਸ਼ਨ ਇਮੇਜਿੰਗ ਸਪੈਕਟ੍ਰੋਰੇਡੀਓਮੀਟਰ (ਐਮ.ਓ .ਡੀ.ਆਈ.ਐਸ.) ਨਾਲ ਦੋ

ਦਹਾਕੇ ਦੇ ਡਾਟਾ ਰਿਕਾਰਡ ਕਾਰਨ ਇਹ ਅਧਿਐਨ ਹੋ ਸਕਿਆ ਹੈ। ਹੁਣ ਇਸ ਰਿਕਾਰਡ ਦੀ ਮਦਦ ਨਾਲ ਅਸੀਂ ਵੇਖ ਸਕਦੇ ਹਾਂ ਕਿ ਮਨੁੱਖ ਵੀ ਯੋਗਦਾਨ ਦੇ ਰਹੇ ਹਨ। ਨੇਮਾਨੀ ਨੇ ਕਿਹਾ ਕਿ ਕਿਸੇ ਸਮੱਸਿਆ ਦਾ ਅਹਿਸਾਸ ਹੋ ਜਾਣ 'ਤੇ ਲੋਕ ਉਸ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਦੇ ਹਨ। ਭਾਰਤ ਅਤੇ ਚੀਨ 'ਚ 1970 ਅਤੇ 1980 ਦੇ ਦਹਾਕੇ ਵਿਚ ਬੂਟਿਆਂ ਦੇ ਸੰਬੰਧ ਵਿਚ ਹਾਲਤ ਠੀਕ ਨਹੀਂ ਸਨ। ਉਨ੍ਹਾਂ ਨੇ ਕਿਹਾ ਕਿ 1990 ਦੇ ਦਹਾਕੇ ਵਿਚ ਲੋਕਾਂ ਨੂੰ ਇਸਦਾ ਅਹਿਸਾਸ ਹੋਇਆ ਅਤੇ ਅੱਜ ਚੀਜਾਂ ਵਿਚ ਕਾਫੀ ਸੁਧਾਰ ਹੋਇਆ ਹੈ। (ਪੀਟੀਆਈ)