ਪਾਕਿਸਤਾਨ ਵਿਚ ਨਿਕਾਹ ਕਰਵਾਉਣ ਵਾਲੀ ਸਰਬਜੀਤ ਕੌਰ ਦਾ ਬਿਆਨ ਆਇਆ ਸਾਹਮਣੇ
''ਮੇਰਾ ਪਿਆਰ ਸੱਚਾ ਸੀ, 8 ਸਾਲ ਬਾਅਦ ਮੇਰੀ ਮੁਹੱਬਤ ਸਫ਼ਲ ਹੋਈ''
ਪੰਜਾਬ ਤੋਂ ਪਾਕਿਸਤਾਨ ਗਈ ਸਰਬਜੀਤ ਕੌਰ ਦਾ ਰਿਹਾਈ ਤੋਂ ਬਾਅਦ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜੋ ਉਸ ਦੀ ਖੁਸ਼ੀ ਨੂੰ ਸਾਫ਼-ਸਾਫ਼ ਦਰਸਾਉਂਦਾ ਹੈ। ਉਸ ਨੇ ਪਾਕਿਸਤਾਨੀ ਮੀਡੀਆ ਨਾਲ ਗੱਲ ਕਰਦੇ ਹੋਏ ਆਪਣੀਆਂ ਭਾਵਨਾਵਾਂ ਸਾਂਝੀਆਂ ਕੀਤੀਆਂ। ਇਸ ਦੌਰਾਨ ਉਸ ਦਾ ਪਤੀ ਨਾਸਿਰ ਹੁਸੈਨ ਵੀ ਨਾਲ ਨਜ਼ਰ ਆਇਆ।
ਸਰਬਜੀਤ ਨੇ ਕਿਹਾ ਕਿ 'ਮੇਰਾ ਪਿਆਰ ਸੱਚਾ ਸੀ, 8 ਸਾਲ ਬਾਅਦ ਮੇਰੀ ਮੁਹੱਬਤ ਸਫ਼ਲ ਹੋਈ। ਭਾਵੇਂ ਉਸ ਦੇ ਦੰਦ ਨਾ ਵੀ ਰਹਿੰਦੇ ਤਾਂ ਵੀ ਉਹ ਪਾਕਿਸਤਾਨ ਆਉਂਦੀ। ਸਰਬਜੀਤ ਨੇ ਕਿਹਾ ਕਿ ਉਹ ਹੁਣ ਆਪਣੀ ਬਾਕੀ ਦੀ ਜ਼ਿੰਦਗੀ ਪਾਕਿਸਤਾਨ ਵਿੱਚ ਖੁਸ਼ੀ ਨਾਲ ਗੁਜ਼ਾਰੇਗੀ।
ਜ਼ਿਕਰਯੋਗ ਹੈ ਕਿ ਕਪੂਰਥਲਾ ਦੇ ਪਿੰਡ ਅਮਾਨੀਪੁਰ ਦੀ ਵਸਨੀਕ ਸਰਬਜੀਤ ਕੌਰ, 4 ਨਵੰਬਰ, 2025 ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ 'ਤੇ 1,932 ਸ਼ਰਧਾਲੂਆਂ ਦੇ ਜਥੇ ਨਾਲ ਅਟਾਰੀ ਸਰਹੱਦ ਰਾਹੀਂ ਅੰਮ੍ਰਿਤਸਰ ਤੋਂ ਪਾਕਿਸਤਾਨ ਗਈ ਸੀ। ਇਹ ਸਿੱਖ ਜਥਾ 10 ਦਿਨ ਪਾਕਿਸਤਾਨ ਵਿੱਚ ਰਿਹਾ ਅਤੇ 13 ਨਵੰਬਰ ਨੂੰ ਭਾਰਤ ਵਾਪਸ ਆਇਆ ਪਰ ਸਰਬਜੀਤ ਕੌਰ ਨਹੀਂ ਆਈ ਉਸ ਨੇ ਉਥੇ ਨਾਸਿਰ ਹੁਸੈਨ ਨਾਲ ਨਿਕਾਹ ਕਰਵਾ ਲਿਆ।