ਲੜਕੀ ਨੂੰ ਮੋਬਾਈਲ ਚਾਰਜਿੰਗ ਲਗਾ ਕੇ ਨਹਾਉਣਾ ਪਿਆ ਮਹਿੰਗਾ!

ਏਜੰਸੀ

ਖ਼ਬਰਾਂ, ਕੌਮਾਂਤਰੀ

ਮੌਤ ਦੇ ਕਾਰਨਾਂ ਦੀ ਜਾਂਚ ਜਾਰੀ

file photo

ਪੈਰਿਸ : ਅਜੋਕ ਸਮੇਂ ਮੋਬਾਈਲ ਫ਼ੋਨ ਹਰ ਇਕ ਦੀ ਜ਼ਿੰਦਗੀ ਦਾ ਅਨਿਖੜਵਾ ਅੰਗ ਬਣ ਚੁੱਕਾ ਹੈ। ਜਿੱਥੇ ਮੋਬਾਈਲ ਦੇ ਇੰਨੇ ਜ਼ਿਆਦਾ ਫ਼ਾਇਦੇ ਹਨ, ਉਥੇ ਇਸ ਦੀ ਵਰਤੋਂ ਅਤੇ ਰੱਖ-ਰਖਾਵ ਨੂੰ ਲੈ ਕੇ ਵਰਤੀ ਗਈ ਅਣਗਹਿਲੀ ਵੱਡੀ ਸਮੱਸਿਆ ਖੜ੍ਹੀ ਕਰ ਸਕਦੀ ਹੈ। ਫਰਾਸ ਦੇ ਸ਼ਹਿਰ ਮਾਰਸੇਲੀ ਵਿਖੇ ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਮੋਬਾਈਲ ਕਾਰਨ ਇਕ 15 ਸਾਲਾ ਲੜਕੀ ਨੂੰ ਜਾਨ ਤੋਂ ਹੱਥ ਧੌਣਾ ਪਿਆ ਹੈ।

ਅਸਲ ਵਿਚ ਸਕੂਲ 'ਚ ਪੜ੍ਹਦੀ ਇਹ ਲੜਕੀ ਬਾਥਰੂਮ ਵਿਚ ਫੋਨ ਜਾਰਜਿੰਗ 'ਤੇ ਲਗਾ ਕੇ ਨਹਾ ਰਹੀ ਸੀ। ਇਹ ਫ਼ੋਨ ਅਚਾਨਕ ਕੁੜੀ 'ਤੇ ਡਿੱਗ ਪਿਆ। ਇਸ ਕਾਰਨ ਲੱਗੇ ਕਰੰਟ ਨਾਲ ਕੁੜੀ ਫ਼ਰਸ 'ਤੇ ਡਿੱਗ ਪਈ। ਫ਼ਰਸ 'ਤੇ ਪਾਣੀ ਫੈਲੇ ਹੋਣ ਕਾਰਨ ਕੁੜੀ ਦੀ ਮੌਤ ਗਈ।

ਟਿਫੇਨ ਨਾਮ ਦੀ ਇਹ ਕੁੜੀ ਜਪਾਨ ਤੇ ਮਾਰਸੇਲੀ ਸ਼ਹਿਰ ਦੀ ਵਾਸੀ ਸੀ। ਘਟਨਾ ਵੇਲੇ ਇਹ ਅਪਣੇ ਘਰ ਵਿਚਲੇ ਬਾਥਰੂਮ ਵਿਚ ਨਹਾ ਰਹੀ ਸੀ। ਐਤਵਾਰ ਨੂੰ ਵਾਪਰੀ ਇਸ ਘਟਨਾ ਬਾਅਦ ਲੜਕੀ ਨੂੰ ਤੁਰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰ ਨੇ ਉਸ ਨੂੰ ਮ੍ਰਿ੍ਰਤਕ ਐਲਾਨ ਦਿਤਾ।

ਖ਼ਬਰਾਂ ਮੁਤਾਬਕ ਡਿੱਗਣ ਤੋਂ ਬਾਅਦ ਲੜਕੀ ਨੂੰ ਦਿਲ ਸਬੰਧੀ ਸਮੱਸਿਆ ਹੋ ਗਈ ਸੀ। ਡੇਲੀ ਮੇਲ ਦੀ ਰਿਪੋਰਟ ਅਨੁਸਾਰ ਟਿਫੇਨ ਬਾਥਰੂਮ ਵਿਚ ਫ਼ੋਨ ਚਾਰਜਿੰਗ 'ਤੇ ਲਗਾ ਕੇ ਨਹਾ ਰਹੀ ਸੀ। ਭਾਵੇਂ ਕਿ ਮੌਤ ਦੇ ਅਸਲੀ ਕਾਰਨਾਂ ਦੀ ਅਜੇ ਜਾਂਚ ਚੱਲ ਰਹੀ ਹੈ। ਜਿਹੜੇ ਫ਼ੋਨ ਤੋਂ ਕਰੰਟ ਲੱਗਾ, ਅਜੇ ਉਸ ਦੇ ਮਾਡਲ ਬਾਰੇ ਵੀ ਖੁਲਾਸਾ ਨਹੀਂ ਹੋ ਸਕਿਆ।

ਸਥਾਨਕ ਮੀਡੀਆ ਮੁਤਾਬਕ ਇਸ ਮੌਤ ਤੋਂ ਬਾਅਦ ਲੋਕ ਸਦਮੇ ਵਿਚ ਹਨ। ਸੋਸ਼ਲ ਮੀਡੀਆ 'ਤੇ ਲੋਕ ਉਸ ਸਬੰਧੀ ਪੋਸਟਾਂ ਕਰ ਰਹੇ ਹਨ। ਇਕ ਰਿਪੋਰਟ ਮੁਤਾਬਕ ਫਰਾਸ ਵਿਚ ਕਰੰਟ ਲੱਗਣ ਨਾਲ ਹਾਰ ਸਾਲ 40 ਦੇ ਕਰੀਬ ਲੋਕਾਂ ਦੀ ਮੌਤ ਹੋ ਜਾਂਦੀ ਹੈ ਜਦਕਿ 30 ਹਜ਼ਾਰ ਲੋਕ ਜ਼ਖ਼ਮੀ ਹੁੰਦੇ ਹਨ।