ਰੂਸ ਨੂੰ ਅਮਰੀਕਾ ਵਲੋਂ ਛੋਟ ਤੋਂ ਯੂਕਰੇਨ ਅਤੇ ਜਰਮਨੀ ਨਾਰਾਜ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

‘‘ਇਸ ਛੋਟ ਨਾਲ ਰੂਸ ਨੂੰ ਲਗਭਗ 10 ਅਰਬ ਡਾਲਰ ਮਿਲ ਸਕਦੇ ਹਨ, ਜੋ ਜੰਗ ਨੂੰ ਹੋਰ ਲੰਮਾ ਖਿੱਚਣਗੇ, ਇਹ ਸ਼ਾਂਤੀ ਲਈ ਸਹਾਇਕ ਨਹੀਂ’’

Ukraine and Germany angry over US exemption for Russia

ਪੈਰਿਸ: ਯੂਕਰੇਨ ਦੇ ਰਾਸ਼ਟਰਪਤੀ ਵੋਲੋਦਿਮੀਰ ਜ਼ੇਲੇਨਸਕੀ ਨੇ ਅਮਰੀਕਾ ਵਲੋਂ  ਰੂਸੀ ਤੇਲ ਉਤੇ ਲਗਾਈਆਂ ਪਾਬੰਦੀਆਂ ਵਿਚ 30 ਦਿਨਾਂ ਦੀ ਛੋਟ ਦੇਣ ਦੇ ਫ਼ੈਸਲੇ ਨੂੰ ‘ਗਲਤ ਕਦਮ’ ਕਰਾਰ ਦਿਤਾ ਹੈ। ਜ਼ੇਲੇਨਸਕੀ ਨੇ ਕਿਹਾ, ‘‘ਇਸ ਛੋਟ ਨਾਲ ਰੂਸ ਨੂੰ ਲਗਭਗ 10 ਅਰਬ ਡਾਲਰ ਮਿਲ ਸਕਦੇ ਹਨ, ਜੋ ਜੰਗ ਨੂੰ ਹੋਰ ਲੰਮਾ ਖਿੱਚਣਗੇ। ਇਹ ਸ਼ਾਂਤੀ ਲਈ ਸਹਾਇਕ ਨਹੀਂ।’’

ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਂ ਨਾਲ ਸਾਂਝੀ ਪ੍ਰੈਸ ਕਾਨਫਰੰਸ ਦੌਰਾਨ ਜ਼ੇਲੇਨਸਕੀ ਨੇ ਚੇਤਾਵਨੀ ਦਿਤੀ  ਕਿ ‘ਪਾਬੰਦੀਆਂ ਹਟਾਉਣ ਦਾ ਮਤਲਬ ਹੈ ਹੋਰ ਡਰੋਨ ਤੁਹਾਡੇ ਉੱਤੇ ਹਮਲਾ ਕਰਨ ਆਉਣਗੇ।’ ਜਰਮਨ ਚਾਂਸਲਰ ਫਰੀਡਰਿਖ ਮੇਰਜ਼ ਨੇ ਵੀ ਇਸ ਫ਼ੈਸਲੇ ਉਤੇ  ਨਾਰਾਜ਼ਗੀ ਜ਼ਾਹਰ ਕੀਤੀ। ਉਨ੍ਹਾਂ ਨੇ ਕਿਹਾ, ‘‘ਜੀ-7 ਦੇ ਛੇ ਮੈਂਬਰਾਂ ਨੇ ਸਪਸ਼ਟ ਰੂਪ ਵਿਚ ਕਿਹਾ ਕਿ ਇਹ ਗਲਤ ਸੰਕੇਤ ਹੈ, ਪਰ ਅਮਰੀਕਾ ਨੇ ਵੱਖਰਾ ਫ਼ੈਸਲਾ ਕੀਤਾ।’’ ਯੂਕਰੇਨ ਨੇ ਡਰੋਨ ਰੋਕਣ ਦੀ ਅਪਣੀ ਤਕਨੀਕ ਅਮਰੀਕਾ ਅਤੇ ਮੱਧ-ਪੂਰਬ ਦੇ ਸਾਥੀਆਂ ਨਾਲ ਸਾਂਝੀ ਕਰਨ ਦੀ ਪੇਸ਼ਕਸ਼ ਕੀਤੀ ਹੈ।