ਕੈਨੇਡੀਅਨ ਐੱਮ.ਪੀ ਜਗਮੀਤ ਸਿੰਘ ਨੇ ਬਣਾਈ ਲੋਕਾਂ ਤੋਂ ਦੂਰੀ, ਕੀਤਾ ਟਵੀਟ, ਜਾਣੋ ਕੀ ਕਿਹਾ  

ਏਜੰਸੀ

ਖ਼ਬਰਾਂ, ਕੌਮਾਂਤਰੀ

ਚੀਨ ਤੋਂ ਸ਼ੁਰੂ ਹੋਇਆ ਜਾਨਲੇਵਾ ਕੋਰੋਨਾ ਵਾਇਰਸ ਤੇਜ਼ੀ ਨਾਲ ਪੂਰੀ ਦੁਨੀਆ ‘ਚ ਫੈਲ ਰਿਹਾ ਹੈ। ਆਏ ਦਿਨ ਅਨੇਕਾਂ ਲੋਕ ਇਸ ਵਾਇਰਸ ਦੀ ਚਪੇਟ ‘ਚ ਆ ਰਹੇ ਹਨ,

File Photo

ਟੋਰਾਂਟੋ: ਚੀਨ ਤੋਂ ਸ਼ੁਰੂ ਹੋਇਆ ਜਾਨਲੇਵਾ ਕੋਰੋਨਾ ਵਾਇਰਸ ਤੇਜ਼ੀ ਨਾਲ ਪੂਰੀ ਦੁਨੀਆ ‘ਚ ਫੈਲ ਰਿਹਾ ਹੈ। ਆਏ ਦਿਨ ਅਨੇਕਾਂ ਲੋਕ ਇਸ ਵਾਇਰਸ ਦੀ ਚਪੇਟ ‘ਚ ਆ ਰਹੇ ਹਨ, ਜਿਸ ਕਾਰਨ ਲੋਕਾਂ ‘ਚ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ।  ਦੱਸ ਦਈਏ ਕਿ ਕੈਨੇਡਾ ਦੇ ਮੈਂਬਰ ਪਾਰਲੀਮੈਂਟ ਜਗਮੀਤ ਸਿੰਘ ਨੇ ਆਪਣੇ ਟਵਿਟਰ ਅਕਾਊਂਟ ‘ਤੇ ਟਵੀਟ ਸ਼ੇਅਰ ਕਰਦਿਆਂ ਲਿਖਿਆ ਕਿ ” “ਦੋਸਤੋ, ਮੈਂ ਘਰ ਵਿਚ ਹਾਂ, ਅਸ਼ਾਂਤ ਮਹਿਸੂਸ ਕਰ ਰਿਹਾ ਹਾਂ।”

ਮੈਂ ਇੱਕ ਡਾਕਟਰ ਨਾਲ ਸੰਪਰਕ ਕੀਤਾ ਸੀ ਅਤੇ ਉਨ੍ਹਾਂ ਮੁਤਾਬਕ ਮੇਰੇ ‘ਚ ਕੋਈ ਕੋਰੋਨਾ ਨਾਲ ਸੰਬੰਧਿਤ ਲੱਛਣ ਨਹੀਂ ਹਨ, ਪਰ ਉਨ੍ਹਾਂ ਦੀ ਸਲਾਹ ਮੇਰੇ ਲਈ ਇਹ ਹੈ ਕਿ ਮੈਂ ਜਨਤਾ ਨਾਲ ਸੰਪਰਕ ਸੀਮਤ ਰੱਖਾਂ, ਜਦ ਤੱਕ ਮੈਂ ਬਿਹਤਰ ਨਹੀਂ ਮਹਿਸੂਸ ਕਰਦਾ। ਦੱਸ ਦਈਏ ਕਿ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਪਤਨੀ ਵੀ ਕੋਰੋਨਾ ਵਾਇਰਸ ਤੋਂ ਪੀੜਤ ਪਾਈ ਗਈ ਹੈ।

ਜਿਸ ਦੌਰਾਨ ਜਗਮੀਤ ਸਿੰਘ ਨੇ ਟਵੀਟ ਕਰਦਿਆਂ ਉਹਨਾਂ ਦੀ ਚੰਗੀ ਸਿਹਤ ਲਈ ਮੈਂ ਕਾਮਨਾ ਕੀਤੀ ਹੈ। ਜ਼ਿਕਰਯੋਗ ਹੈ ਕਿ ਵਿਸ਼ਵ ਸਿਹਤ ਸੰਗਠਨ ਭਾਵ ਡਬਲਿਊਐੱਚਓ ਨੇ ਦੁਨੀਆ ਭਰ ‘ਚ ਤੇਜ਼ੀ ਨਾਲ ਫੈਲ ਰਹੇ ਕੋਰੋਨਾ ਵਾਇਰਸ ਨੂੰ ਮਹਾਂਮਾਰੀ (Pandemic) ਐਲਾਨ ਕਰ ਦਿੱਤਾ ਹੈ। ਇਸ ਦੀ ਲਪੇਟ ‘ਚ ਹੁਣ ਤੱਕ ਦੁਨੀਆ ਦੇ 113 ਦੇਸ਼ ਆ ਚੁੱਕੇ ਹਨ ਤੇ ਹੁਣ ਤੱਕ ਵਿਸ਼ਵ ਭਰ ‘ਚ ਕਰੀਬ 4700 ਮੌਤਾਂ ਹੋ ਚੁੱਕੀਆਂ ਹਨ।