ਸਾਊਦੀ ਅਰਬ ਦਾ ਪਹਿਲਾ ਫ਼ੈਸ਼ਨ ਹਫ਼ਤਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਕੈਟਵਾਕ ਦੇਖਣ ਲਈ ਸਿਰਫ਼ ਔਰਤਾਂ ਹੀ ਆ ਸਕਦੀਆਂ ਹਨ

Saudi Arab fashion week

ਰਿਆਦ : ਸਾਊਦੀ ਅਰਬ ਨੇ ਪੱਛਮ ਏਸ਼ਿਆ, ਬ੍ਰਾਜ਼ੀਲ, ਅਮਰੀਕਾ ਅਤੇ ਰੂਸੀ ਡਿਜ਼ਾਇਨਾਂ  ਦੇ ਨਾਲ ਆਪਣਾ ਪਹਿਲਾ ਫ਼ੈਸ਼ਨ ਹਫ਼ਤਾ ਸ਼ੁਰੂ ਕੀਤਾ ਹੈ। ਇਸ ਵਿਚ ਕੌਮਾਂਤਰੀ ਪੱਧਰ ਉੱਤੇ ਪ੍ਰਸਿੱਧ ਰਾਬਰਟੋ ਕਾਵੇਲੀ ਅਤੇ ਜੀਨ ਪਾਲ  ਗਾਲਟਿਅਰ ਵਰਗੇ ਡਿਜਾਇਨਰਾਂ ਦੇ ਸ਼ੋ ਵੀ ਹੋਵਣਗੇ। ਸਊਦੀ ਸੱਭਿਆਚਾਰ ਦੀਆਂ ਮਾਨਤਾਵਾਂ ਅਤੇ ਨਿਯਮਾਂ ਨੂੰ ਧਿਆਨ ਵਿਚ ਰੱਖਦੇ ਹੋਏ ਇੱਥੇ ਕੈਟਵਾਕ ਦੇਖਣ ਲਈ ਸਿਰਫ਼ ਔਰਤਾਂ ਹੀ ਆ ਸਕਦੀਆਂ ਹਨ ਜਦੋਂ ਕਿ ਇੱਥੇ ਚੱਲ ਰਹੀਆਂ ਗਤੀਵਿਧੀਆਂ ਨੂੰ ਕੈਦ ਕਰਣ ਲਈ ਕੈਮਰੇ ਨੂੰ ਪ੍ਰਵਾਨਗੀ ਨਹੀਂ ਦਿੱਤੀ ਗਈ ਹੈ।

ਇਸ ਦੇਸ਼ ਵਿਚ ਅਤਿ ਦੀਆਂ ਰੂੜੀਵਾਦੀ ਨੀਤੀਆਂ ਦਹਾਕਿਆਂ ਤੋਂ ਲਾਗੂ ਹਨ ਅਜਿਹੇ ਵਿਚ ਇੱਥੇ ਫ਼ੈਸ਼ਨ ਸ਼ੋਅ ਕਰਵਾਉਣਾ ਇੱਕ ਵੱਡੀ ਗੱਲ ਹੈ। ਹਾਲਾਂਕਿ ਸਾਊਦੀ ਨੇ ਪਹਿਲਾਂ ਵੀ ਫ਼ੈਸ਼ਨ ਸ਼ੋਅ ਕਰਵਾਏ ਹਨ ਪਰ ਉਹ ਪੂਰੀ ਤਰ੍ਹਾਂ ਤੋਂ ਲੋਕਭਲਾਈ ਦੇ ਕੰਮਾਂ ਲਈ ਸਨ ਅਤੇ ਉਸ ਵਿਚ ਇਸ ਉਦਯੋਗ ਦੇ ਵੱਡੇ ਲੋਕ ਸ਼ਾਮਿਲ ਨਹੀਂ ਹੁੰਦੇ ਸਨ। ਫ਼ੈਸ਼ਨ ਹਫ਼ਤੇ ਵਿਚ ਕੈਟਵਾਕ ਦੀ ਅੱਜ ਸ਼ੁਰੂਆਤ ਹੋਈ ਅਤੇ ਇਹ ਸ਼ਨੀਵਾਰ ਤੱਕ ਚੱਲੇਗਾ। ਇੱਥੇ ਅੰਤਮ ਦਿਨ ਔਰਤਾਂ ਲਈ ਰੂਸੀ ਬੈਲੇ ਦਾ ਪ੍ਰਬੰਧ ਵੀ ਕੀਤਾ ਜਾਵੇਗਾ।