Moscow News : ਰੂਸ ਨੇ ਸੁਡਜ਼ਾ ਸ਼ਹਿਰ ’ਤੇ ਮੁੜ ਕੀਤਾ ਕਬਜ਼ਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

Moscow News : ਰੂਸੀ ਰਖਿਆ ਮੰਤਰਾਲੇ ਨੇ ਵੀਰਵਾਰ ਨੂੰ ਇਹ ਐਲਾਨ ਕੀਤਾ।

file photo

Moscow News in Punjabi : ਰੂਸ ਨੇ ਕੁਰਸਕ ਖੇਤਰ ਦੇ ਸੱਭ ਤੋਂ ਵੱਡੇ ਸ਼ਹਿਰ ਸੁਡਜ਼ਾ ਨੂੰ ਵਾਪਸ ਲੈ ਲਿਆ ਹੈ, ਜਿਸ ’ਤੇ ਅਗੱਸਤ 2024 ਵਿਚ ਅਚਾਨਕ ਸਰਹੱਦ ਪਾਰ ਹਮਲੇ ਤੋਂ ਬਾਅਦ ਯੂਕ੍ਰੇਨੀ ਫ਼ੌਜਾਂ ਦਾ ਕਬਜ਼ਾ ਸੀ। ਰੂਸੀ ਰਖਿਆ ਮੰਤਰਾਲੇ ਨੇ ਵੀਰਵਾਰ ਨੂੰ ਇਹ ਐਲਾਨ ਕੀਤਾ।  ਇਹ ਐਲਾਨ ਉਦੋਂ ਆਇਆ ਹੈ ਜਦੋਂ ਰੂਸੀ ਫ਼ੌਜਾਂ ਕੁਰਸਕ ਖੇਤਰ ਵਿਚ ਅਪਣੇ ਆਖ਼ਰੀ ਗੜ੍ਹ ਤੋਂ ਯੂਕ੍ਰੇਨੀ ਫ਼ੌਜਾਂ ਨੂੰ ਬਾਹਰ ਕੱਢਣ ਦੇ ਨੇੜੇ ਹਨ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਬੁੱਧਵਾਰ ਨੂੰ ਖੇਤਰ ਵਿਚ ਫ਼ੌਜੀ ਹੈੱਡਕੁਆਰਟਰ ਦਾ ਦੌਰਾ ਕੀਤਾ ਅਤੇ ਉਥੇ ਫ਼ੌਜੀ ਕਮਾਂਡਰਾਂ ਨਾਲ ਗੱਲਬਾਤ ਕੀਤੀ। 

(For more news apart from  Russia recaptures the city of Sudza News in Punjabi, stay tuned to Rozana Spokesman)