ਕਿਮ ਜੋਂਗ ਦੀ ਧੀ ਬਣੇਗੀ ਉਤਰ ਕੋਰੀਆ ਦੀ ਅਗਲੀ ਤਾਨਾਸ਼ਾਹ
ਕਿਮ ਜੂ ਐ ਹੁਣ ਦੇਸ਼ ਦੀਆਂ ਅਹਿਮ ਨੀਤੀਆਂ 'ਤੇ ਅਪਣੀ ਰਾਏ ਵੀ ਦੇਣ ਲੱਗੀ ਹੈ, ਜੋ ਉਸ ਦੇ ਵਧਦੇ ਪ੍ਰਭਾਵ ਦਾ ਸੰਕੇਤ ਹੈ।
ਸਿਓਲ/ਪਿਓਂਗਯਾਂਗ : ਦੱਖਣੀ ਕੋਰੀਆ ਦੀ ਖ਼ੁਫ਼ੀਆ ਏਜੰਸੀ ਨੇ ਇਕ ਵੱਡਾ ਖ਼ੁਲਾਸਾ ਕਰਦਿਆਂ ਦਾਅਵਾ ਕੀਤਾ ਹੈ ਕਿ ਉੱਤਰ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਆਪਣੀ ਕਿਸ਼ੋਰ ਬੇਟੀ, ਕਿਮ ਜੂ ਐ ਨੂੰ ਅਪਣੀ ਉੱਤਰਾਧਿਕਾਰੀ ਵਜੋਂ ਨਾਮਜ਼ਦ ਕਰਨ ਦੀ ਤਿਆਰੀ ਕਰ ਰਹੇ ਹਨ।
ਖ਼ੁਫ਼ੀਆ ਏਜੰਸੀ ਨੇ ਅਪਣੀ ਪਿਛਲੀ ਮੁਲਾਂਕਣ ਨੂੰ ਬਦਲਦਿਆਂ ਹੁਣ ਕਿਮ ਜੂ ਐ ਨੂੰ ’ਸਭ ਤੋਂ ਵੱਧ ਸੰਭਾਵਿਤ ਉੱਤਰਾਧਿਕਾਰੀ’ ਕਰਾਰ ਦਿਤਾ ਹੈ। ਦੱਖਣੀ ਕੋਰੀਆ ਦੇ ਸਿਆਸਤਦਾਨਾਂ ਨੇ ਦਸਿਆ ਕਿ ਕਿਮ ਜੂ ਐ ਹੁਣ ਦੇਸ਼ ਦੀਆਂ ਅਹਿਮ ਨੀਤੀਆਂ ’ਤੇ ਅਪਣੀ ਰਾਏ ਵੀ ਦੇਣ ਲੱਗੀ ਹੈ, ਜੋ ਉਸ ਦੇ ਵਧਦੇ ਪ੍ਰਭਾਵ ਦਾ ਸੰਕੇਤ ਹੈ।
ਹਾਲ ਹੀ ਵਿਚ ਉਸ ਨੂੰ ਹਥਿਆਰਬੰਦ ਸੈਨਾ ਦਿਵਸ ਸਮਾਰੋਹ ਅਤੇ ਕੁਮਸੁਸਨ ਪੈਲੇਸ ਆਫ ਦ ਸਨ ਵਰਗੇ ਅਤਿ ਮਹੱਤਵਪੂਰਨ ਸਥਾਨਾਂ ’ਤੇ ਦੇਖਿਆ ਗਿਆ ਹੈ, ਜਿੱਥੇ ਦੇਸ਼ ਦੇ ਪੁਰਾਣੇ ਨੇਤਾਵਾਂ ਦੀਆਂ ਦੇਹਾਂ ਰੱਖੀਆਂ ਗਈਆਂ ਹਨ। ਏਜੰਸੀ ਦਾ ਮੰਨਣਾ ਹੈ ਕਿ ਉਹ ਹੁਣ ਅਧਿਕਾਰਤ ਤੌਰ ’ਤੇ ‘ਉੱਤਰਾਧਿਕਾਰੀ ਚੋਣ ਪੜਾਅ’ ਵਿਚ ਦਾਖ਼ਲ ਹੋ ਚੁੱਕੀ ਹੈ।